ਸਰਕਾਰ ਨੇ ਲਾਂਚ ਕੀਤੀ 'ਮੋਬਾਇਲ ਲੈਬ' ਹੁਣ ਪਿੰਡ-ਕਸਬਿਆਂ 'ਚ ਹੋ ਸਕੇਗਾ ਕੋਰੋਨਾ ਟੈਸਟ

06/18/2020 5:27:43 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇਸ਼ 'ਚ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਚੁੱਕਾ ਹੈ। ਭਾਰਤ 'ਚ ਵਾਇਰਸ ਜ਼ੋਰ ਫ਼ੜਦਾ ਜਾ ਰਿਹਾ, ਰੋਜ਼ਾਨਾ 10 ਹਜ਼ਾਰ ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 3,66,946 ਹੋ ਚੁੱਕੀ ਹੈ। ਲਗਾਤਾਰ ਵਧਦੇ ਮਾਮਲਿਆਂ ਦਰਮਿਆਨ ਹੁਣ ਟੈਸਟਿੰਗ ਨੂੰ ਰਫ਼ਤਾਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵੀਰਵਾਰ ਭਾਵ ਅੱਜ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਇਕ ਮੋਬਾਇਲ ਲੈਬ ਨੂੰ ਲਾਂਚ ਕੀਤਾ, ਜੋ ਕਿ ਕੋਰੋਨਾ ਟੈਸਟਿੰਗ ਵਿਚ ਕੰਮ ਆਵੇਗੀ। ਇਹ ਮੋਬਾਇਲ ਲੈਬ ਕਿਸੇ ਵੀ ਇਲਾਕੇ ਵਿਚ ਟੈਸਟ ਕਰ ਸਕੇਗੀ। ਦੇਸ਼ ਵਿਤ ਇਹ ਆਪਣੀ ਤਰ੍ਹਾਂ ਦੀ ਪਹਿਲੀ ਲੈਬ ਹੈ। ਇਸ ਬਾਬਤ ਟਵਿੱਟਰ 'ਤੇ ਜਾਣਕਾਰੀ ਉਨ੍ਹਾਂ ਟਵਿੱਟਰ 'ਤੇ ਸਾਂਝੀ ਕੀਤੀ।
PunjabKesari
ਜਾਣਕਾਰੀ ਮੁਤਾਬਕ ਇਸ ਮੋਬਾਇਲ ਲੈਬ ਵਿਚ ਰੋਜ਼ਾਨਾ ਕੋਰੋਨਾ ਦੇ 25 ਟੈਸਟ ਆਰ. ਟੀ-ਪੀ. ਸੀ. ਆਰ. ਤਕਨੀਕ ਤੋਂ, 300 ਟੈਸਟ ਐਲਿਸਾ ਤਕਨੀਕ ਤੋਂ ਹੋਣਗੇ। ਇਸ ਤੋਂ ਇਲਾਵਾ ਟੀਬੀ ਅਤੇ ਏਡਜ਼ ਨਾਲ ਜੁੜੇ ਕੁਝ ਟੈਸਟ ਵੀ ਕੀਤੇ ਜਾ ਸਕਣਗੇ। ਮੋਬਾਇਲ ਲੈਬ ਨੂੰ ਆਧੁਨਿਕ ਸਹੂਲਤ ਨਾਲ ਤਿਆਰ ਕੀਤਾ ਗਿਆ ਹੈ।

PunjabKesari

ਸਰਕਾਰ ਮੁਤਾਬਕ ਇਸ ਲੈਬ ਦਾ ਇਸਤੇਮਾਲ ਅਜਿਹੀਆਂ ਕਈ ਥਾਵਾਂ ਲਈ ਕੀਤਾ ਜਾਵੇਗਾ, ਜਿੱਥ ਲੈਬ ਦੀ ਸਹੂਲਤ ਨਹੀਂ ਹੈ। ਯਾਨੀ ਕਿ ਪਿੰਡ-ਕਸਬਿਆਂ 'ਚ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕੇਗਾ। ਹਰਸ਼ਵਰਧਨ ਨੇ ਕਿਹਾ ਕਿ ਸਾਡੇ ਦੇਸ਼ 'ਚ ਅੱਜ 953 ਲੈਬ ਹਨ। ਇਨ੍ਹਾਂ 'ਚੋਂ ਕਰੀਬ 700 ਲੈਬ ਸਰਕਾਰੀ ਹਨ। ਅਜਿਹੇ ਵਿਚ ਹੁਣ ਦੇਸ਼ 'ਚ ਕੋਰੋਨਾ ਵਾਇਰਸ ਦੇ ਟੈਸਟ ਵਧੇਰੇ ਹੋਣਗੇ। ਜ਼ਿਕਰਯੋਗ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 63 ਲੱਖ ਟੈਸਟ ਹੋ ਚੁੱਕੇ ਹਨ।


Tanu

Content Editor

Related News