ਐੈੱਲ.ਜੀ. ਨੇ ਕੇਜਰੀਵਾਲ ਨੂੰ ਕਿਹਾ, ''ਪੋਸਟਿੰਗ-ਟਰਾਂਸਫਰ ਦੇ ਅਧਿਕਾਰ ਐੈੱਲ.ਜੀ. ਕੋਲ''

07/07/2018 12:07:18 PM

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਉਪ-ਰਾਜਪਾਲ ਦੇ ਵਿਚਕਾਰ ਅਧਿਕਾਰੀਆਂ ਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦੇ ਕੇ ਨੌਕਰਸ਼ਾਹਾਂ ਦੇ ਟਰਾਂਸਫਰ-ਪੋਸਟਿੰਗ 'ਤੇ ਆਪਣਾ ਹੱਕ ਹੋਣ ਦਾ ਦਾਅਵਾ ਕਰ ਰਹੀ ਦਿੱਲੀ ਸਰਕਾਰ ਨੂੰ ਉਪ-ਰਾਜਪਾਲ ਅਨਿਲ ਬੈਜਲ ਨੇ ਸਾਫ ਕਹਿ ਦਿੱਤਾ ਕਿ ਇਸ 'ਤੇ 'ਅਸਲੀ ਬੌਸ' ਉਹ ਹੀ ਹਨ। ਹੁਣ ਇਹ ਮਾਮਲਾ ਫਿਰ ਸੁਪਰੀਮ ਕੋਰਟ 'ਚ ਪਹੁੰਚਣ ਵਾਲਾ ਹੀ ਹੈ। ਸੂਤਰਾਂ ਮੁਤਾਬਕ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐੈੱਲ.ਜੀ. ਦੇ ਖਿਲਾਫ ਵਿਰੋਧ ਅਤੇ ਨਾ ਮੰਨਣ ਦਾ ਦੋਸ਼ ਲਗਾਉਂਦੇ ਹੋਏ ਸੁਪਰੀਮ ਕੋਰਟ ਦਾ ਰੁਖ਼ ਕਰ ਸਕਦੇ ਹਨ।
ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨਾਲ ਮੁਲਾਕਾਤ ਕਰਨ ਪਹੁੰਚੇ। ਦਿੱਲੀ 'ਚ ਕੇਜਰੀਵਾਲ ਦੇ ਧਰਨੇ ਤੋਂ ਬਾਅਦ ਇਹ ਬੈਠਕ ਅੱਧੇ ਘੰਟੇ ਤੱਕ ਚੱਲੀ। ਬੈਠਕ ਤੋਂ ਬਾਅਦ ਐੈੱਲ.ਜੀ. ਨੇ ਕੇਜਰੀਵਾਲ ਨੂੰ ਅਫ਼ਸਰਾਂ ਦੇ ਟਰਾਂਸਫਰ-ਪੋਸਟਿੰਗ 'ਤੇ ਆਪਣੀ ਗੱਲ ਸਾਫ ਕਰ ਦਿੱਤੀ ਹੈ।