ਚੰਬਾ ''ਚ ਜ਼ਮੀਨ ਖਿਸਕਣ ਕਾਰਨ ਮਾਰਗ ਬੰਦ, ਲੋਕ ਬੇਹਾਲ

03/16/2019 1:24:43 PM

ਚੰਬਾ-ਹਿਮਾਚਲ ਪ੍ਰਦੇਸ ਦੇ ਚੰਬਾ ਜ਼ਿਲੇ 'ਚ ਭਰਮੌਰ ਦੇ ਸਾਮਰਾ ਰਣਹੋਟੀ ਮਾਰਗ 'ਤੇ ਇਕ ਵਾਰ ਫਿਰ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ। ਇਸ ਹਾਦਸੇ 'ਚ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਇਸ ਹਾਦਸੇ ਕਾਰਨ ਆਵਾਜਾਈ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਦੂਜੇ ਪਾਸੇ ਸ਼ੁੱਕਰਵਾਰ ਨੂੰ ਸਵੇਰਸਾਰ ਚੰਬਾ ਦੇ ਤੀਸਾ ਮੁੱਖ ਮਾਰਗ 'ਤੇ ਅਚਾਨਕ ਕਾਲੋਨੀ ਮੋੜ ਦੇ ਕੋਲ ਵੀ ਪਹਾੜ ਦਾ ਕਾਫੀ ਵੱਡਾ ਹਿੱਸਾ ਟੁੱਟ ਕੇ ਸੜਕ 'ਤੇ ਡਿੱਗ ਪਿਆ। ਇਸ ਦੇ ਚੱਲਦਿਆਂ ਚੰਬਾ ਤੀਸਾ ਮੁੱਖ ਮਾਰਗ ਦਾ ਸੰਪਰਕ ਬਾਕੀ ਹਿੱਸਿਆ ਨਾਲੋਂ ਟੁੱਟ ਗਿਆ। ਭਾਰੀ ਜ਼ਮੀਨ ਖਿਸਕਣ ਕਾਰਨ ਵੱਡੇ-ਵੱਡੇ ਰੁੱਖ ਵੀ ਡਿੱਗ ਪਏ। ਫਿਲਹਾਲ ਰਸਤਾ ਬੰਦ ਹੋਣ ਕਾਰਨ ਲੋਕਾ ਨੂੰ ਆਵਾਜ਼ਾਈ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।