ਬੱਚੇ ਦਾ ਕਤਲ ਕਰ ਉਸ ਦਾ ਖ਼ੂਨ ਪੀਣ ਵਾਲੀ ਔਰਤ ਸਣੇ ਤਿੰਨ ਨੂੰ ਕੋਰਟ ਨੇ ਸੁਣਾਈ ਮਿਸਾਲੀ ਸਜ਼ਾ

11/25/2022 5:54:46 PM

ਸ਼ਾਹਜਹਾਂਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਔਲਾਦ ਨਾ ਹੋਣ 'ਤੇ ਤਾਂਤਰਿਕ ਦੀ ਸਲਾਹ 'ਤੇ ਇਕ ਬੱਚੇ ਦਾ ਕਤਲ ਕਰ ਕੇ ਉਸ ਦਾ ਖੂਨ ਪੀਣ ਵਾਲੀ ਇਕ ਔਰਤ ਸਮੇਤ ਤਿੰਨ ਦੋਸ਼ੀਆਂ ਨੂੰ ਸਥਾਨਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਹਾਇਕ ਜ਼ਿਲ੍ਹਾ ਸਰਕਾਰੀ ਐਡਵੋਕੇਟ ਵਿਨੋਦ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਥਾਣਾ ਰੋਜਾ ਦੇ ਜਮੁੰਕਾ ਪਿੰਡ 'ਚ ਆਪਣੇ ਮਾਮਾ ਮੁਨੇਂਦਰ ਦੇ ਇੱਥੇ ਰਹਿ ਰਹੀ ਧਨ ਦੇਵੀ ਦੇ ਬੱਚੇ ਨਹੀਂ ਹੋ ਰਹੇ ਸਨ। ਕਿਸੇ ਤਾਂਤਰਿਕ ਦੀ ਸਲਾਹ 'ਤੇ ਉਸ ਦੇ ਗੁਆਂਢ 'ਚ ਹੀ ਰਹਿਣ ਵਾਲੇ 10 ਸਾਲਾ ਲਾਲ ਦਾਸ ਨੂੰ ਟੀਵੀ ਦੇਖਣ ਦੇ ਬਹਾਨੇ ਘਰ ਬੁਲਾਇਆ ਅਤੇ ਆਪਣੇ 2 ਸਾਥੀਆਂ ਸੂਰਜ ਅਤੇ ਸੁਨੀਲ ਦੀ ਮਦਦ ਨਾਲ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਆਸਟ੍ਰੇਲੀਆਈ ਔਰਤ ਦਾ ਕਾਤਲ ਪੰਜਾਬੀ ਵਿਅਕਤੀ ਗ੍ਰਿਫ਼ਤਾਰ, ਰੱਖਿਆ ਸੀ 1 ਮਿਲੀਅਨ ਡਾਲਰ ਦਾ ਇਨਾਮ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਤਾਂਤਰਿਕ ਦੇ ਕਹੇ ਅਨੁਸਾਰ ਧਨ ਦੇਵੀ ਨੇ ਲਾਲ ਦਾਸ ਨੂੰ ਵੱਢ ਕੇ ਉਸ ਦਾ ਖੂਨ ਪੀ ਲਿਆ ਅਤੇ ਮ੍ਰਿਤਕ ਦੀ ਲਾਸ਼ ਘਰ ਦੇ ਬਾਹਰ ਸੁੱਟ ਦਿੱਤੀ। ਸ਼ੁਕਲਾ ਨੇ ਦੱਸਿਆ ਕਿ 6 ਦਸੰਬਰ 2017 ਨੂੰ ਮ੍ਰਿਤਕ ਦੇ ਪਿਤਾ ਨੇ ਰੋਜਾ ਥਾਣੇ 'ਚ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਐਡੀਸ਼ਨਲ ਸੈਸ਼ਨ ਅਦਾਲਤ ਦੇ ਜੱਜ ਅਹਿਸਾਨ ਹੁਸੈਨ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਧਨ ਦੇਵੀ, ਸੁਨੀਲ ਅਤੇ ਸੂਰਜ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਹਰੇਕ ਦੋਸ਼ੀ ਨੂੰ 5-5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਦੋਸ਼ੀ ਧਨ ਦੇਵੀ ਘਟਨਾ ਦੇ ਬਾਅਦ ਤੋਂ ਜੇਲ੍ਹ 'ਚ ਹੀ ਬੰਦ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha