LAC ''ਤੇ ਜਾਰੀ ਤਣਾਅ ਵਿਚਾਲੇ ਟਾਪ ਕਮਾਂਡਰਾਂ ਦੀ ਸਭ ਤੋਂ ਵੱਡੀ ਬੈਠਕ ਕੱਲ

10/25/2020 8:34:44 PM

ਨਵੀਂ ਦਿੱਲੀ :  ਭਾਰਤੀ ਫੌਜ ਦੇ ਸਾਰੇ ਟਾਪ ਕਮਾਂਡਰਾਂ ਦੀ ਕਾਨਫਰੰਸ ਸੋਮਵਾਰ ਤੋਂ ਦਿੱਲੀ 'ਚ ਸ਼ੁਰੂ ਹੋਵੇਗੀ। ਚਾਰ ਦਿਨ ਤੱਕ ਚੱਲਣ ਵਾਲੀ ਇਹ ਬੈਠਕ ਚੀਨ ਦੇ ਨਾਲ ਤਣਾਅ ਸ਼ੁਰੂ ਹੋਣ ਤੋਂ ਬਾਅਦ ਹੋਣ ਵਾਲੀ ਸਭ ਤੋਂ ਮਹੱਤਵਪੂਰਣ ਬੈਠਕਾਂ 'ਚੋਂ ਇੱਕ ਹੈ। ਇਸ ਬੈਠਕ 'ਚ ਉਪ-ਸੈਨਾਪਤੀ, ਸਾਰੇ ਫੌਜ ਕਮਾਂਡਰ, ਸਾਰੇ ਪ੍ਰਿੰਸੀਪਲ ਸਟਾਫ ਅਫਸਰਾਂ ਤੋਂ ਇਲਾਵਾ ਦੂਜੇ ਕਈ ਸੀਨੀਅਰ ਅਫਸਰ ਮੌਜੂਦ ਰਹਿਣਗੇ।

ਫੌਜ ਦੀਆਂ ਮੁੱਖ ਰਣਨੀਤੀਆਂ 'ਤੇ ਹੋਵੇਗੀ ਚਰਚਾ
26 ਤਾਰੀਖ਼ ਤੋਂ ਸ਼ੁਰੂ ਹੋਣ ਵਾਲੀ ਫੌਜ ਦੀ ਇਸ ਕਮਾਂਡਰ ਕਾਨਫਰੰਸ ਨੂੰ ਤਿੰਨਾਂ ਸੈਨਾਪਤੀ, CDS ਜਨਰਲ ਬਿਪਿਨ ਰਾਵਤ ਤੋਂ ਇਲਾਵਾ ਰੱਖਿਆ ਮੰਤਰੀ ਵੀ ਸੰਬੋਧਿਤ ਕਰਨਗੇ। ਤੁਹਾਨੂੰ ਦੱਸ ਦਈਏ ਕਿ ਸਾਲ 'ਚ ਦੋ ਵਾਰ ਹੋਣ ਵਾਲੀ ਇਸ ਕਾਨਫਰੰਸ 'ਚ ਲੰਬੀ ਚਰਚਾਵਾਂ ਤੋਂ ਬਾਅਦ ਫੌਜ ਦੀਆਂ ਸਾਰੀਆਂ ਮੁੱਖ ਰਣਨੀਤੀਆਂ ਬਣਾਈਆਂ ਜਾਂਦੀਆਂ ਹਨ। ਚੀਨ ਨਾਲ ਪਿਛਲੇ 5 ਮਹੀਨੇ ਤੋਂ ਜ਼ਿਆਦਾ ਸਮਾਂ ਤੋਂ ਚੱਲ ਰਹੇ ਸਭ ਤੋਂ ਗੰਭੀਰ  ਤਣਾਅ ਤੋਂ ਬਾਅਦ ਇਹ ਕਾਨਫਰੰਸ ਬਹੁਤ ਮਹੱਤਵਪੂਰਣ ਹੈ।

ਇਹ ਚਾਰ ਦਿਨ ਹੋਣਗੇ ਇਸ ਲਈ ਖਾਸ
ਕਾਨਫਰੰਸ ਦੇ ਪਹਿਲੇ ਦਿਨ ਪੂਰੇ ਦਿਨ ਫੌਜ 'ਚ ਫੌਜੀਆਂ ਨਾਲ ਜੁੜੇ ਹੋਏ ਮੁੱਦਿਆਂ 'ਤੇ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਕੰਟਰੋਲ ਲਾਈਨ 'ਤੇ ਤਾਇਨਾਤ 50 ਹਜ਼ਾਰ ਫੌਜੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। 27 ਤਾਰੀਖ਼ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਸਾਰੇ ਕਮਾਂਡਰਾਂ ਨੂੰ ਸੰਬੋਧਿਤ ਕਰਨਗੇ।  ਉਥੇ ਹੀ 28 ਤਾਰੀਖ਼ ਨੂੰ ਫੌਜ ਵੱਖ-ਵੱਖ ਫੌਜੀ ਕਮਾਂਡਰਾਂ ਵੱਲੋਂ ਚੁੱਕੇ ਗਏ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਜਦੋਂ ਕਿ 29 ਤਾਰੀਖ਼ ਦਾ ਦਿਨ ਬਹੁਤ ਮਹੱਤਵਪੂਰਣ ਹੈ ਜਦੋਂ ਸਰਹੱਦ 'ਤੇ ਇੰਫਰਾਸਟਰਕਚਰ ਡਿਵੈਲਪਮੈਂਟ ਦੇ ਹਰ ਪਹਿਲੂ 'ਤੇ ਬਰੀਕੀ ਨਾਲ ਚਰਚਾ ਕੀਤੀ ਜਾਵੇਗੀ ਅਤੇ ਉਸ ਦੀ ਸਮੀਖਿਆ ਹੋਵੇਗੀ। ਇਸ ਦਿਨ ਬਾਰਡਰ ਰੋਡ ਆਰਗੇਨਾਇਜ਼ੇਸ਼ਨ ਦੇ ਡਾਇਰੈਕਟਰ ਜਨਰਲ ਸਰਹੱਦ 'ਤੇ ਚੱਲ ਰਹੇ ਵੱਖ-ਵੱਖ ਪ੍ਰੋਜੇਕਟਾਂ ਬਾਰੇ ਰਿਪੋਰਟ ਦੇਣਗੇ।

Inder Prajapati

This news is Content Editor Inder Prajapati