ਘਾਟੀ ’ਚ ਪਟੜੀ ’ਤੇ ਪਰਤੀ ਜ਼ਿੰਦਗੀ, ਖੁੱਲ੍ਹੇ ਬਾਜ਼ਾਰ

11/24/2019 9:40:25 PM

ਸ਼੍ਰੀਨਗਰ — ਸ਼੍ਰੀਨਗਰ ’ਚ ਲੱਗਣ ਵਾਲੇ ਹਫਤਾਵਾਰੀ ਬਾਜ਼ਾਰ ’ਚ ਐਤਵਾਰ ਨੂੰ ਖਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਚਾਰ ਦਿਨ ਪਹਿਲਾਂ ਧਮਕੀ ਵਾਲੇ ਪੋਸਟਰ ਚਿਪਕੇ ਮਿਲਣ ਦੇ ਬਾਅਦ ਘਾਟੀ ’ਚ ਬੰੰਦ ਵਰਗੇ ਹਾਲਾਤ ਹੋ ਗਏ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ ’ਚ ਫਿਰ ਪਟੜੀ ’ਤੇ ਜ਼ਿੰਦਗੀ ਪਰਤ ਆਈ ਹੈ। ਐਤਵਾਰ ਸਵੇਰੇ ਸਿਵਲ ਲਾਈਨਜ਼ ਸਮੇਤ ਕੁਝ ਸਥਾਨਾਂ ’ਤੇ ਦੁਕਾਨਾਂ ਖੁੱਲ੍ਹੀਆਂ ਅਤੇ ਖੇਤਰ ’ਚ ਛੋਟੀਆਂ ਬੱਸਾਂ ਦੌੜਦੀਆਂ ਵੇਖਣ ਨੂੰ ਮਿਲੀਆਂਂ। ਲਾਲ ਚੌਕ ਦੇ ਕੋਲ ਵੀ ਕੁਝ ਦੁਕਾਨਾਂ ਖੁੱਲ੍ਹੀਆਂ ਰਹੀਆਂ।

ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਪੁਰਾਣੇ ਹਿੱਸਿਆਂ ’ਚ ਜ਼ਿਆਦਾਤਰ ਦੁਕਾਨਾਂ ਅਤੇ ਹੋਰ ਕਾਰੋਬਾਰ ਬੰਦ ਰਹੇ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਖਤਮ ਹੋਣ ਤੋਂ ਬਾਅਦ ਇਸ ਦੇ ਵਿਰੋਧ ’ਚ ਘਾਟੀ ’ਚ ਤਿੰਨ ਮਹੀਨਿਆਂ ਤੱਕ ਬੰਦ ਦੇ ਬਾਅਦ ਜਨ-ਜੀਵਨ ਕੁਝ ਹਫਤਿਆਂ ਤੋਂ ਵਾਪਸ ਪਟੜੀ ’ਤੇ ਆ ਰਿਹਾ ਸੀ ਪਰ ਇਥੇ ਅਤੇ ਹੋਰ ਸਥਾਨਾਂ ’ਤੇ ਦੁਕਾਨਦਾਰਾਂ ਅਤੇ ਸਥਾਨਕ ਟਰਾਂਸਪੋਰਟਰਾਂ ਨੂੰ ਧਮਕੀ ਦੇਣ ਵਾਲੇ ਪੋਸਟਰ ਚਿਪਕਾਏ ਜਾਣ ਤੋਂ ਬਾਅਦ ਬੁੱਧਵਾਰ ਫਿਰ ਤੋਂ ਬੰਦ ਸ਼ੁਰੂ ਹੋ ਗਿਆ। ਪੁਲਸ ਨੇ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਂਦੇ ਹੋਏ ਕਈ ਮਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ’ਚ ਸ਼ਾਮਲ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Inder Prajapati

This news is Content Editor Inder Prajapati