ਲੱਦਾਖ ’ਚ ਖੁੱਲ੍ਹਿਆ ਦੁਨੀਆ ਦਾ ਸਭ ਤੋਂ ਉੱਚਾ ਪਹਿਲਾ ‘ਥੀਏਟਰ’, ਵੇਖੋ ਖੂਬਸੂਰਤ ਤਸਵੀਰਾਂ

08/29/2021 1:36:11 PM

ਲੱਦਾਖ— ਲੱਦਾਖ ਨੂੰ ਆਪਣਾ ਪਹਿਲਾ ਮੋਬਾਇਲ ਡਿਜ਼ੀਟਲ ਸਿਨੇਮਾ 11,562 ਫੁੱਟ ਦੀ ਉੱਚਾਈ ’ਤੇ ਮਿਲਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਥੀਏਟਰ ਦਾ ਨਾਂ ਦਿੱਤਾ ਗਿਆ ਹੈ। ਸਿਨੇਮਾ ਦੇ ਅਨੁਭਵ ਨੂੰ ਸਭ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਾਉਣ ਲਈ ਲੱਦਾਖ ਦੇ ਲੇਹ ਦੇ ਪਲਦਾਨ ਇਲਾਕੇ ’ਚ 11,562 ਫੁੱਟ ਦੀ ਉੱਚਾਈ ’ਤੇ ਮੋਬਾਇਲ ਥੀਏਟਰ ਸ਼ੁਰੂ ਕੀਤਾ ਗਿਆ। ਦਰਅਸਲ ਮੋਬਾਇਲ ਡਿਜ਼ੀਟਲ ਮੂਵੀ ਥੀਏਟਰ ਕੰਪਨੀ ‘ਪਿਕਚਰ ਟਾਈਮ ਡਿਜ਼ੀਪਲੇਕਸ’ ਨੇ ਲੇਹ, ਲੱਦਾਖ ਵਿਚ ਦੁਨੀਆ ਦਾ ਸਭ ਤੋਂ ਉੱਚਾ ਪਹਿਲਾ ਮੂਵਿੰਗ ਸਿਨੇਮਾ ਥੀਏਟਰ ਬਣਾਇਆ ਹੈ। ਇਸ ਦਾ ਮੁੱਖ ਉਦੇਸ਼ ਭਾਰਤ ਦੇ ਹਰ ਖੇਤਰ ਦੇ ਲੋਕਾਂ ਨੂੰ ਡਿਜ਼ੀਟਲ ਸਿਨੇਮਾ ਦਾ ਅਨੁਭਵ ਦੇਣਾ ਹੈ। 

ਸਕ੍ਰੀਨਿੰਗ ਸੈਰੇਮਨੀ ਵਿਚ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਇਕ ਥੀਏਟਰ ਆਰਟਿਸਟ ਮੇਫਮ ਓਟਸਲ ਨੇ ਕਿਹਾ ਕਿ ਇਹ ਸਸਤੀ ਟਿਕਟ ਪ੍ਰਦਾਨ ਕਰਦਾ ਹੈ ਅਤੇ ਇਸ ’ਚ ਕਈ ਸਹੂਲਤਾਂ ਹਨ। ਬੈਠਣ ਦੀ ਥਾਂ ਵੀ ਚੰਗੀ ਹੈ। ਇਕ ਥੀਏਟਰ ਕਲਾਕਾਰ ਹੋਣ ਦੇ ਨਾਅਤੇ ਇਹ ਇੱਥੋਂ ਦੇ ਲੋਕਾਂ ਲਈ ਬਹੁਤ ਚੰਗਾ ਹੈ ਕਿਉਂਕਿ ਇਹ ਕਲਾ ਅਤੇ ਸਿਨੇਮਾ ਦੀ ਦੁਨੀਆ ਲਈ ਇਕ ਦੁਆਰ ਖੋਲ੍ਹੇਗਾ।

ਇਕ ਆਯੋਜਕ ਸੁਸ਼ੀਲ ਨੇ ਕਿਹਾ ਕਿ ਲੇਹ ਵਿਚ ਅਜਿਹੇ 4 ਥੀਏਟਰ ਸਥਾਪਤ ਕੀਤੇ ਜਾਣਗੇ। ਫ਼ਿਲਮ ਦੇ ਅਨੁਭਵ ਨੂੰ ਭਾਰਤ ਦੇ ਦੂਰ-ਦੁਰਾਡੇ ਖੇਤਰਾਂ ’ਚ ਲਿਆਉਣ ਲਈ ਪਹਿਲ ਕੀਤੀ ਗਈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਥੀਏਟਰਾਂ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਹ -28 ਡਿਗਰੀ ਸੈਲਸੀਅਸ ’ਚ ਸੰਚਾਲਤ ਹੋ ਸਕੇ।

ਦਿਖਾਈ ਗਈ ਫ਼ਿਲਮ ‘ਸੇਕੂਲ’—
ਲਘੂ ਫ਼ਿਲਮ, ਸੇਕੂਲ ਜੋ ਕਿ ਲੱਦਾਖ ਦੇ ਚਾਂਗਪਾ ਖਾਨਾਬਦੋਸ਼ਾਂ ’ਤੇ ਆਧਾਰਿਤ ਹੈ, ਨੂੰ ਲਾਂਚਿੰਗ ਸਮੇਂ ਪ੍ਰਦਰਸ਼ਿਨਤ ਕੀਤਾ ਗਿਆ ਸੀ। ਇਸ ਨੂੰ ਸਥਾਨਕ ਲੋਕਾਂ ਨੇ ਕਾਫੀ ਪਸੰਦ ਕੀਤਾ। ਲੋਕ ਸਿਨੇਮਾ ਥੀਏਟਰ ਸਥਾਪਤ ਕੀਤੇ ਜਾਣ ਤੋਂ ਕਾਫੀ ਖੁਸ਼ ਨਜ਼ਰ ਆਏ। ਸ਼ਾਮ ਨੂੰ ਫ਼ੌਜ ਲਈ ਬਾਲੀਵੁੱਡ ਫ਼ਿਲਮ ਬੇਲ ਬੌਟਮ ਵੀ ਪ੍ਰਦਰਸ਼ਿਤ ਕੀਤੀ ਗਈ ਸੀ। 

ਅੰਦਰ ਹਨ ਅਤਿ-ਆਧੁਨਿਕ ਸਹੂਲਤਾਂ—
ਇਸ ਵਿਚ ਅਤਿ-ਆਧੁਨਿਕ ਹੀਟਿੰਗ ਸਹੂਲਤ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਮੌਕੇ ਪਿਕਚਰ ਟਾਈਮ ਡਿਜ਼ੀਪਲੇਕਸ ਦੇ ਸੰਸਥਾਪਕ ਅਤੇ ਸੀ. ਈ. ਓ. ਸੁਸ਼ੀਲ ਚੌਧਰੀ ਨੇ ਕਿਹਾ ਕਿ ਲੱਦਾਖ ਕਾਫੀ ਲੰਬੇ ਸਮੇਂ ਤੋਂ ਵੱਡੇ ਪਰਦੇ ਵਾਲੇ ਸਿਨੇਮਾ ਤੋਂ ਗਾਇਬ ਸੀ ਅਤੇ ਹਮੇਸ਼ਾ ਤੋਂ ਇੱਥੋਂ ਦੇ ਲੋਕਾਂ ਨੂੰ ਮਲਟੀਪਲੇਕਸ ਸਿਨੇਮਾ ਵੇਖਣ ਦਾ ਅਨੁਭਵ ਦੇਣਾ ਚਾਹੁੰਦਾ ਸੀ। ਸਾਡਾ ਟੀਚਾ ਅਗਲੇ 30 ਦਿਨਾਂ ਵਿਚ ਲੱਦਾਖ ’ਚ ਦੋ ਫਿਕਸਡ ਸਿਨੇਮਾ ਸਕ੍ਰੀਨ ਅਤੇ ਇਕ ਚੱਲਦੀ ਸਿਨੇਮਾ ਸਕ੍ਰੀਨ ਸਥਾਪਤ ਕਰਨਾ ਹੈ। ਦੱਸ ਦੇਈਏ ਕਿ ਲੱਦਾਖ ਹਮੇਸ਼ਾ ਤੋਂ ਫਿਲਮ ਸ਼ੂਟਿੰਗ ਲਈ ਇਕ ਲੋਕਪਿ੍ਰਅ ਸਥਾਨ ਰਿਹਾ ਹੈ।

Tanu

This news is Content Editor Tanu