ਕੁੱਲੂ ''ਚ ਮਾਸਕ ਨਾ ਪਹਿਨਣ ਅਤੇ ਜਨਤਕ ਥਾਵਾਂ ''ਤੇ ਥੁੱਕਣ ''ਤੇ ਹੋਵੇਗਾ ਭਾਰੀ ਜ਼ੁਰਮਾਨਾ

04/30/2020 6:05:16 PM

ਕੁੱਲੂ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲਾ ਪ੍ਰਸ਼ਾਸਨ ਨੇ ਮਾਸਕ ਜਾਂ ਕੱਪੜੇ ਨਾਲ ਮੂੰਹ ਢੱਕੇ ਬਿਨਾਂ ਘਰ ਤੋਂ ਬਾਹਰ ਜਾਣ ਅਤੇ ਜਨਤਕ ਥਾਵਾਂ 'ਤੇ ਥੁੱਕਣ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਹੈ। ਇਨ੍ਹਾਂ ਆਦੇਸ਼ਾਂ ਦਾ ਉਲੰਘਣ ਕਰਨ 'ਤੇ ਕਿਸੇ ਨੂੰ ਵੀ 8 ਦਿਨਾਂ ਤੱਕ ਸਜ਼ਾ ਜਾਂ 500 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਜ਼ੁਰਮਾਨਾ ਕੀਤਾ ਜਾ ਸਕਦਾ ਹੈ। 

ਕੁੱਲੂ ਡੀ.ਐੱਮ. ਡਾਕਟਰ ਰਿਚਾ ਵਰਮਾ ਵੱਲੋਂ ਜਾਰੀ ਕੀਤੇ ਇਨ੍ਹਾਂ ਆਦੇਸ਼ਾਂ 'ਚ ਸਾਰੇ ਜ਼ਿਲਾਵਾਸੀਆਂ ਨੂੰ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਮਾਸਕ ਇਕ ਕਾਰਗਰ ਉਪਾਅ ਹੈ। ਸਾਰੇ ਲੋਕਾਂ ਨੂੰ ਮਾਸਕ ਲਾਉਣਾ ਚਾਹੀਦਾ ਹੈ। ਮਾਸਕ ਤੋਂ ਇਲਾਵਾ ਸਾਫ ਕੱਪੜੇ, ਦੁਪੱਟੇ ਜਾਂ ਗਮਛੇ ਨਾਲ ਵੀ ਮੂੰਹ-ਨੱਕ ਢੱਕਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜਨਤਕ ਥਾਵਾਂ 'ਤੇ ਵੀ ਥੁੱਕਣ ਦਾ ਪ੍ਰਹੇਜ ਕਰੋ।


Iqbalkaur

Content Editor

Related News