IT ਕੰਪਨੀਆਂ ਤੋਂ ਵੱਡੀ ਗਿਣਤੀ ''ਚ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਨੋਟਿਸ ਲਵੇ ਕੇਂਦਰ : ਕੇਜਰੀਵਾਲ

01/23/2023 2:33:28 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਈ ਤਕਨਾਲੋਜੀ ਕੰਪਨੀਆਂ ਤੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਕੇਂਦਰ ਤੋਂ ਦੇਸ਼ 'ਚ ਇਸ ਸੰਬੰਧੀ ਹਾਲਾਤ ਦੀ ਸਮੀਖਿਆ ਕਰਨ ਅਤੇ ਉੱਚਿਤ ਕਦਮ ਉਠਾਉਣ ਲਈ ਕਿਹਾ। ਕਈ ਬਹੁ ਰਾਸ਼ਟਰੀ ਕੰਪਨੀਆਂ ਨੇ ਹਾਲੀਆ ਦਿਨਾਂ 'ਚ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। 

ਕੇਜਰੀਵਾਲ ਨੇ ਟਵੀਟ ਕੀਤਾ,''ਆਈ.ਟੀ. ਖੇਤਰ 'ਚ ਬਹੁਤ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ (ਨੌਕਰੀ ਤੋਂ) ਕੱਢਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਉੱਚਿਤ ਕਦਮ ਉਠਾਉਣ।'' ਮਾਈਕ੍ਰੋਸਾਫ਼ਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸਤਿਆ ਨਡੇਲਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਉਨ੍ਹਾਂ ਦੀ ਕੰਪਨੀ 10 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢੇਗੀ। ਇਹ ਦੁਨੀਆ ਭਰ 'ਚ ਕੰਮ ਕਰ ਰਹੇ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ 5 ਫੀਸਦੀ ਹੈ। ਉਨ੍ਹਾਂ ਕਿਹਾ ਸੀ ਕਿ ਕੰਪਨੀ ਨੂੰ ਗਲੋਬਲ ਆਰਥਿਕ ਬੇਨਿਯਮੀਆਂ ਵਿਚਾਲੇ ਅਹਿਮ ਕੰਪਨੀ ਬਣੇ ਰਹਿਣ ਲਈ ਇਹ ਮੁਸ਼ਕਲ ਫ਼ੈਸਲਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਫੇਸਬੁੱਕ ਅਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਵੀ ਛਾਂਟੀ ਕਰ ਚੁੱਕੀਆਂ ਹਨ।

DIsha

This news is Content Editor DIsha