ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜੇ ਰਹਿਣ ਦੇ ਇਕ ਹੋਰ ਕਦਮ ਨੇੜੇ ਆਇਆ ਲੱਦਾਖ: ਮਾਥੁਰ

10/03/2020 6:23:09 PM

ਲੇਹ (ਭਾਸ਼ਾ)— ਲੱਦਾਖ ਦੇ ਉੱਪ ਰਾਜਪਾਲ ਆਰ. ਕੇ. ਮਾਥੁਰ ਨੇ ਸ਼ਨੀਵਾਰ ਯਾਨੀ ਕਿ ਅੱਜ 'ਅਟਲ ਸੁਰੰਗ' ਦੇ ਉਦਘਾਟਨ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੱਦਾਖ, ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜੇ ਰਹਿਣ ਦੇ ਇਕ ਹੋਰ ਕਦਮ ਨੇੜੇ ਆ ਗਿਆ ਹੈ। ਮਾਥੁਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਲ ਪੂਰੇ ਦੇਸ਼ ਲਈ ਅਹਿਮ ਹੈ, ਕਿਉਂਕਿ ਇਸ ਨੇ ਇਕ ਵੱਡੀ ਦੂਰੀ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ। ਕੁਝ ਅਜਿਹਾ ਹੀ ਲੱਦਾਖ ਲਈ ਹੈ, ਕਿਉਂਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਸਾਲ ਭਰ ਜੋੜੇ ਰੱਖਣ ਵੱਲ ਵਧਾਇਆ ਗਿਆ ਪਹਿਲਾ ਕਦਮ ਹੈ। 

ਇਹ ਵੀ ਪੜ੍ਹੋ: ਹਿਮਾਚਲ 'ਚ ਬੋਲੇ PM ਮੋਦੀ- ਸਾਡੀ ਸਰਕਾਰ ਦੇ ਫ਼ੈਸਲੇ ਗਵਾਹ ਹਨ, ਜੋ ਕਹਿੰਦੇ ਹਾਂ, ਉਹ ਕਰ ਕੇ ਦਿਖਾਉਂਦੇ ਹਾਂ

ਮਾਥੁਰ ਨੇ 9.02 ਕਿਲੋਮੀਟਰ ਲੰਬੀ ਸੁਰੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਜ਼ਾਹਰ ਕੀਤਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਚ 10 ਹਜ਼ਾਰ ਫੁੱਟ ਦੀ ਉੱਚਾਈ 'ਤੇ ਬਣੇ 'ਅਟਲ ਸੁਰੰਗ' ਦਾ ਉਦਘਾਟਨ ਕੀਤਾ। ਇਹ ਸੁਰੰਗ ਸਾਲ ਦੇ ਸਾਰੇ ਮੌਸਮ ਵਿਚ ਖੁੱਲ੍ਹੀ ਰਹੇਗੀ ਅਤੇ ਇਸ ਨਾਲ ਮਨਾਲੀ ਅਤੇ ਲੇਹ ਦਰਮਿਆਨ ਦੂਰੀ 46 ਕਿਲੋਮੀਟਰ ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ ਯਾਤਰਾ ਦੇ ਸਮੇਂ ਵਿਚ 3 ਤੋਂ 4 ਘੰਟੇ ਦੀ ਕਮੀ ਆਵੇਗੀ।

ਇਹ ਵੀ ਪੜ੍ਹੋ: PM ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸੁਰੰਗ 'ਅਟਲ ਟਨਲ' ਦਾ ਉਦਘਾਟਨ ਕੀਤਾ

Tanu

This news is Content Editor Tanu