ਗਠਜੋੜ ਲਈ 5 ਵਾਰ ਲਾਲੂ ਜੀ ਨੂੰ ਮਿਲਣ ਆਏ ਸਨ ਪ੍ਰਸ਼ਾਂਤ ਕਿਸ਼ੋਰ : ਰਾਬੜੀ

04/13/2019 12:29:11 PM

ਪਟਨਾ— ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਨਤਾ ਦਲ (ਯੂ) ਦੇ ਰਾਸ਼ਟਰੀ ਉੱਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਲਾਲੂ ਜੀ ਨੂੰ ਮਿਲਣ ਉਨ੍ਹਾਂ ਦੇ ਅਤੇ ਤੇਜਸਵੀ ਯਾਦਵ ਦੇ ਘਰ 5 ਵਾਰ ਆਏ ਸਨ। ਰਾਬੜੀ ਅੱਜ ਵੀ ਆਪਣੀ ਇਸ ਗੱਲ 'ਤੇ ਕਾਇਮ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਂਤ ਕਿਸ਼ੋਰ ਦੀ ਡੀਲ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਨਿਤੀਸ਼ ਕੁਮਾਰ ਦੀ ਡੀਲ ਸੀ ਕਿ ਉਹ ਲਾਲੂ ਯਾਦਵ ਕੋਲ ਵਾਪਸ ਆਉਣਾ ਚਾਹੁੰਦੇ ਸਨ। 

ਮਹਾਗਠਜੋੜ ਟੁੱਟਣ ਦੇ ਬਾਅਦ ਫਿਰ ਤੋਂ ਨਿਤੀਸ਼ ਕੁਮਾਰ ਨੇ ਵਾਪਸ ਆਉਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਨਾਲ ਹੀ ਕਿਹਾ ਸੀ ਕਿ ਤੇਜਸਵੀ ਨੂੰ ਉਹ 2020 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਦੇ ਰੂਪ 'ਚ ਦੇਖਣਾ ਚਾਹੁੰਦੇ ਹਨ ਅਤੇ ਇਸ ਲਈ 2019 ਦੀਆਂ ਲੋਕ ਸਭਾ ਚੋਣਾਂ 'ਚ ਲਾਲੂ ਉਨ੍ਹਾਂ ਨੂੰ ਪੀ.ਐੱਮ. ਅਹੁਦੇ ਦਾ ਉਮੀਦਵਾਰ ਐਲਾਨ ਕਰ ਦੇਣ। ਰਾਬੜੀ ਨੇ ਕਿਹਾ ਕਿ ਇਹ ਸੁਣ ਕੇ ਅਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਘਰੋਂ ਕੱਢ ਦਿੱਤਾ ਸੀ। ਮੈਨੂੰ ਨਿਤੀਸ਼ 'ਤੇ ਬਿਲਕੁੱਲ ਹੀ ਭਰੋਸਾ ਨਹੀਂ ਸੀ।

ਦੂਜੇ ਪਾਸੇ ਰਾਬੜੀ ਨੇ ਆਪਣੇ ਬਿਆਨ ਨੂੰ ਦੋਹਰਾਉਂਦੇ ਹੋਏ ਡੀਲਿੰਗ ਦਾ ਖੁਲਾਸਾ ਕੀਤਾ ਤਾਂ ਉੱਥੇ ਹੀ ਪ੍ਰਸ਼ਾਂਤ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਲਾਲੂ ਪਰਿਵਾਰ ਨੂੰ ਚੁਣੌਤੀ ਦਿੱਤੀ ਹੈ। ਟਵੀਟ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਲਾਲੂ ਪ੍ਰਸਾਦ ਜੀ ਜਦੋਂ ਚਾਹੁਣ, ਮੇਰੇ ਨਾਲ ਮੀਡੀਆ ਦੇ ਸਾਹਮਣੇ ਬੈਠ ਜਾਣ, ਸਾਰਿਆਂ ਨੂੰ ਪਤਾ ਲੱਗ ਸਕੇਗਾ ਕਿ ਮੇਰੇ ਅਤੇ ਉਨ੍ਹਾਂ ਦਰਮਿਆਨ ਕੀ ਗੱਲ ਹੋਈ ਅਤੇ ਕਿਸ ਨੇ ਕਿਸ ਨੂੰ ਕੀ ਆਫਰ ਦਿੱਤਾ?

DIsha

This news is Content Editor DIsha