ਦਿੱਲੀ ਪੁਲਸ ਨਾਲ ਵਕੀਲਾਂ ਦੀ ਝੜਪ ਅਤੇ ਬਾਈਕ ਬਲਾਸਟ ਦੀ ਵੀਡੀਓ ਆਈ ਸਾਹਮਣੇ

11/07/2019 10:40:15 PM

ਨਵੀਂ ਦਿੱਲੀ — ਦਿੱਲੀ ਦੇ ਤੀਸ ਹਜ਼ਾਰੀ ਕੋਰਟ 'ਚ ਦੋ ਨਵੰਬਰ ਨੂੰ ਪੁਲਸ ਅਤੇ ਵਕੀਲਾਂ ਵਿਚਾਲੇ ਹੋਈ ਝੜਪ ਅਤੇ ਉਸ ਤੋਂ ਬਾਅਦ ਅੱਗ ਲਗਾਉਣ ਅਤੇ ਕੁੱਟਮਾਰ ਦੀਆਂ ਘਟਨਾਵਾਂ ਦਾ ਬਹੁਤ ਅਹਿਮ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਵਕੀਲਾਂ ਵੱਲੋਂ ਬਾਇਕ 'ਚ ਅੱਗ ਲਗਾਉਣ ਨਾਲ ਹੋਏ ਧਮਾਕੇ ਦਾ ਹਾਲ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਵਕੀਲਾਂ ਵੱਲੋਂ ਡੀ.ਸੀ.ਪੀ. ਨਾਰਥ ਮੋਨਿਕਾ ਭਾਰਦਵਾਜ ਨਾਲ ਕੀਤੀ ਗਈ ਬਦਸਲੂਕੀ ਵੀ ਨਜ਼ਰ ਆ ਰਿਹਾ ਹੈ। ਦਿੱਲੀ ਪੁਲਸ ਇਸ ਸੀ.ਸੀ.ਟੀ.ਵੀ. ਤਸਵੀਰ 'ਚ ਦਿਖ ਰਹੇ ਦੋਸ਼ੀਆਂ ਖਿਲਾਫ ਕਾਰਵਾਈ ਕਰ ਰਹੀ ਹੈ।

ਤੀਜ ਹਜ਼ਾਰੀ ਕੋਰਟ ਦਾ ਸਭ ਤੋਂ ਅਹਿਮ ਸੀ.ਸੀ.ਟੀ.ਵੀ. ਤਸਵੀਰ ਵੀਰਵਾਰ ਨੂੰ ਸਾਹਮਣੇ ਆਇਆ ਹੈ। ਇਸ 'ਚ ਦਿਖ ਰਿਹਾ ਹੈ ਕਿ ਕਿਵੇ ਵਕੀਲਾਂ ਨੇ ਲਾਕ ਅਪ ਦੇ ਬਾਹਰ ਬਾਈਕ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਧਮਾਕਾ ਹੋਇਆ। ਵਕੀਲ ਪੁਲਸ ਕਰਮਚਾਰੀਆਂ ਨੂੰ ਬੂਰੀ ਤਰ੍ਹਾਂ ਕੁੱਟ ਰਹੇ ਹਨ। ਡੀ.ਸੀ.ਪੀ. ਦੇ ਆਪਰੇਟਰ ਨੂੰ ਕੁੱਟਿਆ ਜਾ ਰਿਹਾ ਹੈ। ਡੀ.ਸੀ.ਪੀ. ਨਾਰਥ ਮੋਨਿਕਾ ਭਾਰਦਵਾਜ ਦੇ ਨਾਲ ਵਕੀਲ ਬਦਸਲੂਕੀ ਕਰ ਰਹੇ ਹਨ ਤੇ ਉਹ ਭੱਜ ਰਹੀ ਹੈ। ਉਨ੍ਹਾਂ ਦਾ ਸਟਾਫ ਉਨ੍ਹਾਂ ਨੂੰ ਜਾਨ 'ਤੇ ਖੇਡ ਕੇ ਬਾਹਰ ਕੱਡ ਕੇ ਲੈ ਜਾ ਰਹੇ ਹਨ। ਪੁਰਸ਼ ਵਕੀਲਾਂ ਦੀ ਭੀੜ੍ਹ ਨੇ ਡੀ.ਸੀ.ਪੀ. ਨਾਲ ਕਾਫੀ ਬਦਸਲੂਕੀ ਕੀਤੀ। ਸੈਂਕੜੇ ਵਕੀਲਾਂ ਦੀ ਭੀੜ੍ਹ ਮਹਿਲਾ ਡੀ.ਸੀ.ਪੀ. ਮੋਨਿਕਾ ਭਾਰਦਵਾਜ ਦੇ ਪਿੱਛੇ ਭੱਜ ਰਹੀ ਹੈ। ਦਿੱਲੀ ਪੁਲਸ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਕਤ ਸਬੂਤ ਦੇ ਆਧਾਰ 'ਤੇ ਕਾਰਵਾਈ ਚੱਲ ਰਹੀ ਹੈ।

 


Inder Prajapati

Content Editor

Related News