ਸ਼੍ਰੀ ਕ੍ਰਿਸ਼ਨ ਦੇ ਮੁਕਾਬਲੇ ਭਗਵਾਨ ਰਾਮ ਨੂੰ ਪੂਜਣ ਵਾਲੇ ਘੱਟ : ਮੁਲਾਇਮ

11/21/2017 8:24:15 AM

ਗਾਜ਼ੀਆਬਾਦ — ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਐਤਵਾਰ ਨੂੰ ਗਾਜ਼ੀਆਬਾਦ ਪੁੱਜੇ। ਇਥੇ ਉਨ੍ਹਾਂ ਨੇ ਭਗਵਾਨ ਰਾਮ ਤੇ ਸ਼੍ਰੀ ਕ੍ਰਿਸ਼ਨ ਨੂੰ ਲੈ ਕੇ ਬਿਆਨ ਦਿੱਤਾ, ਜਿਸ ਦੇ ਮਗਰੋਂ ਸੂਬੇ ਦੀ ਸਿਆਸਤ ਤੇਜ਼ ਹੋ ਗਈ ਹੈ।
ਮੁਲਾਇਮ ਨੇ ਕਿਹਾ ਕਿ ਭਗਵਾਨ ਰਾਮ ਦੀ ਪੂਜਾ ਕਰਨ ਵਾਲੇ ਲੋਕ ਘੱਟ ਹਨ, ਜਦਕਿ ਸ਼੍ਰੀ ਕ੍ਰਿਸ਼ਨ ਨੂੰ ਮੰਨਣ ਵਾਲੇ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਨੂੰ ਸਿਰਫ ਉੱਤਰੀ ਭਾਰਤ 'ਚ ਪੂਜਿਆ ਜਾਂਦਾ ਹੈ ਪਰ ਸ਼੍ਰੀ ਕ੍ਰਿਸ਼ਨ ਦੇ ਸੇਵਕ ਉੱਤਰ ਤੋਂ ਲੈ ਕੇ ਦੱਖਣ ਤਕ ਹਨ। 
ਦੱਸ ਦੇਈਏ ਕਿ ਪਿਛਲੇ ਦਿਨੀਂ ਸ਼੍ਰੀ ਰਾਮ ਦੀ ਮੂਰਤੀ ਲਾਉਣ ਦੀ ਯੋਗੀ ਸਰਕਾਰ ਦੀ ਤਿਆਰੀ ਦਾ ਸਮਾਜਵਾਦੀ ਪਾਰਟੀ ਨੇ ਵਿਰੋਧ ਕੀਤਾ ਸੀ। ਪਾਰਟੀ ਨੇ ਇਸ ਨੂੰ ਯੋਗੀ ਸਰਕਾਰ ਦੀ ਰਾਮ ਦੇ ਨਾਂ 'ਤੇ ਸਿਆਸਤ ਕਰਾਰ ਦਿੱਤਾ।