ਜੇਵਰ ਏਅਰਪੋਰਟ ਦੇ ਲਈ ਕਿਸਾਨਾਂ ਨੇ ਦਿੱਤੀ ਜ਼ਮੀਨ

11/01/2019 7:20:41 PM

ਲਖਨਊ — ਮੁੱਖ ਮੰਤਰੀ ਯੋਗੀ ਅਦਿਤਯਾਨਾਥ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫਣਾ ਹੈ ਕਿ ਹਵਾਈ ਚੱਪਲ ਪਾਉਣ ਵਾਲਾ ਆਮ ਆਦਮੀ ਵੀ ਹਵਾਈ ਜਹਾਜ਼ ਨਾਲ ਯਾਤਰਾ ਕਰੇ। ਸੂਬਾ ਸਰਕਾਰ ਇੰਟਰ ਕਨੈਕਟੀਵਿਟੀ ਦੇ ਰਾਹੀਂ ਉਸ ਸੁਫਨੇ ਨੂੰ ਸਾਕਾਰ ਕਰ ਰਹੀ ਹੈ। ਮੇਰੀ ਸਰਕਾਰ ਬਿਨਾਂ ਭੇਦਭਾਵ ਤੋਂ ਲਗਾਤਾਰ ਇਹ ਕੰਮ ਕਰ ਰਹੀ ਹੈ। ਜੇਵਰ ਇੰਟਰਨੈਸ਼ਨਲ ਏਅਰਪੋਰਟ ਬਣ ਜਾਣ ਨਾਲ ਪੂਰੇ ਖੇਤਰ ਦੇ ਵਿਕਾਸ ’ਚ ਚਾਰ ਚੰਦ ਲੱਗ ਜਾਣਗੇ।

ਇਹ ਗੱਲਾਂ ਮੁੱਖ ਮੰਤਰੀ ਸ਼੍ਰੀ ਯੋਗੀ ਆਪਣੇ ਨਿਵਾਸ 5-ਕਾਲੀਦਾਸ ਮਾਰਗ ’ਤੇ ਬੁੱਧਵਾਰ ਨੂੰ ਜੇਵਰ ਏਅਰਪੋਰਟ ਨਿਰਮਾਣ ਦੇ ਲਈ ਐਕੁਆਇਰਡ 80.13 ਫੀਸਦੀ ਜ਼ਮੀਨ ਦੀ ਕਿਸਾਨਾਂ ਵੱਲੋਂ ਸਹਿਮਤੀ ਪ੍ਰਮਾਣ ਪੱਤਰ ਦੇਣ ਦੇ ਮੌਕੇ ’ਤੇ ਬੋਲ ਰਹੇ ਸਨ। ਇਸ ਮੌਕੇ ’ਤੇ ਕਿਸਾਨਾਂ ਨੇ ਜੇਵਰ ਦੇ ਵਿਧਾਇਕ ਠਾਕੁਰ ਧੀਰੇਂਦਰ ਸਿੰਘ ਦੀ ਗਵਾਈ ’ਚ ਸੀ.ਐੱਮ.ਯੋਗੀ ਨੂੰ ਸਹਿਮਤੀ ਪ੍ਰਮਾਣ ਪੱਤਰ ਸੌਂਪਿਆ। ਪ੍ਰੋਗਰਾਮ ਤੋ ਂ ਬਾਅਦ ਮੁੱਖ ਮੰਤਰੀ ਨੇ ਹਰੇਕ ਕਿਸਾਨ ਦੇ ਕੋਲ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਕਿਸੀ ਵੀ ਵੱਡੇ ਪ੍ਰਜੈਕਟ ਨੂੰ ਆਪਸੀ ਸਹਿਮਤੀ ਅਤੇ ਬਿਹਤਰ ਗੱਲਬਾਤ ਦੇ ਮਾਧਮ ਨਾਲ ਕਿਵੇ ਂ ਸਾਕਾਰ ਕੀਤਾ ਜਾ ਸਕਦਾ ਹੈ। ਇਹ ਇਸਦਾ ਇਕ ਬਿਹਤਰੀਨ ਉਦਾਹਰਨ ਹੈ। ਜੇਵਰ ਦੇ ਿਕਸਾਨ ਅਤੇ ਗੌਤਮ ਬੁੱਧ ਨਗਰ ਿਜ਼ਲਾ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਇਸ ਮਾਮਲੇ ’ਚ ਕਾਬਲੇ ਤਾਰੀਫ ਹੈ।

ਉਨ੍ਹਾਂ ਕਿਹਾ ਕਿ ਢਾਈ ਸਾਲ ਪਹਿਲਾਂ ਜਦ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਸਰਕਾਰ ਬਣੀ ਤਾਂ ਸੂਬੇ ਕੋਲ ਸਿਰਫ 2 ਏਅਰਪੋਰਟ ਸਨ ਪਰ ਅੱਜ 7 ਏਅਰਪੋਰਟ ਚੱਲ ਰਹੇ ਹਨ। ਜਦ ਕਿ ਪਹਿਲਾਂ ਤੋਂ ਮੌਜੂਦ 17 ਹਵਾਈ ਪੱਟੀਆਂ ਨੂੰ ਚਾਲੂ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕੁਸ਼ੀਨਗਰ ’ਚ ਵੀ ਨਵਾਂ ਏਅਰਪੋਰਟ ਬਣ ਰਿਹਾ ਹੈ। ਆਗਰਾ ਅਤੇ ਕਾਨਪੁਰ ਸਿਵਲ ਟਰਮੀਨਲ ਦੀ ਪ੍ਰਕਿਰਿਆ ਚੱਲ ਰਹੀ ਹੈ। ਅਯੋਧਿਆ ’ਚ ਨਵਾਂ ਏਅਰਪੋਰਟ ਬਣਨ ਜਾ ਰਿਹਾ ਹੈ। ਬਿਹਤਰ ਏਅਰਪੋਰਟ ਕਨੈਕਟੀਵਿਟੀ ਅਸੀਂ ਇਸ ਲਈ ਦੇ ਰਹੇ ਹਾਂ ਤਾਂਕਿ ਉੱਤਰਪ੍ਰਦੇਸ਼ ਅਤੇ ਇੱਥੇ ਦੇ ਲੋਕਾਂ ਦਾ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਜੇਵਰ ਪ੍ਰਾਜੈਕਟ ਦੇ ਲਈ ਬਕਾਇਆ 20 ਫੀਸਦੀ ਜ਼ਮੀਨ ਨੂੰ ਵੀ ਇਕ ਮਹੀਨੇ ਦੇ ਅੰਦਰ ਪ੍ਰਾਪਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਨ੍ਹ ਾਂ ਕੋਸ਼ਿਸ਼ਾਂ ਨਾਲ ਪ੍ਰਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਲਈ ਹੋਰ ਸੂਬਿਆਂ ’ਚ ਨਹੀਂ ਜਾਣਾ ਪਵੇਗਾ। ਉੱਤਰਪ੍ਰਦੇਸ਼ ’ਚ ਹੀ ਰੋਜ਼ਗਾਰ ਦੇ ਮੌਕੇ ਉਪਲੱਬਧ ਹੋਣਗੇ।

ਪ੍ਰੋਗਰਾਮ ’ਚ ਸ਼ਹਿਰੀ ਹਵਾਬਾਜ਼ੀ ਮੰਤਰੀ ਨੰਦ ਗੋਪਾਲ ਗੁਪਤਾ ‘‘ਨੰਦੀ’’ ਨੇ ਪ੍ਰਭਾਵਿਤ ਜ਼ਮੀਨ ਮਾਲਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਦੇ ਹੋ ਏ ਜ਼ਮੀਨ ਐਕੁਆਇਰ ਦੇ ਲਈ ਸੂਬਾ ਸਰਕਾਰ ਦੇ ਧੰਨਵਾਦ ਕਰਦੇ ਕਿਹਾ ਕਿ ਜੇਵਰ ’ਚ ਇੰਟਰਨੈਸ਼ਨਲ ਏਅਰਪੋਰਟ ਦੇ ਨਿਰਮਾਣ ਦੇ ਨਾਲ ਸੂਬੇ ਸਣੇ ਪੂਰੇ ਦੇਸ਼ ਨੂੰ ਲਾਭ ਹੋਵੇਗਾ। ਇਸ ਮੌਕੇ ’ਤੇ ਮੁੱਖ ਸਕੱਤਰ ਸੂਚਨਾ ਅਤੇ ਗ੍ਰਹਿ ਅਵਨੀਸ਼ ਕੁਮਾਰ ਅਵਸਤੀ , ਮੁੱਖ ਸਕੱਤਰ ਮੁੱਖ ਮੰਤਰੀ ਐੱਸ.ਪੀ ਗੋਇਲ ਨੋਇਡਾ ਦੇ ਜ਼ਿਲਾ ਅਧਿਕਾਰੀ ਬ੍ਰਿਜੇਸ਼ ਨਰਾਇਣ ਸਣੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ’ਚ ਜੇਵਰ ਦੇ ਕਿਸਾਨ ਹਾਜ਼ਰ ਸਨ।


Inder Prajapati

Content Editor

Related News