ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਨ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲਿਆ

04/02/2021 3:05:21 PM

ਜੰਮੂ- ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਵੀਰਵਾਰ ਨੂੰ ਪੱਛਮੀ ਕਮਾਨ ਦੇ ਚੀਫ਼ ਆਫ਼ ਸਟਾਫ਼ ਦਾ ਅਹੁਦਾ ਸੰਭਾਲਿਆ। ਇਕ ਰੱਖਿਆ ਬੁਲਾਰੇ ਨੇ ਇੱਥੇ ਦੱਸਿਆ ਕਿ ਕਮਾਨ ਦੇ ਹੈੱਡ ਕੁਆਰਟਰ ਪਹੁੰਚਣ 'ਤੇ ਸਿੰਘ ਨੇ 'ਵੀਰ ਸਮ੍ਰਿਤੀ' ਯੁੱਧ ਸਮਾਰਕ 'ਤੇ ਫੁੱਲ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਇਸ ਕਮਾਨ ਦੇ ਅਧੀਨ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ ਅਤੇ ਜੰਮੂ ਦੇ ਕੁਝ ਹਿੱਸੇ ਆਉਂਦੇ ਹਨ। ਬੁਲਾਰੇ ਨੇ ਦੱਸਿਆ ਕਿ ਲੈਫੀਟਨੈਂਟ ਜਨਰਲ ਸਿੰਘ ਸੈਨਿਕ ਸਕੂਲ ਕਪੂਰਥਲਾ, ਰਾਸ਼ਟਰੀ ਰੱਖਿਆ ਅਕਾਦਮੀ ਅਤੇ ਭਾਰਤੀ ਫ਼ੌਜ ਅਕਾਦਮੀ ਦੇ ਵਿਦਿਆਰਥੀ ਰਹੇ ਹਨ। ਉਹ 20 ਦਸੰਬਰ 1986 ਨੂੰ 19 ਮਦਰਾਸ ਰੇਜੀਮੈਂਟ 'ਚ ਸ਼ਾਮਲ ਹੋਏ ਸਨ।

ਅਧਿਕਾਰੀ ਨੇ ਦੱਸਿਆ ਕਿ 34 ਸਾਲ ਦੇ ਸ਼ਾਨਦਾਰ ਕਰੀਅਰ 'ਚ ਸਿੰਘ ਨੇ ਸੰਵੇਦਨਸ਼ੀਲ ਸੈਕਟਰਾਂ ਅਤੇ ਉੱਚੇ ਇਲਾਕਿਆਂ 'ਚ ਫ਼ੌਜ ਮੁਹਿੰਮਾਂ 'ਚ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਜੰਮੂ ਕਸ਼ਮੀਰ 'ਚ ਅੱਤਵਾਦ ਰੋਕੂ ਮੁਹਿੰਮ 'ਚ ਆਪਣੀ ਬਟਾਲੀਅਨ ਦੀ ਕਮਾਨ ਸੰਭਾਲੀ। ਬੁਲਾਰੇ ਨੇ ਦੱਸਿਆ ਕਿ ਆਪਣੀ ਸੇਵਾ ਦੌਰਾਨ ਸਿੰਘ ਭਾਰਤੀ ਫ਼ੌਜ ਅਕਾਦਮੀ ਅਤੇ ਭੂਟਾਨ 'ਚ ਭਾਰਤੀ ਫ਼ੌਜ ਸਿਖਲਾਈ ਟੀਮ ਦੇ ਸਿਖਲਾਈ ਵੀ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸ਼ਾਨਦਾਰ ਅਗਵਾਈ ਅਤੇ ਦੇਸ਼ ਦੇ ਪ੍ਰਤੀ ਸਮਰਪਣ ਲਈ ਸਿੰਘ ਨੂੰ 2015 'ਚ ਯੁੱਧ ਸੇਵਾ ਮੈਡਲ ਅਤੇ 2019 'ਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਤ ਕੀਤਾ ਗਿਆ।

DIsha

This news is Content Editor DIsha