ਮੁੰਬਈ ''ਚ ਲੋਕਲ ਟਰੇਨ ਦੇ 5 ਡਿੱਬੇ ਪਟੜੀ ਤੋਂ ਉਤਰੇ, ਕੋਈ ਨੁਕਸਾਨ ਨਹੀਂ

12/29/2016 9:15:44 AM

ਮੁੰਬਈ— ਮੁੰਬਈ ਦੀ ਲਾਈਫਲਾਈਨ (ਜੀਵਨ ਰੇਖਾ) ਕਹਾਉਣ ਵਾਲੀ ਲੋਕਲ ਟਰੇਨ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਕੁਰਲਾ ਤੋਂ ਅੰਬਰਨਾਥ ਜਾ ਰਹੀ ਟਰੇਨ ਦੇ ਪੰਜ ਡਿੱਬੇ ਪਟੜੀ ਤੋਂ ਉਤਰ ਗਏ, ਜਦਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ''ਚ ਕਿਸੇ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।
ਵੀਰਵਾਰ ਸਵੇਰੇ 5.30 ਵਜੇ ਹੋਏ ਇਸ ਹਾਦਸੇ ਦੇ ਕਾਰਨ ਕਲਿਆਣ-ਕਰਜਤ ਰੇਲ ਮਾਰਗ ''ਤੇ ਲੋਕਲ ਟਰੇਨ ਸੇਵਾਵਾਂ ਥੋੜੀ ਦੇਰ ਤੱਕ ਸਸਪੈਂਡ ਰਹੀਆਂ। ਜਦਕਿ ਪਟੜੀਆਂ ਦੀ ਮੁਰੰਮਤ ਦਾ ਕੰਮ ਪੂਰੀ ਕਰ ਰੇਲ ਸੇਵਾਵਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ।
ਰੇਲ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਯਾਤਰੀ ਵੀ ਪ੍ਰਭਾਵਿਤ ਹੋ ਰਹੇ ਹਨ। ਰੇਲ ਦੀ ਪਟੜੀ ''ਤੇ ਆਈ ਦਰਾਰ ਨੂੰ ਹਾਦਸੇ ਕਾਰਨ ਦੱਸਿਆ ਜਾ ਰਿਹਾ ਹੈ। ਮੌਕੇ ''ਤੇ ਰੇਲਵੇ ਦੇ ਅਧਿਕਾਰੀ ਅਤੇ ਤਕਨੀਕੀ ਕਰਮਚਾਰੀ ਮੌਜੂਦ ਹਨ। ਕਲਿਆਣ-ਡੋਂਬਵਲੀ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਰਾਹਤ ਦੇਣ ਲਈ ਹੋਰ ਬੱਸਾਂ ਵੀ ਚਲਾਈਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਆਲਦਾਹ-ਅਜਮੇਰ ਐਕਸਪ੍ਰੈੱਸ ਬੁੱਧਵਾਰ ਸਵੇਰੇ ਉੱਤਰ ਪ੍ਰਦੇਸ਼ ''ਚ ਕਾਨਪੁਰ ਦੇ ਕੋਲ ਦੁਰਘਟਨਾ ਦੀ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ''ਚ ਟਰੇਨ ਦੇ 15 ਡਿੱਬੇ ਪਟੜੀ ਤੋਂ ਉਤਰ ਗਏ ਸਨ, ਜਿਸ ਕਾਰਨ 63 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।