''ਲਾਕਡਾਊਨ'' ਨੇ ਸਾਫ ਕਰ ਦਿੱਤੀ 20 ਸਾਲ ਤੋਂ ਗੰਦੀ ਭਾਰਤ ਦੀ ਆਬੋ-ਹਵਾ (ਤਸਵੀਰਾਂ)

04/23/2020 7:05:26 PM

ਨਵੀਂ ਦਿੱਲੀ/ਵਾਸ਼ਿੰਗਟਨ—ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਦੇਸ਼ 'ਚ ਲਾਕਡਾਊਨ ਲਾਗੂ ਹੈ। ਲਾਕਡਾਊਨ ਨਾਲ ਭਾਵੇਂ ਹੀ ਦੇਸ਼ ਦੀ ਅਰਥਵਿਵਸਥਾ 'ਤੇ ਅਸਰ ਪੈ ਰਿਹਾ ਹੋਵੇ ਪਰ ਪੂਰਾ ਦੇਸ਼ ਪ੍ਰਦੂਸ਼ਣ ਮੁਕਤ ਹੋ ਰਿਹਾ ਹੈ। ਨਦੀਆਂ ਸਾਫ ਹੋ ਰਹੀਆਂ ਹਨ। ਹਰੀਦੁਆਰ 'ਚ ਗੰਗਾ ਦਾ ਪਾਣੀ ਪੀਣ ਲਾਇਕ ਹੋ ਗਿਆ ਹੈ। ਮਤਲਬ ਇਹ ਲਾਕਡਾਊਣ ਦਾ ਅਸਰ ਹੀ ਹੈ ਕਿ ਪੂਰਾ ਦੇਸ਼ ਸਾਫ ਹਵਾ 'ਚ ਸਾਹ ਲੈ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵੀ ਕੀਤੀ ਹੈ।

ਨਾਸਾ ਵਲੋਂ ਪ੍ਰਕਾਸ਼ਿਤ ਉਪਗ੍ਰਹਿ ਦੇ ਅੰਕੜਿਆਂ ਮੁਤਾਬਕ ਉੱਤਰ ਭਾਰਤ 'ਚ ਹਵਾ ਪ੍ਰਦੂਸ਼ਣ ਪਿਛਲੇ 20 ਸਾਲ ਦੇ ਹੇਠਲੇ ਪੱਧਰ ਤੱਕ ਡਿੱਗ ਗਿਆ ਹੈ। ਯਾਨੀ ਕਿ 20 ਸਾਲ ਤੋਂ ਗੰਦੀ ਭਾਰਤ ਦੀ ਆਬੋ-ਹਵਾ ਨੇ ਦੇਸ਼ ਭਰ 'ਚ ਲਾਗੂ ਲਾਕਡਾਊਨ ਨੇ ਸਾਫ ਕੀਤਾ ਹੈ। ਦਰਅਸਲ ਭਾਰਤ ਸਰਕਾਰ ਵਲੋਂ 25 ਮਾਰਚ 2020 ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਖਤੀ ਨਾਲ ਲਾਕਡਾਊਨ ਲਾਗੂ ਕੀਤਾ ਗਿਆ, ਜੋ ਕਿ 3 ਮਈ ਤਕ ਲਾਗੂ ਰਹੇਗਾ। ਜਿਸ ਦੇ ਤਹਿਤ 135 ਕਰੋੜ ਨਾਗਰਿਕ ਘਰਾਂ 'ਚ ਲਾਕਡਾਊਨ ਹਨ।

ਇਸ ਦੇਸ਼ ਵਿਆਪੀ ਲਾਕਡਾਊਨ ਕਰ ਕੇ ਹੀ ਕਾਰਖਾਨੇ ਬੰਦ ਹਨ ਅਤੇ ਬੱਸਾਂ, ਰੇਲ ਅਤੇ ਹਵਾਈ ਜਹਾਜ਼ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ। ਲੋਕ ਘਰਾਂ ਤੋਂ ਬਾਹਰ ਜ਼ਰੂਰੀ ਕੰਮ ਲਈ ਹੀ ਨਿਕਲ ਰਹੇ ਹਨ। ਨਾਸਾ ਦੇ ਸੈਟੇਲਾਈਟ ਸੈਂਸਰ ਨੇ ਪਿਛਲੇ 4 ਸਾਲਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਪ੍ਰਦੂਸ਼ਣ ਦਾ ਪੱਧਰ ਪੂਰੇ ਦੇਸ਼ ਵਿਚ ਘੱਟ ਹੋ ਗਿਆ ਹੈ।

ਇਸ ਲਾਕਡਾਊਨ ਕਾਰਨ ਜਿੱਥੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ 'ਚ ਮਦਦ ਮਿਲ ਰਹੀ ਹੈ, ਉੱਥੇ ਹੀ ਨਾਲ ਹੀ ਨਾਲ ਵਾਤਾਵਰਣ 'ਤੇ ਵੀ ਇਸ ਦਾ ਹੈਰਾਨ ਕਰ ਦੇਣ ਵਾਲਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਨਕਸ਼ਿਆਂ ਨਾਲ ਪ੍ਰਕਾਸ਼ਿਤ ਡਾਟਾ 2016-2019 ਦੇ ਔਸਤ ਦੀ ਤੁਲਨਾ ਵਿਚ 2020 ਵਿਚ ਏਅਰੋਸੋਲ ਆਪਟੀਕਲ ਡੂੰਘਾਈ ਦਰਸਾਉਂਦਾ ਹੈ। ਏਅਰਸੋਲ ਆਪਟੀਕਲ ਡੂੰਘਾਈ ਇਸ ਗੱਲ ਦਾ ਉਪਾਅ ਹੈ ਕਿ ਹਵਾ ਦੇ ਕਣਾਂ ਵਲੋਂ ਪ੍ਰਕਾਸ਼ ਨੂੰ ਪ੍ਰਤੀਬਿੰਬਤ ਕਿਵੇਂ ਕੀਤਾ ਜਾਂਦਾ ਹੈ, ਕਿਉਂਕਿ ਇਹ ਵਾਯੂਮੰਡਲ ਵਿਚੋਂ ਹੀ ਲੰਘਦੀ ਹੈ। ਗੰਗਾ ਕਿਨਾਰੇ ਵੱਸਿਆ ਹੋਇਆ ਦੇਸ਼ ਦਾ ਹਿੱਸਾ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ। ਇਹ ਸਭ ਲਾਕਡਾਊਨ ਦਾ ਹੀ ਅਸਰ ਹੈ।

Tanu

This news is Content Editor Tanu