60 ਸਾਲ ਤੱਕ ਲਿਵ-ਇਨ-ਰਿਲੇਸ਼ਨ ’ਚ ਰਹੇ, ਹੁਣ ਪੋਤੇ-ਪੋਤੀਆਂ ਨੇ ਕਰਵਾਇਆ ਵਿਆਹ

04/17/2022 10:13:20 AM

ਉਦੇਪੁਰ- 80 ਸਾਲਾ ਸਕਮਾ ਅਤੇ ਮਠੁ ਦੋਵੇਂ ਪਿਛਲੇ 60 ਸਾਲਾਂ ਤੋਂ ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਸਨ। ਇਸ ਦੌਰਾਨ 9 ਬੱਚੇ ਹੋਏ ਅਤੇ ਸਾਰਿਆਂ ਦੇ ਵਿਆਹ ਹੋ ਚੁੱਕੇ ਹਨ। ਦਾਦਾ-ਦਾਦੀ ਅਤੇ ਨਾਨਾ-ਨਾਨੀ ਬਣ ਚੁੱਕੇ ਪਰ ਵਿਆਹ ਦੀ ਰਸਮ ਨਹੀਂ ਹੋਈ, ਜਿਸ ਦੀ ਇੱਛਾ ਉਹ ਰੱਖਦੇ ਸਨ। ਪੋਤੇ-ਪੋਤੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਦਾਦਾ-ਦਾਦੀ ਦਾ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ ਅਤੇ 80 ਸਾਲਾ ਸਕਮਾ ਅਤੇ ਮਠੁ ਦਾ ਹਿੰਦੂ ਆਦਿਵਾਸੀ ਰਿਵਾਇਤ ਤਹਿਤ ਵਿਆਹ ਕਰਵਾਇਆ, ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਪਤੀ ਨਾਲ ਝਗੜੇ ਤੋਂ ਬਾਅਦ ਕਲਯੁੱਗੀ ਮਾਂ ਨੇ 3 ਮਹੀਨੇ ਦੀ ਮਾਸੂਮ ਦਾ ਗਲ਼ਾ ਘੁੱਟ ਕੀਤਾ ਕਤਲ

ਮਾਮਲਾ ਉਦੇਪੁਰ ਜ਼ਿਲੇ ਦੇ ਆਦਿਵਾਸੀ ਖੇਤਰ ਕੋਟੜਾ ਉਪਮੰਡਲ ਦੇ ਗਊਪੀਪਲਾ ਪਿੰਡ ਦਾ ਹੈ। ਇਸ ਬਾਰਾਤ ’ਚ ਲਾੜਾ ਬਣੇ ਸਕਮਾ ਦੇ 9 ਬੇਟੇ-ਬੇਟੀਆਂ ਤੋਂ ਇਲਾਵਾ 20 ਤੋਂ ਜ਼ਿਆਦਾ ਪੋਤੇ-ਪੋਤੀਆਂ, ਦੋਹਤੇ ਅਤੇ ਦੋਹਤੀਆਂ ਵੀ ਸ਼ਾਮਲ ਸਨ। ਲਾੜਾ ਬਣੇ ਸਕਮਾ ਦੇ ਬੇਟੇ ਕਾਨਾਰਾਮ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਸਕਮਾ ਪੁੱਤਰ ਧੁਲੀਆ ਪਾਰਗੀ ਅਤੇ ਮਾਂ ਮਠੁ ਪਾਰਗੀ ਦੀ ਇੱਛਾ ਸੀ ਕਿ ਉਹ ਵੀ ਰਿਵਾਇਤੀ ਰੀਤੀ-ਰਿਵਾਜ ਨਾਲ ਫੇਰੇ ਲੈਣ। ਇਸ ਦਾ ਪਤਾ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਲੱਗਾ ਤਾਂ ਉਨ੍ਹਾਂ ਨੇ ਆਪਣੇ ਦਾਦਾ-ਦਾਦੀ ਦਾ ਵਿਆਹ ਕਰਾਉਣ ਦਾ ਫ਼ੈਸਲਾ ਲਿਆ। ਪਹਿਲਾਂ ਇਸ ਨੂੰ ਹਾਸੇ-ਮਜ਼ਾਕ ’ਚ ਲਿਆ ਗਿਆ ਪਰ ਜਦੋਂ ਬੱਚਿਆਂ ਨੇ ਗੰਭੀਰਤਾ ਵਿਖਾਈ ਤਾਂ ਉਹ ਵੀ ਤਿਆਰ ਹੋ ਗਏ। ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਗੁਜਰਾਤ ਦੇ ਗੁਣ ਭਾਖਰੀ ਤੋਂ ਉਨ੍ਹਾਂ ਦੀ ਮਾਂ ਮਠੁ ਨੂੰ ਦਾਪਾ ਪ੍ਰਥਾ ਅਨੁਸਾਰ ਲਿਆਏ ਸਨ। ਉੱਥੇ ਹੀ ਹੁਣ ਲਾੜਾ ਬਣੇ ਦਾਦਾ ਸਕਮਾ ਨੇ ਉਨ੍ਹਾਂ ਦੀ ਦਾਦੀ ਮਠੁ ਦੇ ਨਾਲ 7 ਫੇਰੇ ਲੈ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News