LIVE UP ELECTION : ਦੂਜੇ ਪੜਾਅ ਦੀਆਂ 67 ਸੀਟਾਂ ''ਤੇ ਵੋਟਿੰਗ ਜਾਰੀ, 11 ਵਜੇ ਤੱਕ ਸਹਾਰਨਪੁਰ ''ਚ 26% ਵੋਟਿੰਗ

02/15/2017 11:21:36 AM

ਲਖਨਊ— ਸੁਰੱਖਿਆ ਦੇ ਵਿਆਪਕ ਬੰਦੋਬਸਤ ਵਿਚਕਾਰ ਉੱਤਰ ਪ੍ਰਦੇਸ਼ ਰਾਜ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ''ਚ ਪੱਛਮੀ ਉੱਤਰ ਪ੍ਰਦੇਸ਼ ਦੇ 11 ਜ਼ਿਲਿਆਂ ਦੀਆਂ 67 ਸੀਟਾਂ ''ਤੇ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ। ਪੋਲਿੰਗ ਕੇਂਦਰਾਂ ''ਤੇ 7 ਵਜੇ ਤੋਂ ਪਹਿਲਾਂ ਹੀ ਵੋਟਰਾਂ ਦੀ ਭੀੜ ਇੱਕਠੀ ਹੋਣੀ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਦੇ ਸਮਰਥਕਾਂ ਨੇ ਤਾਂ ਪੋਲਿੰਗ ਕੇਂਦਰਾਂ ਦੇ ਬਾਹਰ ਤੜਕੇ ਤੋਂ ਹੀ ਡੇਰਾ ਲਾਇਆ ਹੋਇਆ ਹੈ। ਹਲਕੀ ਠੰਡ ਦੇ ਕਾਰਨ ਪੋਲਿੰਗ ਸ਼ੁਰੂ ਹੋਣ ਦੇ ਸਮੇਂ ਵੋਟਰਾਂ ਦੀ ਲਾਈਨ ਛੋਟੀ ਸੀ ਪਰ ਧੁੱਪ ਨਿਕਲਦੇ ਹੀ ਲਾਈਨ ਲੰਬੀ ਹੋ ਜਾਣ ਦੀ ਪੂਰੀ ਸੰਭਾਵਨਾ ਹੈ। ਪੋਲਿੰਗ ਨੂੰ ਲੈ ਕੇ ਨੌਜਵਾਨਾਂ ''ਚ ਖਾਸ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਈ ਪੋਲਿੰਗ ਕੇਂਦਰਾਂ ''ਤੇ ਮਹਿਲਾਵਾਂ ਦੀ ਭਾਰੀ ਸੰਖਿਆ ਪਹੁੰਚਣੀ ਸ਼ੁਰੂ ਹੋ ਗਈ ਹੈ। ਸੰਵੇਦਨਸ਼ੀਲ ਪੋਲਿੰਗ ਕੇਂਦਰਾਂ ''ਤੇ ਕੇਂਦਰੀ ਫੋਰਸ ਦੀ ਚੌਕਸੀ ਕਾਫੀ ਵਧੀ ਹੋਈ ਹੈ। ਇਕੋ ਜਿਹੀ ਜਨਸੰਖਿਆ ਵਾਲੇ ਪੋਲਿੰਗ ਕੇਂਦਰਾਂ ''ਤੇ ਖਾਸ ਚੌਕਸੀ ਵਰਤੀ ਜਾ ਰਹੀ ਹੈ। ਕੁਝ ਪੋਲਿੰਗ ਕੇਂਦਰਾਂ ''ਤੇ ਈ.ਵੀ.ਐੱਮ ਦੇ ਖਰਾਬ ਹੋਣ ਦੀ ਸੂਚਨਾ ਮਿਲੀ ਹੈ, ਪਰ ਸਮੇਂ ਰਹਿੰਦੇ ਇਸ ਨੂੰ ਠੀਕ ਕਰ ਕੇ ਲਿਆ ਗਿਆ। ਇਸ ਨਾਲ ਪੋਲਿੰਗ ਪ੍ਰਭਾਵਿਤ ਹੋਣ ਦੀ ਸੂਚਨਾ ਨਹੀਂ ਹੈ।
67 ਸੀਟਾਂ ਲਈ 721 ਉਮੀਦਵਾਰ
ਇਸ ਪੜਾਅ ''ਚ ਸਮਾਜਵਾਦੀ ਪਾਰਟੀ (ਸਪਾ) ਦੇ ਨੇਤਾ ਅਤੇ ਸੂਬੇ ਦੇ ਮੰਤਰੀ ਆਜ਼ਮ ਖਾਨ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ, ਮੰਤਰੀ ਮਹਿਬੂਬਾ ਅਲੀ, ਸਾਬਕਾ ਕੇਂਦਰੀ ਮੰਤਰੀ ਜਤਿਨ ਪ੍ਰਸਾਦ ਅਤੇ ਮਿਰਾਨ ਮਸੂਦ ਸਮੇਤ 721 ਉਮੀਦਵਾਰਾਂ ਦੇ ਕਿਸਮਤ ਦਾ ਫੈਸਲਾ ਹੋਣਾ ਹੈ। ਦੂਜੇ ਪੜਾਅ ''ਚ 2.60 ਕਰੋੜ ਤੋਂ ਵੱਧ ਪੋਲਿੰਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀ ਸ਼ਾਮ 5 ਵਜੇ ਤੱਕ ਆਪਣੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਕਰ ਸਕਨਗੇ। ਮੁਸਲਿਮ ਜਨਸੰਖਿਆ ਵਾਲੇ ਖੇਤਰਾਂ ''ਚ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ-ਕਾਂਗਰਸ ਗਠਜੋੜ ਵਿਚਕਾਰ ਤਿਕੋਣੀ ਮੁਕਾਬਲਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਪੜਾਅ ''ਚ ਬਿਜਨੌਰ, ਰਾਮਪੁਰ, ਮੁਰਾਦਾਬਾਦ, ਬਰੇਲੀ ਅਤੇ ਬਦਾਊਂ ਵਰਗੇ ਸੰਵੇਦਨਸ਼ੀਲ ਮੰਨੇ ਜਾ ਰਹੀ ਖੇਤਰਾਂ ਦੀਆਂ 67 ਸੀਟਾਂ ਲਈ 721 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ''ਚ 15 ਉਮੀਦਵਾਰਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਕਾਨੂੰਨ ਵਿਵਸਥਾ ਦੀ ਸਥਿਤੀ ''ਤੇ ਨਜ਼ਰ ਰੱਖੀ ਜਾ ਰਹੀ ਹੈ। ਕਈ ਕੇਂਦਰਾਂ ''ਤੇ ਵੀਡੀਓ ਰਿਕਾਰਡਿੰਗ ਕੀਤੀ ਜਾ ਰਹੀ ਹੈ।