ਸ਼ਿਮਲਾ ਅਦਾਲਤ ''ਚ ਤੇਂਦੁਏ ਨੇ ਲਵਾਈ ''ਹਾਜ਼ਰੀ'', ਪਈਆਂ ਭਾਜੜਾਂ

11/27/2018 3:47:14 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਮੰਗਲਵਾਰ ਨੂੰ ਕੋਰਟ ਪਰੀਸਰ 'ਚ ਤੇਂਦੁਏ ਦਾ ਬੱਚਾ ਵੜ੍ਹ ਗਿਆ, ਜਿਸ ਕਾਰਨ ਉਥੇ ਭਾਜੜ ਮੱਚ ਗਈ। ਮਾਂ ਤੋਂ ਵਿਛੜਨ ਤੋਂ ਬਾਅਦ ਇਹ ਬੱਚਾ ਭਟਕਦਾ ਹੋਇਆ ਸ਼ਿਮਲਾ ਦੇ ਚੱਕਰ ਜ਼ਿਲਾ ਕੋਰਟ 'ਚ ਵੜ੍ਹ ਆਇਆ। ਜਿਥੇ ਇਸ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ, ਉਥੇ ਹੀ ਤੇਂਦੁਏ ਦਾ ਬੱਚਾ ਵੀ ਲੋਕਾਂ ਦੇ ਡਰ ਕਾਰਨ ਕਾਰ ਦੇ ਹੇਠਾਂ ਵੜ੍ਹ ਗਿਆ।
ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਕੋਰਟ ਪਰੀਸਰ 'ਚ ਸੁਰੱਖਿਆ ਕਰਮਚਾਰੀਆਂ ਨੇ ਜੰਗਲਾਤ ਵਿਭਾਗ ਦੀ ਟੀਮ ਨੂੰ ਬੱਚੇ ਦੇ ਪਰੀਸਰ 'ਚ ਵੜ੍ਹਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਅੱਧਾ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਬੱਚੇ ਨੂੰ ਫੜ੍ਹ ਲਿਆ ਗਿਆ। ਇਸ ਦੌਰਾਨ ਤੇਂਦੁਏ ਨੂੰ ਦੇਖਣ ਲਈ ਮੌਕੇ 'ਤੇ ਭੀੜ੍ਹ ਵੀ ਇਕੱਠੀ ਹੋ ਗਈ। ਭੀੜ੍ਹ ਨੂੰ ਦੇਖ ਤੇਂਦੁਏ ਦਾ ਬੱਚਾ ਕਾਰ ਹੇਠਾਂ ਜਾ ਕੇ ਲੁਕ ਗਿਆ। ਜੰਗਲਾਤ ਵਿਭਾਗ ਤਾਰਾਦੇਵੀ ਬਲਾਕ ਦੀ ਟੀਮ ਨੇ ਤੇਂਦੁਏ ਦੇ ਬੱਚੇ ਨੂੰ ਫੜ੍ਹ ਲਿਆ ਹੈ। ਜੰਗਲਾਤ ਵਿਭਾਗ ਦਾ ਅੰਦਾਜਾ ਹੈ ਕਿ ਇਹ 4 ਮਹੀਨੇ ਦਾ ਬੱਚਾ ਹੈ। ਜੋ ਮਾਂ ਤੋਂ ਵਿਛੜ ਗਿਆ ਹੈ। ਤੇਂਦੁਏ ਦਾ ਬੱਚਾ ਬਿਲਕੁਲ ਸਹੀ ਹੈ ਤੇ ਰੈਸਕਿਊ ਸੈਂਟਰ ਟੂਟੀਕੰਡੀ ਭੇਜਿਆ ਗਿਆ ਹੈ।

Inder Prajapati

This news is Content Editor Inder Prajapati