ਕਸ਼ਮੀਰੀ ਪੰਡਤਾਂ 'ਤੇ ਬਣੀ ਫਿਲਮ 'ਸ਼ਿਕਾਰਾ' ਦੇਖ ਕੇ ਹੰਝੂ ਨਾ ਰੋਕ ਸਕੇ ਲਾਲ ਕ੍ਰਿਸ਼ਨ ਅਡਵਾਨੀ

02/08/2020 1:39:32 PM

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਕਸ਼ਮੀਰੀ ਪੰਡਤਾਂ ਦੇ ਕਸ਼ਮੀਰ ਤੋਂ ਪਲਾਇਨ 'ਤੇ ਬਣੀ ਫਿਲਮ 'ਸ਼ਿਕਾਰਾ' ਦੇਖ ਕੇ ਰੋ ਪਏ। ਦਰਅਸਲ ਅਡਵਾਨੀ ਆਪਣੀ ਬੇਟੀ ਪ੍ਰਤਿਭਾ ਨਾਲ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੇ ਸਨ। ਫਿਲਮ 'ਸ਼ਿਕਾਰਾ' 1990 'ਚ ਕਸ਼ਮੀਰੀ ਪੰਡਤਾਂ ਦੇ ਕਸ਼ਮੀਰ ਘਾਟੀ ਤੋਂ ਪਲਾਇਨ 'ਤੇ ਆਧਾਰਿਤ ਹੈ। ਖਾਸ ਗੱਲ ਇਹ ਹੈ ਕਿ ਫਿਲਮ ਵਿਚ 4000 ਤੋਂ ਵਧੇਰੇ ਕਸ਼ਮੀਰੀ ਪੰਡਤ ਸ਼ਰਨਾਰਥੀਆਂ ਨੇ ਅਭਿਨੈ ਕੀਤਾ ਹੈ। ਫਿਲਮ ਜ਼ਰੀਏ 1990 ਦੇ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੇ ਦ੍ਰਿਸ਼ ਨੂੰ ਮੁੜ ਜਿਊਂਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਨੇਤਾ ਦੇ ਤੌਰ 'ਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਕਸ਼ਮੀਰੀ ਪੰਡਤਾਂ ਦੇ ਦਰਦ ਨੂੰ ਨੇੜਿਓਂ ਦੇਖਿਆ ਹੈ। ਕਸ਼ਮੀਰੀ ਪੰਡਤਾਂ ਦਾ ਦਰਦ ਦੇਖ ਕੇ ਅਡਵਾਨੀ ਆਪਣੇ ਹੰਝੂ ਨਹੀਂ ਰੋਕ ਸਕੇ। 



ਫਿਲਮ 'ਸ਼ਿਕਾਰਾ' ਨੂੰ ਡਾਇਰੈਕਟਰ ਵਿਧੁ ਵਿਨੋਦ ਚੋਪੜਾ ਨੇ ਡਾਇਰੈਕਟ ਕੀਤਾ ਹੈ। ਚੋਪੜਾ ਨੇ ਇਸ ਭਾਵੁਕ ਪਲ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਕੀਤਾ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਿਨੋਦ ਨੇ ਟਵੀਟ 'ਚ ਲਿਖਿਆ ਕਿ 'ਸ਼ਿਕਾਰਾ' ਦੀ ਸਪੈਸ਼ਲ ਸਕ੍ਰੀਨਿੰਗ 'ਚ ਲਾਲ ਕ੍ਰਿਸ਼ਨ ਅਡਵਾਨੀ। ਅਸੀਂ ਤੁਹਾਡੇ ਆਸ਼ੀਰਵਾਦ ਅਤੇ ਤਰੀਫ ਲਈ ਧੰਨਵਾਦੀ ਹਾਂ। ਅਡਵਾਨੀ ਸ਼ਿਕਾਰਾ ਦੇਖਣ ਤੋਂ ਬਾਅਦ ਆਪਣੇ ਹੰਝੂ ਨਹੀਂ ਰੋਕ ਸਕੇ। ਵੀਡੀਓ 'ਚ ਚੋਪੜਾ, ਅਡਵਾਨੀ ਨੂੰ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ। ਫਿਲਮ 'ਸ਼ਿਕਾਰਾ' ਸ਼ੁੱਕਰਵਾਰ ਨੂੰ ਰਿਲੀਜ਼ ਹੋਈ।


Tanu

Content Editor

Related News