ਰਾਸ਼ਟਰ ਦੇ ਨਾਂ ਆਖਰੀ ਸੰਬੋਧਨ ’ਚ ਬੋਲੇ ਰਾਸ਼ਟਰਪਤੀ ਕੋਵਿੰਦ, ‘ਭਾਰਤ ਦਾ ਲੋਕਤੰਤਰ ਸਾਰਿਆਂ ਨੂੰ ਮੌਕਾ ਦਿੰਦੈ’

07/24/2022 8:05:38 PM

ਨੈਸ਼ਨਲ ਡੈਸਕ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ਤੋਂ ਰਾਸ਼ਟਰ ਦੇ ਨਾਂ ਆਪਣਾ ਆਖਰੀ ਸੰਬੋਧਨ ਕੀਤਾ। ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਦਾ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਕਾਰਜਕਾਲ ਦੌਰਾਨ ਸਾਰਿਆਂ ਦਾ ਸਹਿਯੋਗ ਮਿਲਿਆ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਫ਼ੌਜੀਆਂ ’ਚ ਦੇਸ਼ਭਗਤੀ ਦੀ ਅਦਭੁੱਤ ਭਾਵਨਾ ਹੁੰਦੀ ਹੈ। ਈਮਾਨਦਾਰ ਆਮ ਨਾਗਰਿਕ ਹੀ ਅਸਲ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ। ਮੈਂ ਆਪਣੇ ਕਾਰਜਕਾਲ ਦੌਰਾਨ ਪ੍ਰਤਿਭਾਸ਼ਾਲੀ ਲੋਕਾਂ ਨੂੰ ਮਿਲਿਆ ਹਾਂ।

ਇਹ ਵੀ ਪੜ੍ਹੋ : ‘ਆਪ’ ਸਰਕਾਰ ਦੇ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੁਖਬੀਰ ਬਾਦਲ ਦੇ ਟਵੀਟ, CM ਮਾਨ ’ਤੇ ਲਾਏ ਤਿੱਖੇ ਨਿਸ਼ਾਨੇ

ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਪਰੌਂਖ ਪਿੰਡ ਦੇ ਬਹੁਤ ਹੀ ਸਾਧਾਰਨ ਪਰਿਵਾਰ ’ਚ ਪਲਿਆ-ਵਧਿਆ ਰਾਮਨਾਥ ਕੋਵਿੰਦ ਅੱਜ ਤੁਹਾਨੂੰ ਸਾਰੇ ਦੇਸ਼ਵਾਸੀਆਂ ਨੂੰ ਸੰਬੋਧਿਤ ਕਰ ਰਿਹਾ ਹੈ, ਇਸ ਦੇ ਲਈ ਮੈਂ ਸਾਡੇ ਦੇਸ਼ ਦੀ ਜੀਵੰਤ ਲੋਕਤੰਤਰਿਕ ਪ੍ਰਣਾਲੀ ਦੀ ਸ਼ਕਤੀ ਨੂੰ ਸਲਾਮ ਕਰਦਾ ਹਾਂ। ਭਾਰਤ ਦਾ ਲੋਕਤੰਤਰ ਸਾਰਿਆਂ ਨੂੰ ਮੌਕਾ ਦਿੰਦਾ ਹੈ। ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਆਪਣੇ ਜੱਦੀ ਪਿੰਡ ਦਾ ਦੌਰਾ ਕਰਨਾ ਅਤੇ ਆਪਣੇ ਕਾਨਪੁਰ ਦੇ ਸਕੂਲ ’ਚ ਬਜ਼ੁਰਗ ਅਧਿਆਪਕਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣਾ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲਾਂ ’ਚ ਹਮੇਸ਼ਾ ਸ਼ਾਮਲ ਰਹੇਗਾ।

ਇਹ ਵੀ ਪੜ੍ਹੋ : ਬਲਬੀਰ ਸਿੰਘ ਸੀਨੀਅਰ ਤੋਂ ਲੈ ਕੇ ਨੀਰਜ ਚੋਪੜਾ ਤੱਕ, ਭਾਰਤ ਲਈ ਖ਼ਾਸ ਹੈ 24 ਜੁਲਾਈ ਦਾ ਦਿਨ

ਰਾਮਨਾਥ ਕੋਵਿੰਦ ਨੇ ਕਿਹਾ ਕਿ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਭਾਰਤੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ। ਮੈਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਪਿੰਡ ਜਾਂ ਕਸਬੇ ਅਤੇ ਆਪਣੇ ਸਕੂਲਾਂ ਅਤੇ ਅਧਿਆਪਕਾਂ ਨਾਲ ਜੁੜੇ ਰਹਿਣ ਦੀ ਇਸ ਪ੍ਰੰਪਰਾ ਨੂੰ ਜਾਰੀ ਰੱਖਣ। 19ਵੀਂ ਸਦੀ ਦੌਰਾਨ ਦੇਸ਼ ਭਰ ’ਚ ਗੁਲਾਮੀ ਵਿਰੁੱਧ ਕਈ ਵਿਦਰੋਹ ਹੋਏ। ਦੇਸ਼ਵਾਸੀਆਂ ’ਚ ਨਵੀਂ ਉਮੀਦ ਜਗਾਉਣ ਵਾਲੇ ਅਜਿਹੇ ਬਗਾਵਤਾਂ ਦੇ ਬਹੁਤੇ ਨਾਇਕਾਂ ਦੇ ਨਾਂ ਵਿਸਾਰ ਦਿੱਤੇ ਗਏ। ਹੁਣ ਉਸ ਦੀਆਂ ਬਹਾਦਰੀ ਦੀਆਂ ਗਾਥਾਵਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾ ਰਿਹਾ ਹੈ। ਕੋਵਿੰਦ ਨੇ ਕਿਹਾ ਕਿ ਤਿਲਕ ਅਤੇ ਗੋਖਲੇ ਤੋਂ ਲੈ ਕੇ ਭਗਤ ਸਿੰਘ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਤੱਕ; ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਤੋਂ ਲੈ ਕੇ ਸਰੋਜਨੀ ਨਾਇਡੂ ਅਤੇ ਕਮਲਾਦੇਵੀ ਚਟੋਪਾਧਿਆਏ ਤੱਕ-ਅਜਿਹੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਦਾ ਸਿਰਫ ਇਕ ਹੀ ਟੀਚੇ ਲਈ ਤੱਤਪਰ ਹੋਣਾ, ਮਨੁੱਖਤਾ ਦੇ ਇਤਿਹਾਸ ’ਚ ਹੋਰ ਕਿਤੇ ਨਹੀਂ ਦੇਖਿਆ ਗਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਸਭਾ ’ਚ ਪੂਰੇ ਦੇਸ਼ ਦੀ ਅਗਵਾਈ ਕਰਨ ਵਾਲੀਆਂ ਅਨੇਕ ਹਸਤੀਆਂ ’ਚ ਹੰਸਾਬੇਨ ਮਹਿਤਾ, ਦੁਰਗਾਬਾਈ ਦੇਸ਼ਮੁੱਖ, ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਸੁਚੇਤਾ ਕ੍ਰਿਪਲਾਨੀ ਸਮੇਤ 15 ਔਰਤਾਂ ਵੀ ਸ਼ਾਮਲ ਸਨ। ਸੰਵਿਧਾਨ ਸਭਾ ਦੇ ਮੈਂਬਰਾਂ ਦੇ ਅਣਮੁੱਲੇ ਯੋਗਦਾਨ ਨਾਲ ਬਣੇ ਭਾਰਤ ਦਾ ਸੰਵਿਧਾਨ, ਸਾਡਾ ਪ੍ਰਕਾਸ਼ਮਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪੂਰਵਜਾਂ ਅਤੇ ਸਾਡੇ ਆਧੁਨਿਕ ਰਾਸ਼ਟਰ ਨਿਰਮਾਤਾਵਾਂ ਨੇ ਆਪਣੀ ਮਿਹਨਤ ਅਤੇ ਸੇਵਾ ਭਾਵਨਾ ਨਾਲ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਆਦਰਸ਼ਾਂ ਨੂੰ ਸਾਕਾਰ ਕੀਤਾ ਸੀ। ਅਸੀਂ ਸਿਰਫ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਅੱਗੇ ਵਧਦੇ ਰਹਿਣਾ ਹੈ।


Manoj

Content Editor

Related News