ਕੁਮਾਰਸਵਾਮੀ ਦਾ ਕਾਂਗਰਸ ''ਤੇ ਹਮਲਾ, ਕਿਹਾ- ਮੈਸੂਰ ''ਚ ਸਿੱਧਰਮੀਆ ਕਾਰਨ ਹਾਰਿਆ

09/23/2019 11:45:19 PM

ਬੈਂਗਲੁਰੂ — ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਸੋਮਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮੀਆ 'ਤੇ ਹਮਲਾ ਬੋਲਿਆ। ਕੁਮਾਰਸਵਾਮੀ ਨੇ ਕਿਹਾ ਕਿ ਸਿੱਧਰਮੀਆ ਦੀ ਅਗਵਾਈ 'ਚ ਕਈ ਵੱਡੇ ਨੇਤਾ ਚੋਣ ਹਾਰ ਗਏ, ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਹਾਰ ਦੇ ਪਿੱਛੇ ਕਿਹੜੇ ਲੋਕ ਜ਼ਿੰਮੇਵਾਰ ਹਨ। ਕੁਮਾਰਸਵਾਮੀ ਨੇ ਕਿਹਾ ਕਿ ਉਹ ਕਾਂਗਰਸ ਦੇ ਕਿਸੇ ਰਾਸ਼ਟਰੀ ਨੇਤਾ ਨੂੰ ਇਸ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾਉਣਗੇ। ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਦੇ ਉਮੀਦਵਾਰਾਂ ਦਾ ਪੂਰਾ ਸਮਰਥਨ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕਿੰਨਾ ਸਮਰਥਨ ਮਿਲਿਆ। ਉਨ੍ਹਾਂ ਕਿਹਾ ਕਿ ਮੈਸੂਰ 'ਚ ਸਿੱਧਰਮੀਆ ਕਾਰਨ ਹਾਰ ਹੋਈ।

Inder Prajapati

This news is Content Editor Inder Prajapati