ਅਜਿਹੀ ਸੀ ‘ਸੁਰਾਂ ਦੀ ਮਲਿਕਾ’ ਲਤਾ ਦੀਦੀ ਦੀ ਪ੍ਰੇਮ ਕਹਾਣੀ, ਇਸ ਵਜ੍ਹਾ ਨਾਲ ਨਹੀਂ ਕਰਵਾਇਆ ਵਿਆਹ

02/06/2022 1:52:37 PM

ਬਾਲੀਵੁੱਡ ਤੜਕਾ ਟੀਮ— ਅੱਜ ਦੇਸ਼ ਅਤੇ ਦੁਨੀਆ ਭਰ ਦੇ ਲੋਕਾਂ ਦੀਆਂ ਅੱਖਾਂ ਨਮ ਹਨ, ਕਿਉਂਕਿ ਬਾਲੀਵੁੱਡ ਦੀ ਗਾਇਕਾ ਲਤਾ ਮੰਗੇਸ਼ਕਰ ਦਾ ਅੱਜ ਯਾਨੀ ਕਿ ਐਤਵਾਰ ਨੂੰ ਦਿਹਾਂਤ ਹੋ ਗਿਆ। ‘ਸੁਰਾਂ ਦੀ ਮਲਿਕਾ’ ਦਾ 92 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਆਖ ਗਈ ਹੈ। ਲਤਾ ਦੇ ਦਿਹਾਂਤ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ। ਸੋਸ਼ਲ ਮੀਡੀਆ ’ਤੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੇਸ਼ ਅਤੇ ਦੁਨੀਆ ਵਿਚ ਵੱਡੀ ਪਹਿਚਾਣ ਬਣਾਉਣ ਵਾਲੀ ਲਤਾ ਦੀਦੀ ਦੇ ਦਿਹਾਂਤ ਤੋਂ ਬਾਅਦ ਪ੍ਰਸ਼ੰਸਕ ਉਨ੍ਹਾਂ ਦੀਆਂ ਯਾਦਾਂ ’ਚ ਡੁੱਬੇ ਹਨ। 

ਇਹ ਵੀ ਪੜ੍ਹੋ : ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ’ਚ ਦਿਹਾਂਤ

ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ-
28 ਸਤੰਬਰ 1929 ਨੂੰ ਇੰਦੌਰ ’ਚ ਜਨਮੀ ਲਤਾ ਮੰਗੇਸ਼ਕਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਲਤਾ ਦੀਦੀ ਨੂੰ ਇਕ ਮਹਾਰਾਜਾ ਨਾਲ ਪਿਆਰ ਹੋ ਗਿਆ ਸੀ ਜੋ ਉਨ੍ਹਾਂ ਦੇ ਭਰਾ ਦਾ ਦੋਸਤ ਸੀ। ਜੇਕਰ ਵਿਆਹ ਹੁੰਦਾ ਤਾਂ ਲਤਾ ਇਕ ਸੂਬੇ ਦੀ ਮਹਾਰਾਣੀ ਬਣ ਜਾਂਦੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਦੇ ਸਕੂਲ ਨਾ ਜਾਣ ਵਾਲੀ ਲਤਾ ਨੇ ਆਪਣੀ ਜ਼ਿੰਦਗੀ ਤੋਂ ਹੀ ਕਈ ਸਬਕ ਸਿੱਖੇ। ਆਪਣੇ ਭਰਾ-ਭੈਣਾਂ ਨੂੰ ਕਦੇ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਸਾਲ 1942 ’ਚ 13 ਸਾਲ ਦੀ ਛੋਟੀ ਉਮਰ ਵਿਚ ਹੀ ਲਤਾ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ’ਤੇ ਆ ਗਈ। ਲਤਾ ਜੀ ਦਾ ਕਹਿਣਾ ਸੀ ਕਿ ਉਨ੍ਹਾਂ ਉੱਪਰ ਪੂਰੇ ਘਰ ਦੀ ਜ਼ਿੰਮੇਵਾਰੀ ਸੀ, ਇਸ ਵਜ੍ਹਾ ਕਰ ਕੇ ਉਨ੍ਹਾਂ ਨੇ ਕਦੇ ਵਿਆਹ ਨਹੀਂ ਕਰਵਾਇਆ। ਭਾਵੇਂ ਹੀ ਲਤਾ ਨੇ ਆਪਣੀ ਜ਼ੁਬਾਨ ਤੋਂ ਕਦੇ ਕੁਝ ਨਹੀਂ ਕਿਹਾ ਪਰ ਇਸ ਰਾਜ਼ ਪਿੱਛੇ ਦੀ ਸੱਚਾਈ ਕੁਝ ਹੋਰ ਹੀ ਸੀ।

ਇਹ ਵੀ ਪੜ੍ਹੋ : ਅਲਵਿਦਾ ਲਤਾ ਮੰਗੇਸ਼ਕਰ; PM ਮੋਦੀ ਨੇ ਕਿਹਾ- ਮੈਂ ਆਪਣਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ

ਮਹਾਰਾਜਾ ਰਾਜ ਸਿੰਘ ਨਾਲ ਲਤਾ ਕਰਦੀ ਸੀ ਪਿਆਰ-
ਲਤਾ ਨੇ ਆਪਣੀ ਲਵ ਲਾਈਫ਼ ਨੂੰ ਲੈ ਕੇ ਖ਼ੁਦ ਕਦੇ ਕੁਝ ਨਹੀਂ ਕਿਹਾ ਪਰ ਕਈ ਜਾਣਕਾਰਾਂ ਨੇ ਇਸ ਸਬੰਧ ਨੂੰ ਲੈ ਕੇ ਆਪਣੀ ਜ਼ੁਬਾਨ ਖੋਲ੍ਹੀ ਸੀ। ਡੂੰਗਰਪੁਰ ਰਾਜਘਰਾਨੇ ਦੇ ਮਹਾਰਾਜਾ ਰਾਜ ਸਿੰਘ ਨਾਲ ਲਤਾ ਬੇਹੱਦ ਪਿਆਰ ਕਰਦੀ ਸੀ। ਲਤਾ ਦੇ ਭਰਾ ਹਿਰਦਯਨਾਥ ਮੰਗੇਸ਼ਕਰ ਅਤੇ ਰਾਜ ਸਿੰਘ ਇਕ-ਦੂਜੇ ਦੇ ਚੰਗੇ ਦੋਸਤ ਸਨ। ਉਹ ਇਕੱਠੇ ਕ੍ਰਿਕਟ ਖੇਡਿਆ ਕਰਦੇ ਸਨ। ਉਨ੍ਹਾਂ ਦੀ ਮੁਲਾਕਾਤ ਉਸ ਸਮੇਂ ਹੋਈ ਸੀ, ਜਦੋਂ ਰਾਜ ਲਾਅ (ਕਾਨੂੰਨ ਦੀ ਪੜ੍ਹਾਈ) ਕਰਨ ਲਈ ਮੁੰਬਈ ਆਏ। 

ਨਹੀਂ ਹੋ ਸਕਿਆ ਵਿਆਹ-
ਇਸ ਦੌਰਾਨ ਉਹ ਲਤਾ ਦੇ ਭਰਾ ਨਾਲ ਉਨ੍ਹਾਂ ਦੇ ਘਰ ਜਾਂਦੇ ਸਨ। ਇਹ ਸਿਲਸਿਲਾ ਵੱਧਦਾ ਗਿਆ ਅਤੇ ਵੇਖਦੇ ਹੀ ਵੇਖਦੇ ਰਾਜ ਅਤੇ ਲਤਾ ਦੀ ਵੀ ਦੋਸਤੀ ਹੋ ਗਈ। ਹੌਲੀ-ਹੌਲੀ ਦੋਸਤੀ ਪਿਆਰ ਵਿਚ ਬਦਲ ਗਈ। ਉਦੋਂ ਤੱਕ ਲਤਾ ਦਾ ਨਾਂ ਵੀ ਮਸ਼ਹੂਰ ਹਸਤੀਆਂ ਵਿਚ ਗਿਣਿਆ ਜਾਣ ਲੱਗਾ ਸੀ। ਇਸ ਲਈ ਮੀਡੀਆ ’ਚ ਲਤਾ ਅਤੇ ਰਾਜ ਦੇ ਰਿਸ਼ਤਿਆਂ ਨੂੰ ਲੈ ਕੇ ਗੱਲਾਂ ਉਡਣ ਲੱਗੀਆਂ। ਰਾਜ ਤਿੰਨ ਭਰਾਵਾਂ ’ਚ ਸਭ ਤੋਂ ਛੋਟੇ ਸਨ। ਦੋਵੇਂ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਵਿਆਹ ਨਹੀਂ ਹੋ ਸਕਿਆ। 

ਇਹ ਵੀ ਪੜ੍ਹੋ : ਅਲਵਿਦਾ ਲਤਾ ਮੰਗੇਸ਼ਕਰ: ਸਨਮਾਨ ’ਚ 2 ਦਿਨ ਦਾ ਰਾਸ਼ਟਰੀ ਸੋਗ, ਅੱਧਾ ਝੁਕਿਆ ਰਹੇਗਾ ‘ਤਿਰੰਗਾ’

ਰਾਜ ਸਿੰਘ ਵੀ ਕੁਆਰੇ ਹੀ ਰਹੇ-
ਕਿਹਾ ਜਾਂਦਾ ਹੈ ਰਾਜ ਨੇ ਆਪਣੇ ਮਾਤਾ-ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸੇ ਆਮ ਘਰ ਦੀ ਕੁੜੀ ਨੂੰ ਉਨ੍ਹਾਂ ਦੇ ਘਰਾਨੇ ਦੀ ਨੂੰਹ ਨਹੀਂ ਬਣਾਉਣਗੇ। ਰਾਜ ਨੇ ਇਹ ਵਾਅਦਾ ਮਰਦੇ ਦਮ ਤੱਕ ਨਿਭਾਉਣਗੇ। ਰਾਜ ਨੇ ਇਹ ਵਾਅਦਾ ਮਰਦੇ ਦਮ ਤੱਕ ਨਿਭਾਇਆ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਲਤਾ ਦੀ ਤਰ੍ਹਾਂ ਰਾਜ ਵੀ ਜ਼ਿੰਦਗੀ ਭਰ ਕੁਆਰੇ ਰਹੇ। ਰਾਜ, ਲਤਾ ਤੋਂ 6 ਸਾਲ ਵੱਡੇ ਵੀ ਸਨ। ਰਾਜ ਨੂੰ ਕ੍ਰਿਕਟ ਦਾ ਸ਼ੌਕ ਸੀ, ਜਿਸ ਕਾਰਨ ਉਹ ਕਈ ਸਾਲਾਂ ਤੱਕ ਬੀ. ਸੀ. ਸੀ. ਆਈ. ਨਾਲ ਜੁੜੇ ਰਹੇ। ਇਕ ਵਾਰ ਕ੍ਰਿਕਟ ਖੇਡਣ ਮਗਰੋਂ ਰਾਜ ਨੂੰ ਲਤਾ ਦੇ ਘਰ ਚਾਹ ’ਤੇ ਬੁਲਾਇਆ ਗਿਆ। ਇਹ ਪਹਿਲੀ ਵਾਰ ਸੀ ਜਦੋਂ ਰਾਜ ਨੇ ਲਤਾ ਨੂੰ ਵੇਖਿਆ ਅਤੇ ਉਨ੍ਹਾਂ ਦੀ ਦੋਸਤੀ ਹੋ ਗਈ। ਰਾਜ ਲਤਾ ਨੂੰ ਪਿਆਰ ਨਾਲ ਮਿੱਠੂ ਬੁਲਾਉਂਦੇ ਸਨ। ਉਨ੍ਹਾਂ ਦੀ ਜੇਬ ’ਚ ਇਕ ਟੇਪ ਰਿਕਾਰਡਰ ਰਹਿੰਦਾ ਸੀ, ਜਿਸ ’ਚ ਲਤਾ ਦੇ ਚੁਨਿੰਦਾ ਗਾਣੇ ਹੁੰਦੇ ਸਨ। ਮੌਕਾ ਮਿਲਦੇ ਹੀ ਉਹ ਲਤਾ ਦੇ ਗਾਣੇ ਸੁਣਨ ਲੱਗਦੇ ਸਨ।

ਦੱਸ ਦੇਈਏ ਕਿ 12 ਸਤੰਬਰ 2009 ਨੂੰ ਰਾਜ ਸਿੰਘ ਦਾ ਦਿਹਾਂਤ ਹੋ ਗਿਆ ਸੀ। ਉੱਥੇ ਹੀ ਉਨ੍ਹਾਂ ਦੇ ਦਿਹਾਂਤ ਦੇ 13 ਸਾਲਾਂ ਬਾਅਦ ਲਤਾ ਮੰਗੇਸ਼ਕਰ ਨੇ ਵੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਪਰ ਉਨ੍ਹਾਂ ਨੇ ਆਪਣੇ ਪਿਆਰ ਦੀ ਗੱਲ ਕਦੇ ਆਪਣੀ ਜ਼ੁਬਾਨ ’ਤੇ ਨਹੀਂ ਲਿਆਈ। ਪ੍ਰਸ਼ੰਸਕ ਉਨ੍ਹਾਂ ਦੇ ਦਿਹਾਂਤ ਨਾਲ ਗ਼ਮ ’ਚ ਡੁੱਬੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। 
 

Tanu

This news is Content Editor Tanu