ਲਿਵਰ ਇਨਫੈਕਸ਼ਨ ਨਾਲ ਹੋ ਸਕਦੀਆਂ ਹਨ ਜਾਨਲੇਵਾ ਬੀਮਾਰੀਆਂ

08/18/2018 11:12:00 PM

ਨਵੀਂ ਦਿੱਲੀ — ਜਦੋਂ ਟਾਕਸਿਨ, ਬੈਕਟੀਰੀਆ ਅਤੇ ਵਾਇਰਸ ਨਾਲ ਲਿਵਰ ਇਨਫੈਕਸ਼ਨ ਹੁੰਦੀ ਹੈ ਤਾਂ ਇਹ ਸੁੱਜ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਅਤੇ ਕਾਰਜਵਿਧੀ ਪ੍ਰਭਾਵਿਤ ਹੋ ਸਕਦੀ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ, ਟਾਕਸਿਨ, ਕੁਝ ਦਵਾਈਆਂ ਅਤੇ ਕੁਝ ਨਿਸ਼ਚਿਤ ਮੈਡੀਕਲੀ ਸਥਿਤੀਆਂ ਕਾਰਨ ਹੈਪੇਟਾਈਟਿਸ ਹੋ ਸਕਦਾ ਹੈ। ਵਾਇਰਲ ਹੈਪੇਟਾਈਟਿਸ ਮੌਤਾਂ ਦਾ ਇਕ ਪ੍ਰਮੁੱਖ ਕਾਰਨ ਹੈ।


ਮਾਹਰਾਂ ਦਾ ਕਹਿਣਾ ਹੈ ਕਿ ਜਾਂਚ ਅਤੇ ਰੋਕਥਾਮ ਵਾਇਰਲ ਹੈਪੇਟਾਈਟਿਸ ਦੀ ਨਵੀਂ ਇਨਫੈਕਸ਼ਨ ਦੀ ਦਰ ਨੂੰ ਘੱਟ ਕਰ ਸਕਦੇ ਹਨ। ਸਰ ਗੰਗਾਰਾਮ ਹਸਪਤਾਲ ਦੇ ਇੰਸਟੀਚਿਊਟ ਆਫ ਲਿਵਰ ਗੈਸਟ੍ਰੋਐਂਟ੍ਰੋਲਾਜੀ ਐਂਡ ਪੈਂਕ੍ਰਿਆਟਿਕੋ ਬਿਲੀਅਰੀ ਸਾਇੰਸੇਜ਼ ਦੇ ਨਿਰਦੇਸ਼ਕ ਡਾ. ਅਨਿਲ ਅਰੋੜਾ ਨੇ ਕਿਹਾ ਕਿ ਇਨਫੈਕਸ਼ਨ ਤੋਂ ਪੀੜਤ ਵਿਅਕਤੀ ਆਪਣੀ ਗੰਭੀਰ ਵਾਹਕ ਸਥਿਤੀ ਤੋਂ ਅਣਜਾਣ ਹੁੰਦੇ ਹਨ। ਦਹਾਕਿਆਂ ਤੱਕ ਦੂਜਿਆਂ ਨੂੰ ਇਨਫੈਕਸ਼ਨ ਪਹੁੰਚਾਉਣਾ ਜਾਰੀ ਰੱਖਦੇ ਹਨ। ਅਖੀਰ ਇਸ ਕਾਰਨ ਲਿਵਰ ਫੇਲ ਹੋਣਾ, ਲਿਵਰ ਦੀਆਂ ਗੰਭੀਰ ਬੀਮਾਰੀਆਂ ਅਤੇ ਕੈਂਸਰ ਦਾ ਇਲਾਜ ਕਰਵਾਉਣ ਦੇ ਨਾਲ ਹੈਲਥ ਕੇਅਰ ਸਿਸਟਮ 'ਤੇ ਬੋਝ ਵੱਧਦਾ ਹੈ।