LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

03/26/2024 12:14:33 PM

ਨੈਸ਼ਨਲ ਡੈਸਕ : ਭਾਰਤੀ ਪਰੰਪਰਾ ਵਿੱਚ ਧੀਆਂ ਦੇ ਭਵਿੱਖ ਦੀ ਚਿੰਤਾ ਉਨ੍ਹਾਂ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀਆਂ ਚਿੰਤਾਵਾਂ ਉਨ੍ਹਾਂ ਦੇ ਮਾਪਿਆਂ ਲਈ ਔਖੀਆਂ ਹਨ। ਇਸ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲਆਈਸੀ ਬੱਚਿਆਂ ਤੋਂ ਲੈ ਕੇ ਬਜ਼ੁਰਗ ਨਾਗਰਿਕਾਂ ਲਈ ਵੱਖ-ਵੱਖ ਯੋਜਨਾਵਾਂ ਪੇਸ਼ ਕਰਦੀ ਹੈ, ਜੋ ਭਾਰੀ ਫੰਡ ਇਕੱਠਾ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ। ਖ਼ਾਸ ਤੌਰ 'ਤੇ ਬੇਟੀਆਂ ਲਈ LIC ਨੇ ਕਈ ਯੋਜਨਾਵਾਂ ਬਣਾਈਆਂ ਹਨ, ਜੋ ਕੁੜੀਆਂ ਦੀ ਪੜ੍ਹਾਈ ਤੋਂ ਲੈ ਕੇ ਵਿਆਹ ਤੱਕ ਦੀ ਟੈਨਸ਼ਨ ਨੂੰ ਖ਼ਤਮ ਕਰ ਸਕਦੀਆਂ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਇੱਕ ਵਿਸ਼ੇਸ਼ ਪਾਲਿਸੀ ਪੇਸ਼ ਕੀਤੀ ਹੈ, ਜਿਸ ਦਾ ਨਾਮ 'LIC ਕੰਨਿਆਦਾਨ ਪਾਲਿਸੀ' ਹੈ। ਇਹ ਪਾਲਿਸੀ ਲੋਕਾਂ ਨੂੰ ਕੁੜੀਆਂ ਦੇ ਵਿਆਹ ਵਿੱਚ ਪੈਸੇ ਦੀ ਘਾਟ ਮਹਿਸੂਸ ਨਹੀਂ ਹੋਣ ਦੇਵੇਗੀ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ....

ਧੀਆਂ ਲਈ 27 ਲੱਖ ਦਾ ਫੰਡ
LIC Kanyadan Policy ਨਾ ਸਿਰਫ਼ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਦੀ ਹੈ, ਸਗੋਂ ਉਨ੍ਹਾਂ ਲਈ ਵਿਆਹ ਵਿੱਚ ਪੈਸੇ ਦੀ ਟੈਨਸ਼ਨ ਨੂੰ ਵੀ ਦੂਰ ਰੱਖਦੀ ਹੈ। ਇਸ ਪਾਲਿਸੀ ਦੇ ਤਹਿਤ ਤੁਹਾਨੂੰ ਪ੍ਰਤੀ ਦਿਨ 121 ਰੁਪਏ ਜਮ੍ਹਾ ਕਰਵਾਉਣੇ ਪੈਣਗੇ, ਜਿਸ ਨਾਲ ਤੁਹਾਡੇ ਖਾਤੇ ਵਿੱਚ ਹਰ ਮਹੀਨੇ 3,600 ਰੁਪਏ ਦਾ ਵਾਧਾ ਹੋਵੇਗਾ। ਜਦੋਂ ਇਸ ਨਿਵੇਸ਼ ਦੀ ਮਿਆਦ 25 ਸਾਲ ਬਾਅਦ ਪੂਰੀ ਹੋ ਜਾਵੇਗੀ ਤਾਂ ਤੁਹਾਨੂੰ 27 ਲੱਖ ਰੁਪਏ ਮਿਲਣਗੇ।

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਸਕੀਮ ਦੀ ਮਿਆਦ
LIC ਦੀ ਇਹ ਪਾਲਿਸੀ 13 ਤੋਂ 25 ਸਾਲ ਦੀ ਮਿਆਦ ਪੂਰੀ ਹੋਣ ਤੱਕ ਲਈ ਜਾ ਸਕਦੀ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਨਿਵੇਸ਼ ਦੀ ਰਕਮ ਨੂੰ ਵਧਾ ਜਾਂ ਘਟਾ ਸਕਦੇ ਹੋ ਅਤੇ ਉਸ ਅਨੁਸਾਰ ਆਪਣੇ ਫੰਡਾਂ ਦਾ ਪ੍ਰਬੰਧਨ ਕਰ ਸਕਦੇ ਹੋ। ਇੱਕ ਪਾਸੇ ਜਿਥੇ ਤੁਸੀਂ ਪ੍ਰਤੀ ਦਿਨ 121 ਰੁਪਏ ਦੀ ਬਚਤ ਕਰਕੇ ਆਪਣੀ ਧੀ ਲਈ 27 ਲੱਖ ਰੁਪਏ ਇਕੱਠੇ ਕਰ ਸਕਦੇ ਹੋ, ਉਥੇ ਜੇਕਰ ਤੁਸੀਂ ਇਸ ਯੋਜਨਾ ਵਿੱਚ ਸਿਰਫ਼ 75 ਰੁਪਏ ਪ੍ਰਤੀ ਦਿਨ, ਭਾਵ ਲਗਭਗ 2250 ਰੁਪਏ ਪ੍ਰਤੀ ਮਹੀਨਾ ਦੀ ਬਚਤ ਕਰਕੇ ਨਿਵੇਸ਼ ਕਰਦੇ ਹੋ, ਤਾਂ ਮਿਆਦ ਪੂਰੀ ਹੋਣ 'ਤੇ ਤੁਹਾਨੂੰ 14 ਲੱਖ ਰੁਪਏ ਮਿਲਣਗੇ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਟੈਕਸ ਛੂਟ ਦਾ ਲਾਭ 
ਇਸ ਪਾਲਿਸੀ ਲਈ ਲਾਭਪਾਤਰੀ ਦੇ ਪਿਤਾ ਦੀ ਉਮਰ 30 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਬੇਟੀ ਦੀ ਉਮਰ ਘੱਟੋ-ਘੱਟ ਇੱਕ ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸ ਪਾਲਿਸੀ ਵਿੱਚ ਟੈਕਸ ਲਾਭ ਵੀ ਮਿਲਦੇ ਹਨ। ਐੱਲਆਈਸੀ ਕੰਨਿਆਦਾਨ ਨੀਤੀ ਇਨਕਮ ਟੈਕਸ ਐਕਟ 1961 ਦੀ ਧਾਰਾ 80ਸੀ ਦੇ ਦਾਇਰੇ ਵਿੱਚ ਆਉਂਦੀ ਹੈ, ਇਸ ਲਈ ਪ੍ਰੀਮੀਅਮ ਜਮ੍ਹਾਂਕਰਤਾਵਾਂ ਨੂੰ 1.5 ਲੱਖ ਰੁਪਏ ਤੱਕ ਦੀ ਟੈਕਸ ਛੋਟ ਮਿਲ ਸਕਦੀ ਹੈ। 

ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ

ਇੰਨਾ ਹੀ ਨਹੀਂ, ਜੇਕਰ ਮਿਆਦ ਪੂਰੀ ਹੋਣ ਤੋਂ ਪਹਿਲਾਂ ਪਾਲਿਸੀਧਾਰਕ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਉਸ ਦੀ ਬੇਵਕਤੀ ਮੌਤ ਹੋ ਜਾਂਦੀ ਹੈ, ਤਾਂ ਅਜਿਹੀ ਸਥਿਤੀ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ 10 ਲੱਖ ਰੁਪਏ ਤੱਕ ਦੇਣ ਦੀ ਵਿਵਸਥਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਪ੍ਰੀਮੀਅਮ ਦਾ ਭੁਗਤਾਨ ਵੀ ਨਹੀਂ ਕਰਨਾ ਪਵੇਗਾ। ਪਾਲਿਸੀ ਦੀ ਮਿਆਦ ਪੂਰੀ ਹੋਣ 'ਤੇ ਨਾਮਜ਼ਦ ਵਿਅਕਤੀ ਨੂੰ ਪੂਰੇ 27 ਲੱਖ ਰੁਪਏ ਦਿੱਤੇ ਜਾਣਗੇ।

ਆਸਾਨੀ ਨਾਲ ਬਣਾਓ ਯੋਜਨਾ 
LIC ਦੀ ਕੰਨਿਆਦਾਨ ਨੀਤੀ ਲੈਣ ਲਈ ਤੁਹਾਨੂੰ ਆਪਣਾ ਆਧਾਰ ਕਾਰਡ, ਆਮਦਨ ਦਾ ਸਰਟੀਫਿਕੇਟ, ਰਿਹਾਇਸ਼ੀ ਸਬੂਤ, ਪਾਸਪੋਰਟ ਸਾਈਜ਼ ਫੋਟੋ, ਅਤੇ ਬੇਟੀ ਦਾ ਜਨਮ ਸਰਟੀਫਿਕੇਟ ਦੇਣਾ ਹੋਵੇਗਾ। ਭਾਰਤੀ ਜੀਵਨ ਬੀਮਾ ਨਿਗਮ (LIC) ਦੀ 'ਕੰਨਿਆਦਾਨ ਨੀਤੀ' ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਲਈ ਸਥਿਰ ਭਵਿੱਖ ਦੀ ਗਾਰੰਟੀ ਹੈ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur