ਪੱਛਮ ਬੰਗਾਲ ''ਚ ਇਕ ਦਿਨ ''ਚ ਵਿਕੀ 40 ਕਰੋੜ ਰੁਪਏ ਦੀ ਸ਼ਰਾਬ

05/06/2020 12:55:10 AM

ਕੋਲਕਾਤਾ-ਸ਼ਰਾਬ ਕਾਰੋਬਾਰੀਆਂ ਦੇ ਇਕ ਸੰਗਠਨ ਨੇ ਦੱਸਿਆ ਕਿ ਪੱਛਮ ਬੰਗਾਲ 'ਚ ਇਕ ਦਿਨ 'ਚ 40 ਕਰੋੜ ਰੁਪਏ ਦੀ ਸ਼ਰਾਬ ਵਿਕੀ। ਸ਼ਰਾਬ ਵੇਚਣ 'ਤੇ ਰੋਕ ਹਟਣ ਦੇ ਪਹਿਲੇ ਦਿਨ ਸੋਮਵਾਰ ਨੂੰ ਇਹ ਵਿਕਰੀ ਹੋਈ। ਪੱਛਮ ਬੰਗਾਲ 'ਚ ਸ਼ਰਾਬ ਦੀਆਂ ਦੁਕਾਨਾਂ ਅਤੇ ਹੋਟਲਾਂ ਦੀ ਯੂਨੀਅਨ ਦੀ ਸਹਾਇਕ ਸਕੱਤਰ ਸੁਸ਼ਿਮਤਾ ਮੁਖਰਜੀ ਨੇ ਕਿਹਾ ਕਿ ਸੋਮਵਾਰ ਨੂੰ ਸੂਬੇ 'ਚ ਸ਼ਰਾਬ ਦੀ ਵਿਕਰੀ ਕਰੀਬ 40 ਕਰੋੜ ਰੁਪਏ ਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਸੂਬੇ ਦੀਆਂ 70 ਫੀਸਦੀ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਸਨ। ਬਾਕੀ 30 ਫੀਸਦੀ ਦੁਕਾਨਾਂ ਕਟੇਨਮੈਂਟ ਜ਼ੋਨ (ਪ੍ਰਭਾਵ ਕੰਟਰੋਲ ਲਈ ਪਾਬੰਦੀ ਵਾਲੇ ਇਲਾਕੇ) 'ਚ ਹੈ, ਜਿਨ੍ਹਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

Karan Kumar

This news is Content Editor Karan Kumar