ਆਪਣੀ ਲਾਈਸੇਂਸ ਬੰਦੂਕ ਨਾਲ ਕੀਤੀ ਖੁਦਕੁਸ਼ੀ, ਪੁਲਸ ਲੱਭ ਰਹੀ ਹੈ ਸਬੂਤ

06/24/2017 5:43:53 PM

ਊਨਾ— ਹਿਮਾਚਲ ਜ਼ਿਲੇ ਦੇ ਊਨਾ ਸ਼ਹਿਰ ਦੇ ਤਹਿਤ ਨਜ਼ਦੀਕ ਪੈਂਦੇ ਬਰੇੜਾ ਧਮਾਂਦਰੀ 'ਚ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੱਸਣਾ ਚਾਹੁੰਦੇ ਹਾਂ ਕਿ ਇੱਥੇ ਇਕ ਵਿਅਕਤੀ ਨੇ ਆਪਣੀ ਲਾਈਸੇਂਸ ਬੰਦੂਕ ਤੋਂ ਖੁਦ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ। ਮ੍ਰਿਤਕ ਦੀ ਪਛਾਣ ਚੰਦ ਪੁੱਤਰ ਯੋਗਰਾਜ ਨਿਵਾਸੀ ਬਰੇੜਾ ਧਮਾਂਦਰੀ ਦੇ ਰੂਪ 'ਚ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਨ ਲਈ ਭੇਜ ਦਿੱਤਾ ਹੈ। ਇਸ ਨਾਲ ਹੀ ਉਹ ਖੁਦਕੁਸ਼ੀ ਦੇ ਕਾਰਨਾਂ ਨੂੰ ਲੱਭਣ ਦੀ ਭਾਲ ਕਰ ਰਹੀ ਹੈ। 
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਨੂੰ ਪੁਲਸ ਥਾਣਾ 'ਚ ਸੂਚਨਾ ਮਿਲੀ ਕਿ ਬਰੇੜਾ ਧਮਾਂਦਰੀ 'ਚ ਇਕ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ। ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ, ਨਾਲ ਹੀ ਉਨ੍ਹਾਂ ਨੇ ਮ੍ਰਿਤਕ ਦੇ ਘਰਦਿਆਂ ਅਤੇ ਮੌਜ਼ੂਦਾ ਲੋਕਾਂ ਦੇ ਬਿਆਨਾਂ ਨੂੰ ਵੀ ਲਿਆ ਹੈ। ਐੱਮ. ਐੈੱਸ. ਪੀ. ਮਦਨ ਲਾਲ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਕਾਰਵਾਈ ਜਲਦੀ ਸ਼ੁਰੂ ਕਰੇਗੀ।