9 ਘੰਟੇ ਸਰਜਰੀ ਤੋਂ ਬਾਅਦ ਵਿਅਕਤੀ ਦੀ ਲੱਤ ''ਚੋਂ ਕੱਢਿਆ ਵੱਡਾ ਟਿਊਮਰ

01/24/2019 1:50:14 AM

ਨਵੀਂ ਦਿੱਲੀ— ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ 'ਚ 9 ਘੰਟੇ ਤਕ ਚੱਲੇ ਮੈਰਾਥਨ ਆਪਰੇਸ਼ਨ ਤੋਂ ਬਾਅਦ 18 ਸਾਲਾ ਨੌਜਵਾਨ ਦੀ ਲੱਤ 'ਚੋਂ 37 ਸੈਂਟੀਮੀਟਰ ਲੰਬਾ ਇਕ ਵੱਡਾ ਟਿਊਮਰ ਕੱਢਿਆ ਗਿਆ, ਜਿਸ ਨਾਲ ਉਸ ਨੂੰ ਨਵੀਂ ਜ਼ਿੰਦਗੀ ਮਿਲੀ। ਡਾਕਟਰਾਂ ਨੇ ਕਿਹਾ ਕਿ ਪ੍ਰਵੀਣ ਕੁਮਾਰ ਗੁਪਤਾ ਨੂੰ 26 ਦਸੰਬਰ, 2018 ਸਰ ਗੰਗਾ ਰਾਮ ਹਸਪਤਾਲ 'ਚ ਆਰਥੋਪੈਡਿਕਸ ਵਿਭਾਗ 'ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਇਕ ਬੁਲਾਰਾ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਕਿ ਉਸ ਦੀ ਲੱਤ 'ਚ 37 ਸੈਂਟੀਮੀਟਰ ਲੰਬਾ 18 ਸੈਂਟੀਮੀਟਰ ਚੌੜਾ ਤੇ 12 ਸੈਂਟੀਮੀਟਰ ਮੋਟਾ ਇਕ ਵੱਡਾ ਟਿਊਮਰ ਸੀ, ਜੋ ਚੁੱਲੇ ਤੇ ਲੱਤ ਦੇ ਪੂਰੇ ਪਿਛਲੇ ਹਿੱਸੇ ਨੂੰ ਪ੍ਰਭਾਵਿਤ ਕਰ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਚੁਣੌਤੀ ਨਾ ਸਿਰਫ ਇਸ ਵੱਡੇ ਟਿਊਮਰ ਨੂੰ ਸਫਲਤਾਪੂਰਵਕ ਹਟਾਉਣ ਦੀ ਸੀ, ਸਗੋਂ ਸਰੀਰ ਦੇ ਹਿੱਸੇ ਨੂੰ ਬਚਾਉਣ ਦੀ ਵੀ ਸੀ।

Inder Prajapati

This news is Content Editor Inder Prajapati