ਚੰਡੀਗੜ੍ਹ PG ਹਾਦਸਾ: ਮੌਤ ਤੋਂ ਪਹਿਲਾਂ ਮੁਸਕਾਨ ਨੇ ਕੀਤਾ ਸੀ ਪਿਤਾ ਨੂੰ ਫੋਨ

02/23/2020 4:09:56 PM

ਹਿਸਾਰ—ਬੀਤੇ ਦਿਨ ਚੰਡੀਗੜ੍ਹ 'ਚ ਵਾਪਰੇ ਭਿਆਨਕ ਅਗਨੀਕਾਂਡ ਨੇ ਤਿੰਨ ਜ਼ਿੰਦਗੀਆਂ ਖਤਮ ਕਰ ਦਿੱਤੀਆਂ, ਜਿਨ੍ਹਾਂ 'ਚ 2 ਮ੍ਰਿਤਕ ਪੰਜਾਬ ਅਤੇ ਇਕ ਦੀ ਪਹਿਚਾਣ ਹਰਿਆਣਾ ਦੇ ਹਿਸਾਰ ਜ਼ਿਲੇ ਦੀ ਰਹਿਣ ਵਾਲੀ ਮੁਸਕਾਨ ਦੇ ਰੂਪ 'ਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਮੁਸਕਾਨ ਨੇ ਆਪਣੇ ਪਿਤਾ ਐਡਵੋਕੇਟ ਰਾਜੀਵ ਮਹਿਤਾ ਨੂੰ ਫੋਨ ਕੀਤਾ। ਮੁਸਕਾਨ ਦੇ ਮੂੰਹੋ ਨਿਕਲੇ ਸ਼ਬਦ ਉਸ ਸਮੇਂ ਦੇ ਵਾਪਰੇ ਭਿਆਨਕ ਅਗਨੀਕਾਂਡ ਦਾ ਦ੍ਰਿਸ਼ ਬਿਆਨ ਕਰ ਰਹੇ ਸੀ। ਮੁਸਕਾਨ ਨੇ ਦੱਸਿਆ ਕਿ ਪਾਪਾ! ਇੱਥੇ ਬਹੁਤ ਜ਼ਿਆਦਾ ਅੱਗ ਲੱਗ ਗਈ ਹੈ ਪਰ ਪਿੱਛੋ ਕਾਫੀ ਆਵਾਜ਼ਾ ਆ ਰਹੀਆਂ ਸੀ ਕਿ ਗਿੱਲਾ ਕੰਬਲ ਲਿਆਓ। ਇੰਨੀ ਦੇਰ ਨੂੰ ਫੋਨ ਕੱਟਿਆ ਗਿਆ ਅਤੇ ਕੁਝ ਸਮੇਂ ਬਾਅਦ ਮੁਸਕਾਨ ਦੀ ਇਸ ਦੁਨੀਆ ਤੋਂ ਅਲਵਿਦਾ ਕਹਿਣ ਦੀ ਖਬਰ ਉਸ ਦੇ ਮਾਪਿਆਂ ਤੱਕ ਪਹੁੰਚ ਗਈ।

ਮੁਸਕਾਨ ਦਾ ਭਰਾ ਯੁਵਰਾਜ ਵੀ ਚੰਡੀਗੜ੍ਹ 'ਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਦਿਨੇਸ਼ ਮਹਿਤਾ ਵੀ ਚੰਡੀਗੜ੍ਹ 'ਚ ਰਹਿੰਦੇ ਹਨ। ਬੀ.ਕਾਮ ਦੀ ਪੜ੍ਹਾਈ ਕਰਦੇ ਸਮੇਂ ਮੁਸਕਾਨ ਹੋਸਟਲ 'ਚ ਰਹੀ ਸੀ। ਹੁਣ ਐਮ.ਕਾਮ 'ਚ ਦਾਖਲਾ ਲੈਣ ਤੋਂ ਬਾਅਦ ਪੀ.ਜੀ. 'ਚ ਰਹਿੰਦੀ ਸੀ।

ਦੱਸਣਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਇਕ ਪੀ.ਜੀ. 'ਚ ਅਚਾਨਕ ਲੈਪਟਾਪ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਅੱਗ ਇੰਨੇ ਭਿਆਨਕ ਰੂਪ 'ਚ ਲੱਗੀ ਕਿ ਇਕ ਕਮਰੇ 'ਚ ਫਸੀਆਂ ਤਿੰਨ ਕੁੜੀਆਂ ਜਿਉਂਦੀਆਂ ਸੜ੍ਹ ਗਈਆਂ।

 

Iqbalkaur

This news is Content Editor Iqbalkaur