ਲੱਦਾਖ ਨੇ ਸਰਕਾਰੀ ਦਫ਼ਤਰਾਂ ''ਚ ਪਲਾਸਟਿਕ ਬੋਤਲਾਂ ਦੇ ਇਸਤੇਮਾਲ ''ਤੇ ਲਾਈ ਰੋਕ

06/24/2020 6:18:55 PM

ਲੇਹ (ਭਾਸ਼ਾ)— ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ ਸਰਕਾਰੀ ਦਫ਼ਰਾਂ ਅਤੇ ਹੋਰ ਸੰਸਥਾਵਾਂ ਵਿਚ ਪਲਾਸਟਿਕ ਦੀਆਂ ਬੋਤਲਾਂ ਅਤੇ ਪਲਾਸਟਿਕ ਦੇ ਦੂਜੇ ਸਾਮਾਨਾਂ ਦੇ ਇਸਤੇਮਾਲ ਕਰਨ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਨੇ ਬੁੱਧਵਾਰ ਭਾਵ ਅੱਜ ਦੱਸਿਆ ਕਿ 15 ਜੁਲਾਈ ਤੱਕ ਪੂਰੀ ਤਰ੍ਹਾਂ ਨਾਲ ਪਲਾਸਟਿਕ ਬੋਤਲਾਂ ਦਾ ਇਸਤੇਮਾਲ ਬੰਦ ਕਰ ਦਿੱਤਾ ਜਾਵੇਗਾ ਅਤੇ ਜੁਲਾਈ ਦੇ ਅਖੀਰ ਤੱਕ ਪਲਾਸਟਿਕ ਦੀਆਂ ਫਾਈਲ ਅਤੇ ਫੋਲਡਰ ਦਾ ਇਸਤੇਮਾਲ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਲੱਦਾਖ ਦੇ ਵਿੱਤੀ ਅਤੇ ਆਮ ਪ੍ਰਸ਼ਾਸਨ ਮਹਿਕਮੇ ਦੇ ਕਮਿਸ਼ਨਰ ਸੈਕਟਰੀ ਰਿਗਜਿਆਨ ਸਮਫੇਲ ਨੇ ਮੰਗਲਵਾਰ ਨੂੰ ਇਸ ਬਾਬਤ ਆਦੇਸ਼ ਜਾਰੀ ਕੀਤੇ। 

ਬੁਲਾਰੇ ਨੇ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰ, ਬੋਰਡ, ਨਿਗਮ, ਖੁਦਮੁਖਤਿਆਰ ਬਾਡੀਜ਼ ਜਾਂ ਇਕਾਈ, ਯੂਨੀਵਰਸਿਟੀਆਂ ਸਮੇਤ ਸਿੱਖਿਅਕ ਸੰਸਥਾਵਾਂ ਪਲਾਸਟਿਕ ਦੀਆਂ ਬੋਤਲਾਂ ਦਾ ਇਸਤੇਮਾਲ ਬੰਦ ਕਰ ਦੇਣਗੇ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਲਈ ਬਦਲਵੇਂ ਇੰਤਜ਼ਾਮ ਕਰਨਗੇ ਅਤੇ ਪਲਾਸਟਿਕ ਕੂੜਾ ਪੈਦਾ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਾਰੇ ਸਰਕਾਰੀ ਦਫ਼ਤਰਾਂ 'ਚ ਜੁਲਾਈ ਦੇ ਅਖੀਰ ਤੱਕ ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਫੋਲਡਰਾਂ ਅਤੇ ਇਸ ਤਰ੍ਹਾਂ ਦੀ ਪਲਾਸਟਿਕ ਨਾਲ ਬਣੀਆਂ ਵਸਤੂਆਂ ਦੇ ਇਸਤੇਮਾਲ 'ਤੇ ਪੂਰਨ ਪਾਬੰਦੀ ਯਕੀਨੀ ਕਰਨ ਲਈ ਜ਼ਰੂਰੀ ਪਹਿਲ ਅਤੇ ਕਦਮ ਚੁੱਕਣ ਲਈ ਨਿਰਦੇਸ਼ ਦਿੱਤਾ ਗਿਆ ਹੈ।


Tanu

Content Editor

Related News