ਮਿਡ-ਡੇ-ਮੀਲ ਖਾਣ ਨਾਲ 35 ਬੱਚਿਆਂ ਦੀ ਵਿਗੜੀ ਸਿਹਤ, ਖਾਣੇ ''ਚ ਮਿਲੀ ਮਰੀ ਹੋਈ ਕਿਰਲੀ

05/18/2023 5:54:49 PM

ਛਪਰਾ- ਬਿਹਾਰ ਦੇ ਛਪਰਾ ਜ਼ਿਲ੍ਹੇ 'ਚ ਮਿਡ-ਡੇ-ਮੀਲ ਖਾਣ ਦੀ ਵਜ੍ਹਾ ਨਾਲ ਕਈ ਬੱਚਿਆਂ ਦੀ ਸਿਹਤ ਵਿਗੜ ਗਈ। ਇਕ ਤੋਂ ਬਾਅਦ ਇਕ 35 ਬੱਚਿਆਂ ਦੀ ਸਿਹਤ ਵਿਗੜਨ ਮਗਰੋਂ ਭਾਜੜ ਮਚ ਗਈ। ਹਫੜਾ-ਦਫੜੀ ਵਿਚ ਸਾਰੇ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਘਟਨਾ ਡੋਰੀਗੰਜ ਥਾਣਾ ਖੇਤਰ ਦੇ ਰਸੂਲਪੁਰ ਅੱਪਗਰੇਡ ਮਿਡਲ ਸਕੂਲ ਦੀ ਹੈ। ਦਰਅਸਲ ਬੱਚਿਆਂ ਵੱਲੋਂ ਖਾਧੀ ਗਈ ਖਿਚੜੀ 'ਚ ਇਕ ਮਰੀ ਹੋਈ ਕਿਰਲੀ ਮਿਲੀ ਸੀ।

ਇਹ ਵੀ ਪੜ੍ਹੋ- ਮੰਦਰ 'ਚ ਕਟੀ-ਵੱਢੀ ਜੀਨਸ, ਮਿੰਨੀ ਸਕਰਟ ਤੇ ਹਾਫ਼ ਪੈਂਟ ਪਹਿਨਣ ਵਾਲਿਆਂ ਦੀ ਐਂਟਰੀ 'ਤੇ ਪਾਬੰਦੀ

ਇਸ ਦੌਰਾਨ ਸਕੂਲ ਦੇ ਵਿਦਿਆਰਥੀ ਆਕਾਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਬੱਚੇ ਖਾਣਾ ਖਾ ਰਹੇ ਸਨ ਤਾਂ ਆਕਾਸ਼ ਦੀ ਪਲੇਟ ਵਿਚ ਮਰੀ ਹੋਈ ਕਿਰਲੀ ਮਿਲੀ। ਆਕਾਸ਼ ਨੇ ਇਸ ਬਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਮਗਰੋਂ ਮਿਡ-ਡੇ-ਮੀਲ ਦੀ ਵੰਡ ਰੋਕ ਦਿੱਤੀ ਗਈ। ਕੁਝ ਸਮੇਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ ਅਤੇ ਕੁਝ ਹੀ ਦੇਰ ਵਿਚ 35 ਬੱਚੇ ਉਲਟੀਆਂ ਕਰਨ ਲੱਗ ਪਏ ਅਤੇ ਬੀਮਾਰ ਹੋ ਗਏ। ਇਸ ਘਟਨਾ ਮਗਰੋਂ ਸਦਰ ਹਸਪਤਾਲ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸੁੱਖੂ ਸਰਕਾਰ ਨੇ ਸਿੱਖਿਆ ਵਿਭਾਗ 'ਚ ਖੋਲ੍ਹਿਆ ਨੌਕਰੀਆਂ ਦਾ ਪਿਟਾਰਾ, ਅਧਿਆਪਕਾਂ ਦੇ ਭਰੇ ਜਾਣਗੇ 5,291 ਅਹੁਦੇ

ਸਕੂਲ ਦੀ ਇੰਚਾਰਜ ਹੈੱਡਮਾਸਟਰ ਪੂਨਮ ਕੁਮਾਰੀ ਨੇ ਦੱਸਿਆ ਕਿ ਮਿਡ-ਡੇ-ਮੀਲ ਐਨ.ਜੀ.ਓਜ਼ ਰਾਹੀਂ ਵੰਡਿਆ ਜਾਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਖਾਣ-ਪੀਣ ਵਿਚ ਭਾਰੀ ਗੜਬੜੀ ਪਾਈ ਜਾ ਰਹੀ ਹੈ। ਪੂਨਮ ਕੁਮਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਭੋਜਨ ਦੀ ਵੰਡ ਬੰਦ ਕਰ ਦਿੱਤੀ ਗਈ। ਸਾਰੇ ਬੀਮਾਰ ਬੱਚਿਆਂ ਨੂੰ ਐਂਬੂਲੈਂਸ ਰਾਹੀਂ ਸਦਰ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ- ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼

ਓਧਰ ਸਿਵਲ ਸਰਜਨ ਨੇ ਸਦਰ ਹਸਪਤਾਲ 'ਚ 35 ਬੱਚਿਆਂ ਦੇ ਦਾਖ਼ਲ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਉਲਟੀ-ਦਸਤ ਹੋਣ ਦੀ ਸੂਚਨਾ ਹੈ। ਸਾਰੇ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫੂਡ ਇੰਸਪੈਕਟਰ ਨੂੰ ਬੁਲਾ ਕੇ ਫੂਡ ਸੈਂਪਲ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Tanu

This news is Content Editor Tanu