ਕੁਸ਼ੀਨਗਰ ਹਾਦਸਾ : 3 ਘਰਾਂ ਦੇ ਸੱਤ ਭੈਣ-ਭਰਾਵਾਂ ਦੀ ਮੌਤ ਨਾਲ ਛਾਇਆ ਮਾਤਮ

04/27/2018 10:34:00 AM

ਗੋਰਖਪੁਰ (ਏਜੰਸੀ)— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲੇ 'ਚ ਅੱਜ ਟ੍ਰੇਨ ਅਤੇ ਬੱਸ ਦੀ ਟੱਕਰ 'ਚ ਜਿਨ੍ਹਾਂ 13 ਬੱਚਿਆਂ ਦੀ ਮੌਤ ਹੋਈ। ਉਨ੍ਹਾਂ 'ਚ ਤਿੰਨ ਪਰਿਵਾਰਾਂ ਦੇ ਸੱਤ ਬੱਚੇ ਸੱਕੇ ਭੈਣ-ਭਰਾ ਸਨ। ਹਾਦਸੇ ਵਾਲੇ ਸਥਾਨ 'ਤੇ ਇਥੇ ਪਏ ਬੈਗ, ਕਾਪੀ, ਕਿਤਾਬਾਂ ਅਤੇ ਟਿਫਨ ਬਾਕਸ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ। ਰੇਲ ਕ੍ਰਾਸਿੰਗ ਦੇ ਆਲੇ-ਦੁਆਲੇ ਖੂਨ ਦੇ ਛਿੱਟੇ ਅਤੇ ਬੁਰੀ ਤਰ੍ਹਾਂ ਨੁਕਸਾਨੀ ਬੱਸ ਦੇ ਉਡੇ ਪਰਖੱਚੇ ਹਾਦਸੇ ਦਾ ਤਸਵੀਰ ਦਰਸਾਉਣ ਲਈ ਕਾਫੀ ਹੈ। ਇਸ ਹਾਦਸੇ 'ਚ ਮਿਸ਼ੌਲੀ ਪਿੰਡ ਦੇ ਪ੍ਰਧਾਨ ਅਮਰਜੀਤ ਸਿੰਘ ਦੇ ਦੋ ਲੜਕੇ ਅਤੇ ਇਕ ਬੇਟੀ ਦੀ ਮੌਤ ਹੋ ਗਈ। ਰੋ-ਰੋ ਕੇ ਬੇਹਾਲ ਹੋ ਰਹੇ ਅਮਰਜੀਤ ਨੇ ਕਿਹਾ, ''ਵਿਸ਼ਵਾਸ਼ ਨਹੀਂ ਹੁੰਦਾ ਹੈ ਕਿ ਮੇਰੇ ਲਾਡਲੇ ਸੰਤੋਸ਼, ਰਵੀ ਅਤੇ ਰਾਗਨੀ ਹੁਣ ਇਸ ਦੁਨੀਆ 'ਚ ਨਹੀਂ ਹਨ। ਤਿੰਨਾਂ ਭੈਣ-ਭਰਾ ਪੜ੍ਹਨ 'ਚ ਬਹੁਤ ਹੁਸ਼ਿਆਰ ਸਨ। ਘਰ ਦੀ ਰੌਣਕ ਸਨ ਮੇਰੇ ਲਾਡਲੇ। ਹੁਣ ਜਿਉਣ ਦਾ ਮਕਸਦ ਨਹੀਂ ਰਹਿ ਗਿਆ, ਜਿਸ ਲਈ ਜੀ ਰਹੇ ਸਨ, ਹੁਣ ਉਹ ਹੀ ਨਹੀਂ ਰਹੇ।'' 

 


ਇਹ ਹੀ ਸਥਿਤੀ ਕੋਕਿਲ ਪੱਟੀ ਨੌਸ਼ਾਦ ਦੀ ਹੈ। ਜਿਸ ਦੇ ਦੋ ਹੋਣਹਾਰ ਬੇਟੇ ਅਤੀਉਲਾਹ ਅਤੇ ਗੋਲਡਨ ਇਸ ਹਾਦਸੇ 'ਚ ਹਮੇਸ਼ਾ ਲਈ ਵਿਛੜ ਗਏ। ਬੱਚਿਆਂ ਦੀਆਂ ਲਾਸ਼ਾਂ ਦੇਖਦੇ ਹੀ ਮਾਂ ਬੇਹੋਸ਼ ਹੋ ਗਈ, ਜਿਸ ਨੂੰ ਉਸ ਦੇ ਗੁਆਂਢੀ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਨੌਸ਼ਾਦ ਦੇ ਬੱਚੇ ਹੋਣਹਾਰ ਅਤੇ ਮਿਲਨਸਾਰ ਸਨ। ਉਹ ਪੂਰੇ ਪਿੰਡ ਦੇ ਲਾਡਲੇ ਸਨ। ਪਿੰਡ ਦਾ ਹਰ ਵਿਅਕਤੀ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਸੀ। ਬਤਰੌਲੀ ਨਿਵਾਸੀ ਬਹਸਨ ਦੇ ਘਰ ਵੀ ਕੋਹਰਾਮ ਮਚਿਆ ਹੋਇਆ ਸੀ। ਉਸ ਦੇ ਪੁੱਤਰ ਸਾਜਿਦ ਅਤੇ ਤਮੰਨਾ ਬੱਸ ਹਾਦਸੇ ਦਾ ਸ਼ਿਕਾਰ ਬਣੇ। ਬੇਹੋਸ਼ੀ ਹਾਲਤ 'ਚ ਹਸਨ ਨੇ ਕਿਹਾ, ''ਮੇਰੀ ਤਾਂ ਦੁਨੀਆ ਹੀ ਉੱਜੜ ਗਈ। ਅੱਜ ਤੋਂ ਸਵੇਰ ਤੱਕ ਜਿਨਾਂ ਬੱਚਿਆਂ ਦੇ ਰੌਲੇ ਨਾਲ ਘਰ ਦਾ ਹਰ ਕੌਨਾ ਗੂੰਜ ਉੱਡਦਾ ਸੀ। ਕਲ੍ਹ ਤੋਂ ਬਾਅਦ ਉਥੇ ਵੀਰਾਨੀ ਛਾਅ ਜਾਵੇਗੀ। ਸਾਡੀ ਜ਼ਿੰਦਗੀ ਦਾ ਸਹਾਰਾ ਸਾਡੇ ਤੋਂ ਵਿਛੜ ਗਿਆ। ਹੁਣ ਜਿਉਣ ਦੀ ਕੋਈ ਆਸ ਨਹੀਂ। ਅੱਲਾਹ ਸਾਨੂੰ ਵੀ ਇਸ ਦੁਨੀਆ ਤੋਂ ਜਾਣ ਲਈ ਰੁਖਸਤ ਕਰੇ। ਇਸ ਤੋਂ ਇਲਾਵਾ ਮਨੋਜ (08), ਅਰਸ਼ਦ (09), ਅਨਸ (08), ਗੋਲੂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਰੇਲਵੇ ਦੇ ਗੋਰਖਪੁਰ-ਸਿਵਾਨ ਰੇਲ ਖੰਡ 'ਤੇ ਦੁਦਹੀ ਰੇਲਵੇ ਸਟੇਸ਼ਨ ਨਜ਼ਦੀਕ ਮਾਨਵ ਰਹਿਤ ਕ੍ਰਾਸਿੰਗ ਦੇ ਪਾਰ ਥਾਵੇ-ਬਡਨੀ ਸਵਾਰੀ ਗੱਡੀ ਨਾਲ ਇਕ ਸਕੂਲੀ ਵੈਨ ਦੇ ਟਕਰਾਉਣ ਨਾਲ ਸਕੂਲ ਜਾ ਰਹੇ 13 ਸਕੂਲੀ ਬੱਚਿਆਂ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਹੋਰ ਸੱਤ ਬੱਚੇ ਜ਼ਖਮੀ ਹੋ ਗਏ।