ਅੱਤਵਾਦ ਨੂੰ ਪ੍ਰਾਯੋਜਿਤ ਕਰ ਰਹੇ ਦੇਸ਼ਾਂ ਨੂੰ ਠਹਿਰਾਇਆ ਜਾਵੇ ਜ਼ਿੰਮੇਵਾਰ : ਮੋਦੀ

06/14/2019 1:29:28 PM

ਬਿਸ਼ਕੇਕ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸੰਮੇਲਨ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ ਵਿਚ ਪੀ.ਐਮ. ਮੋਦੀ ਨੇ ਅੱਤਵਾਦ ਵਿਰੁੱਧ ਲੜਾਈ 'ਤੇ ਗਲੋਬਲ ਸੰਮੇਲਨ ਦੀ ਅਪੀਲ ਕਰਦਿਆਂ ਪਾਕਿਸਤਾਨ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਿਆ ਅਤੇ ਕਿਹਾ,''ਅੱਤਵਾਦ ਨੂੰ ਪ੍ਰਾਯੋਜਿਤ ਕਰਨ ਵਾਲੇ, ਇਸ ਵਿਚ ਮਦਦ ਦੇਣ ਵਾਲੇ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਵਾਲੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।'' 

 

ਮੋਦੀ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਐੱਸ.ਸੀ.ਓ. ਦੀ ਭਾਵਨਾ ਅਤੇ ਉਸ ਦੇ ਵਿਚਾਰਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ,''ਭਾਰਤ ਅੱਤਵਾਦ ਮੁਕਤ ਸਮਾਜ ਲਈ ਖੜ੍ਹਾ ਹੈ। ਅੱਤਵਾਦ ਨਾਲ ਨਜਿੱਠਣ ਲਈ ਦੇਸ਼ਾਂ ਨੂੰ ਆਪਣੇ ਤੰਗ ਦਾਇਰੇ ਤੋਂ ਬਾਹਰ ਆ ਕੇ ਇਸ ਵਿਰੁੱਧ ਇਕਜੁੱਟ ਹੋਣਾ ਹੋਵੇਗਾ।'' ਪ੍ਰਧਾਨ ਮੰਤਰੀ ਮੋਦੀ ਨੇ ਐੱਸ.ਸੀ.ਓ. ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਐੱਸ.ਸੀ.ਓ. ਖੇਤਰੀ ਅੱਤਵਾਦ ਵਿਰੋਧੀ ਢਾਂਚੇ ਦੇ ਤਹਿਤ ਸਹਿਯੋਗ ਕਰਨ। ਉਨ੍ਹਾਂ ਨੇ ਐੱਸ.ਸੀ.ਓ. ਨੇਤਾਵਾਂ ਨੂੰ ਅੱਤਵਾਦ 'ਤੇ ਇਕ ਗਲੋਬਲ ਸੰਮੇਲਨ ਆਯੋਜਿਤ ਕਰਨ ਦੀ ਵੀ ਅਪੀਲ ਕੀਤੀ। 

ਮੋਦੀ ਦੋ ਦਿਨੀਂ ਐੱਸ.ਸੀ.ਓ. ਸੰਮੇਲਨ ਲਈ ਹਿੱਸਾ ਲੈਣ ਲਈ ਵੀਰਵਾਰ ਨੂੰ ਬਿਸ਼ਕੇਕ ਪਹੁੰਚੇ ਸਨ। ਐੱਸ.ਸੀ.ਓ. ਚੀਨ ਦੀ ਅਗਵਾਈ ਵਾਲਾ 8 ਮੈਂਬਰੀ ਆਰਥਿਕ ਅਤੇ ਸੁਰੱਖਿਆ ਸਮੂਹ ਹੈ ਜਿਸ ਵਿਚ ਭਾਰਤ ਅਤੇ ਪਾਕਿਸਤਾਨ 2017 ਵਿਚ ਸ਼ਾਮਲ ਕੀਤੇ ਗਏ ਸਨ।

Vandana

This news is Content Editor Vandana