ਰੇਪ ਅਤੇ ਪੋਕਸੋ ਮਾਮਲਿਆਂ ਦੇ ਨਿਪਟਾਰੇ ਸਬੰਧੀ ਕਾਨੂੰਨ ਮੰਤਰੀ ਨੇ ਲਿਖੀ ਅਹਿਮ ਚਿੱਠੀ

12/12/2019 4:40:26 PM

ਨਵੀਂ ਦਿੱਲੀ—ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਔਰਤਾਂ ਦੇ ਖਿਲਾਫ ਵੱਧਦੇ ਅਪਰਾਧ ਅਤੇ ਉਨ੍ਹਾਂ ਦੇ ਜਲਦੀ ਨਿਪਟਾਰੇ ਲਈ ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਸਮੇਤ ਦੇਸ਼ ਦੇ ਦੂਜੇ ਹਾਈ ਕੋਰਟ ਚੀਫ ਜਸਟਿਸਾਂ ਨੂੰ ਵੀ ਪੱਤਰ ਲਿਖਿਆ ਹੈ। ਇਸ ਤੋਂ ਇਲਾਵਾ ਕਾਨੂੰਨ ਮੰਤਰੀ ਨੇ ਚਿੱਠੀ ਰਾਹੀਂ ਸਾਰੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਰੇਪ ਅਤੇ ਪੋਕਸੋ ਦੇ ਮਾਮਲਿਆਂ 'ਚ ਜਾਂਚ 2 ਮਹੀਨਿਆਂ 'ਚ ਪੂਰੀ ਕੀਤੀ ਜਾਵੇ। ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਮਾਮਲਿਆਂ 'ਚ ਟ੍ਰਾਇਲ 6 ਮਹੀਨਿਆਂ 'ਚ ਪੂਰਾ ਕਰਵਾਇਆ ਜਾਵੇ।

ਰਵੀਸ਼ੰਕਰ ਪ੍ਰਸਾਦ ਨੇ ਲਿਖਿਆ ਹੈ, ''ਇੱਕ ਨਿਰਪੱਖ ਅਤੇ ਜਲਦੀ ਕੀਤਾ ਗਿਆ ਨਿਆਂ ਸਾਡੀਆਂ ਬੇਟੀਆਂ ਅਤੇ ਭੈਣਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਲਈ ਹੈ, ਜੋ ਇਸ ਮੰਗਭਾਗੀ ਅਤੇ ਹੈਵਾਨੀਅਤ ਅਪਰਾਧਾਂ ਦੀਆਂ ਸ਼ਿਕਾਰ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਨ੍ਹਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ।''

ਦੱਸ ਦੇਈਏ ਕਿ ਰੇਪ ਅਤੇ ਪੋਕਸੋ ਦੇ ਮਾਮਲਿਆਂ 'ਚ ਜਲਦੀ ਕਾਰਵਾਈ ਦੇ ਲਈ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਚਿੱਠੀ ਲਿਖੀ ਹੈ। ਇਹ ਚਿੱਠੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਸਾਰੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖੀ ਗਈ ਹੈ। ਹੁਣ ਦੇਸ਼ 'ਚ 700 ਫਾਸਟ ਟ੍ਰੈਕ ਕੋਰਟ ਚੱਲ ਰਹੇ ਹਨ, ਜਦਕਿ 1023 ਨਵੇਂ ਕੋਰਟ ਖੋਲੇ ਜਾ ਰਹੇ ਹਨ।

Iqbalkaur

This news is Content Editor Iqbalkaur