ਲਾਲੂ ਦਾ ਮੋਦੀ ਸਰਕਾਰ ''ਤੇ ਵਾਰ, ਕਿਹਾ- ਖਤਮ ਹੋ ਚੁਕੀ ਹੈ ਭਾਜਪਾ ਦੀ ਜਵਾਨੀ

05/19/2017 2:02:22 PM

ਪਟਨਾ— ਰਾਜਦ ਚੇਅਰਮੈਨ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ''ਤੇ ਤਨਜ਼ ਕੱਸਦੇ ਹੋਏ ਕਿਹਾ ਕਿ ਭਾਜਪਾ ਦੀ ਜਵਾਨੀ ਹੁਣ ਖਤਮ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨਤਾ ਨੂੰ ਭਾਵੇਂ ਜਿੰਨਾ ਵਹਿਮੀ ਕਰਨ ਦੀ ਕੋਸ਼ਿਸ਼ ਕਰਨ, ਹੁਣ ਉਨ੍ਹਾਂ ਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ। ਲਾਲੂ ਨੇ ਆਪਣੇ ਮਜ਼ਾਕੀਆ ਅੰਦਾਜ ''ਚ ਹੱਸਦੇ ਹੋਏ ਕਿਹਾ ਕਿ- ਗਈ ਜਵਾਨੀ ਫਿਰ ਨਾ ਆਏ, ਚਾਹੇ ਘਿਓ ਮਲੀਦਾ ਖਾਓ। ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰੇ ''ਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਵਾਰ-ਵਾਰ ਪੁੱਛਣ ''ਤੇ ਵੀ ਇਹ ਕਿਉਂ ਨਹੀਂ ਦੱਸਿਆ ਜਾ ਰਿਹਾ ਹੈ ਕਿ ਆਮਦਨ ਟੈਕਸ ਵਿਭਾਗ ਨੇ ਲਾਲੂ ਦੀਆਂ ਕਿਹੜੀਆਂ 22 ਥਾਂਵਾਂ ''ਤੇ ਛਾਮੇਪਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਝੂਠ ਬੋਲਣ ''ਚ ਮਾਹਰ ਹੈ। ਅਸੀਂ 27 ਅਗਸਤ ਨੂੰ ਪਟਨਾ ''ਚ ਰੈਲੀ ਕਰਾਂਗੇ, ਇਹ ਰੈਲੀ ਮੋਦੀ ਦੌੜਾਓ, ਦੇਸ਼ ਬਚਾਓ ਰੈਲੀ ਹੋਵੇਗੀ।
ਲਾਲੂ ਨੇ ਕਿਹਾ ਕਿ ਕੇਂਦਰ ਦੀ ਐੱਨ.ਡੀ.ਏ. ਦੀ ਸਰਕਾਰ ਨੇ 3 ਸਾਲਾਂ ''ਚ ਇੰਨੇ ਗੁਨਾਹ ਕੀਤੇ ਹਨ ਕਿ ਉਹ ਆਪਣੇ 5 ਸਾਲ ਵੀ ਪੂਰੇ ਨਹੀਂ ਕਰੇਗੀ। ਪਟਨਾ ''ਚ ਆਯੋਜਿਤ ਸੰਯੁਕਤ ਵਿਰੋਧੀ ਦਲ ਦੀ ਰੈਲੀ ਤੋਂ ਭਾਜਪਾ ਡਰ ਗਈ ਹੈ, ਇਸ ਲਈ ਲਾਲੂ ਨੂੰ ਪਰੇਸ਼ਾਨ ਕਰਨ ਲਈ ਆਈ.ਟੀ. ਅਤੇ ਹੋਰ ਮਾਧਿਅਮਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਮਰਥਕਾਂ ਨੂੰ ਡਰਾਇਆ ਜਾ ਰਿਹਾ ਹੈ, ਵਰਗਲਾਇਆ ਜਾ ਰਿਹਾ ਹੈ ਪਰ ਉਹ ਕਿਸੇ ਤੋਂ ਡਰਨ ਝੁਕਣ ਵਾਲਾ ਨਹੀਂ। ਭਾਜਪਾ ਨੂੰ ਉਖਾੜ ਕੇ ਦਮ ਲੈਣਗੇ।

Disha

This news is News Editor Disha