ਕੁੱਲੂ : ਕਾਰ ਦੇ ਖੱਡ ''ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ

10/23/2019 11:58:16 PM

ਕੁੱਲੂ — ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਆਨੀ ਉੱਪ ਮੰਡਲ ਦੇ ਤਹਿਤ ਨਿਰਮੰਡ ਥਾਣਾ ਖੇਤਰ ਦੇ ਡੀਮ ਪੰਚਾਇਤ ਦੇ ਸ਼ਿਲਹੀ ਪਿੰਡ ਨੇੜੇ ਇਕ ਕਾਰ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਕਾਰ ਸੜਕ ਤੋਂ ਕਰੀਬ 300 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਆਨੀ ਥਾਣੇ ਦੀ ਪੁਲਸ ਅਤੇ ਨੇੜਲੇ ਲੋਕ ਹਾਦਸੇ ਵਾਲੀ ਥਾਂ 'ਤੇ ਪਹੁੰਚੇ, ਪਰ ਹਨੇਰਾ ਹੋਣ ਕਾਰਨ ਬਚਾਅ ਮੁਹਿੰਮ 'ਚ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਹਾਦਸੇ ਤੋਂ ਬਾਅਦ ਕਾਰ 'ਚ ਸਵਾਰ ਸਾਰੇ ਵਿਅਕਤੀਆਂ ਦੀਆਂ ਲਾਸ਼ਾਂ ਖੱਡ ਦੀ ਦਰਾਰ 'ਚ ਫੱਸ ਗਏ ਹਨ। ਪਿੰਡ ਦੇ ਲੋਕ ਰਾਸਤਾ ਬਣਾ ਕੇ ਫੱਸੇ ਹੋਏ ਲਾਸ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।
ਸਥਾਨਕ ਪੰਚਾਇਤ ਪ੍ਰਧਾਨ ਭਾਗਚੰਦ ਨੇ ਦੱਸਿਆ ਕਿ ਸ਼ਾਮ ਕਰੀਬ 5 ਵਜੇ ਦੇ ਕਰੀਬ ਇਕ ਸਕਾਰਪਿਓ ਗੱਡੀ ਅਚਾਨਕ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ ਜਿਸ 'ਚ ਸਵਾਰ ਉਨ੍ਹਾਂ ਦੀ ਪੰਚਾਇਤ ਦੇ ਪੰਚ ਨੌਜਵਾਨਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਇੰਦਰ ਰਾਮ, ਪਵਨ ਕੁਮਾਰ ਪੁੱਤਰ ਰਘੁਵੀਰ ਸਿੰਘ, ਗਿਆਨ ਚੰਦ ਪੁੱਤਰ ਦੌਲਤ ਰਾਮ ਪਿੰਡ ਨਗੇੜ ਤੇ ਬਲਵੰਤ ਸਿੰਘ ਪੁੱਤਰ ਬੇਦਰਾਮ ਟੀਮ ਨਿਵਾਸੀ ਵਿੰਕਲ ਕਾਇਥ ਪੁੱਤਰ ਰਾਮ ਕ੍ਰਿਸ਼ਣ ਕਾਇਥ ਨਿਵਾਸੀ ਰਾਮਪੂਰ ਦੇ ਰੂਪ 'ਚ ਹੋਈ ਹੈ।

Inder Prajapati

This news is Content Editor Inder Prajapati