‘ਪਾਪਾ ਲਈ ਕੁਝ ਵੀ ਕਰ ਸਕਦੀ ਹਾਂ’, ਕਿਡਨੀ ਦਾਨ ਕਰਨ ਤੋਂ ਪਹਿਲਾਂ ਲਾਲੂ ਯਾਦਵ ਦੀ ਧੀ ਨੇ ਕੀਤੀ ਭਾਵੁਕ ਪੋਸਟ

11/12/2022 1:50:32 PM

ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਧੀ ਰੋਹਿਣੀ ਆਚਾਰੀਆ ਨੇ ਆਪਣੇ ਬੀਮਾਰ ਪਿਤਾ ਨੂੰ ਕਿਡਨੀ ਦਾਨ ਕਰਨ ਦੇ ਆਪਣੇ ਫ਼ੈਸਲਾ ਬਾਰੇ ਕਿਹਾ ਕਿ ਇਹ ਤਾਂ ਸਿਰਫ਼ ਮਾਸ ਦਾ ਇਕ ਛੋਟਾ ਜਿਹਾ ਟੁਕੜਾ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ 40 ਸਾਲਾ ਵੱਡੀ ਭੈਣ ਰੋਹਿਣੀ ਸਿੰਗਾਪੁਰ ਵਿਚ ਰਹਿੰਦੀ ਹੈ। ਪਿਤਾ ਲਾਲੂ ਯਾਦਵ ਨੂੰ ਕਿਡਨੀ ਦਾਨ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਬਾਰੇ ਲੋਕਾਂ ਨੂੰ ਪਤਾ ਲੱਗਣ ਦੇ ਬਾਅਦ ਉਨ੍ਹਾਂ ਨੇ ਕਈ ਭਾਵਨਾਤਮਕ ਟਵੀਟ ਕੀਤੇ।

ਇਹ ਵੀ ਪੜ੍ਹੋ-  ਲਾਲੂ ਪ੍ਰਸਾਦ ਨੂੰ ਆਪਣੀ ਕਿਡਨੀ ਦਾਨ ਕਰੇਗੀ ਧੀ ਰੋਹਿਣੀ, ਸਿੰਗਾਪੁਰ ’ਚ ਹੋਵੇਗਾ ਟਰਾਂਸਪਲਾਂਟ

ਰੋਹਿਣੀ ਨੇ ਟਵੀਟ ਕੀਤਾ, ‘‘ਮੇਰਾ ਤਾਂ ਮੰਨਣਾ ਹੈ ਕਿ ਇਹ ਤਾਂ ਬਸ ਇਕ ਛੋਟਾ ਜਿਹਾ ਮਾਸ ਦਾ ਟੁਕੜਾ ਹੈ, ਜੋ ਮੈਂ ਆਪਣੇ ਪਾਪਾ ਲਈ ਦੇਣਾ ਚਾਹੁੰਦੀ ਹਾਂ। ਪਾਪਾ ਲਈ ਮੈਂ ਕੁਝ ਵੀ ਕਰ ਸਕਦੀ ਹੈ। ਤੁਸੀਂ ਸਾਰੇ ਦੁਆ ਕਰੋ ਕਿ ਸਭ ਕੁਝ ਬਿਹਤਰ ਤਰੀਕੇ ਨਾਲ ਹੋ ਜਾਵੇ ਅਤੇ ਪਾਪਾ ਫਿਰ ਤੋਂ ਤੁਹਾਡੇ ਸਾਰੇਤ ਲੋਕਾਂ ਦੀ ਆਵਾਜ਼ ਬੁਲੰਦ ਕਰਨ।’’

ਆਚਾਰੀਆ ਨੇ ਕਿਹਾ, ‘‘ਜਿਸ ਪਿਤਾ ਨੇ ਇਸ ਸੰਸਾਰ ’ਚ ਮੈਨੂੰ ਆਵਾਜ਼ ਦਿੱਤੀ। ਜੋ ਮੇਰੇ ਸਭ ਕੁਝ ਹਨ, ਉਨ੍ਹਾਂ ਲਈ ਜੇਕਰ ਮੈਂ ਆਪਣੀ ਜ਼ਿੰਦਗੀ ਦਾ ਛੋਟਾ ਜਿਹਾ ਯੋਗਦਾਨ ਦੇ ਸਕਦੀ ਹਾਂ ਤਾਂ ਇਹ ਮੇਰੀ ਖੁਸ਼ਕਿਸਮਤੀ ਹੋਵੇਗੀ। ਰੋਹਿਣੀ ਨੇ ਕਿਹਾ ਕਿ ਧਰਤੀ ’ਤੇ ਭਗਵਾਨ ਮਾਤਾ-ਪਿਤਾ ਹੁੰਦੇ ਹਨ, ਇਨ੍ਹਾਂ ਦੀ ਪੂਜਾ ਸੇਵਾ ਕਰਨਾ ਹਰ ਬੱਚੇ ਦਾ ਫਰਜ਼ ਹੈ।’’

ਇਹ ਵੀ ਪੜ੍ਹੋ-  ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

ਰੋਹਿਣੀ ਨੇ ਆਪਣੇ ਪਿਤਾ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ। ਇਨ੍ਹਾਂ ’ਚ ਇਕ ਤਸਵੀਰ ਉਨ੍ਹਾਂ ਦੇ ਬਚਪਨ ਦੀ ਹੈ, ਜਿਸ ’ਚ ਉਹ ਆਪਣੇ ਪਿਤਾ ਦੀ ਗੋਦੀ ਵਿਚ ਬੈਠੀ ਦਿੱਸ ਰਹੀ ਹੈ। ਰੋਹਿਣੀ ਨੇ ਤਸਵੀਰ ਨਾਲ ਲਿਖਿਆ, ‘‘ਮਾਤਾ-ਪਿਤਾ ਮੇਰੇ ਲਈ ਭਗਵਾਨ ਹਨ। ਮੈਂ ਉਨ੍ਹਾਂ ਲਈ ਕੁਝ ਵੀ ਕਰ ਸਕਦੀ ਹਾਂ। ਤੁਹਾਡੇ ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਨੇ ਮੈਨੂੰ ਮਜ਼ਬੂਤ ਬਣਾਇਆ ਹੈ। ਮੈਂ ਭਾਵੁਕ ਹੋ ਗਈ ਹਾਂ। ਤੁਹਾਨੂੰ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਦੱਸ ਦੇਈਏ ਕਿ ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਦੀ ਧੀ ਹੁਣ ਟਰਾਂਸਪਲਾਂਟ ਲਈ ਆਪਣੇ ਪਿਤਾ ਦੇ ਆਉਣ ਦੀ ਉਡੀਕ ਕਰ ਰਹੀ ਹੈ। ਫ਼ਿਲਹਾਲ ਲਾਲੂ ਆਪਣੀ ਵੱਡੀ ਧੀ ਮੀਸਾ ਭਾਰਤੀ ਦੇ ਘਰ ਦਿੱਲੀ ’ਚ ਹੈ।

ਇਹ ਵੀ ਪੜ੍ਹੋ- ਕਰਜ਼ ਬਣਿਆ ਕਾਲ! ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਨੇ ਗਲ਼ ਲਾਈ ਮੌਤ


 

Tanu

This news is Content Editor Tanu