ਰਿਆਸੀ ਦੇ ਸਿਆੜ ਬਾਬਾ 'ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੀ ਮੌਤ, 50 ਜ਼ਖਮੀ

07/15/2018 5:23:30 PM

ਸ਼੍ਰੀਨਗਰ— ਜੰਮੂ ਦੇ ਰਿਆਸੀ ਜ਼ਿਲੇ 'ਚ ਜ਼ਮੀਨ ਖਿਸਕਣ ਨਾਲ 7 ਲੋਕਾਂ ਦੇ ਮਰਨ ਦੀ ਖ਼ਬਰ ਹੈ। ਇਸ ਤੋਂ ਇਲਾਵਾ ਇਸ ਹਾਦਸੇ 'ਚ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਰਿਆਸੀ ਦੇ ਪ੍ਰਸਿੱਧ ਸੈਲਾਨੀ ਸਥਾਨ ਸਿਆੜ ਬਾਬਾ ਦੀ ਹੈ। ਵਾਟਰ ਫਾਲ 'ਤੇ ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ ਵਾਪਰਿਆ। ਦੱਸਣਾ ਚਾਹੁੰਦੇ ਹਾਂ ਕਿ ਫੌਜ ਅਤੇ ਪੁਲਸ ਬਚਾਅ ਕਾਰਜ 'ਚ ਲੱਗੀ ਹੋਈ ਹੈ। ਜ਼ਖਮੀਆਂ ਦਾ ਅੰਕੜਾ 50 ਦੇ ਕਰੀਬ ਦੱਸਿਆ ਗਿਆ ਹੈ, ਜੋ ਕਿ ਵੱਧ ਵੀ ਸਕਦਾ ਹੈ।

PunjabKesari
ਦੱਸਣਾ ਚਾਹੁੰਦੇ ਹਾਂ ਕਿ ਸਿਆੜ ਬਾਬਾ 'ਚ ਐਤਵਾਰ ਨੂੰ ਕਾਫੀ ਭੀੜ ਹੁੰਦੀ ਹੈ। ਗਰਮੀਆਂ 'ਚ ਵਾਟਰ ਫਾਲ ਨੂੰ ਦੇਖਣ ਅਤੇ ਇਸ ਦੇ ਹੇਠਾਂ ਨਹਾਉਣ ਲਈ ਸਥਾਨਕ ਲੋਕਾਂ ਦੇ ਨਾਲ-ਨਾਲ ਸੈਲਾਨੀ ਵੀ ਜਾਂਦੇ ਹਨ। ਜਾਣਕਾਰੀ ਅਨੁਸਾਰ ਵੈਸ਼ਨੋ ਦੇਵੀ ਅਤੇ ਸ਼ਿਵਖੇੜੀ ਜਾਣ ਵਾਲੇ ਸ਼ਰਧਾਲੂ ਵੀ ਇਸ ਪਿਕਨਿਕ ਸਪਾਟ ਨੂੰ ਦੇਖਣ ਲਈ ਜਾਂਦੇ ਹਨ। ਫਿਲਹਾਲ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ।


Related News