ਕੁਲਦੀਪ ਸੇਂਗਰ ਦੀ ਬੇਟੀ ਨੇ ਕਾਂਗਰਸ ਨੇਤਾ ਅਲਕਾ ਲਾਂਬਾ ਵਿਰੁੱਧ ਦਰਜ ਕਰਵਾਈ FIR

05/25/2020 10:24:14 AM

ਓਨਾਵ- ਉੱਤਰ ਪ੍ਰਦੇਸ਼ ਦੇ ਓਨਾਵ 'ਚ ਰੇਪ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਬੇਟੀ ਨੇ ਕਾਂਗਰਸ ਨੇਤਾ ਅਲਕਾ ਲਾਂਬਾ ਅਤੇ ਧਰਨਾ ਪਟੇਲ 'ਤੇ ਟਵੀਟ ਰਾਹੀਂ ਮਾਨਸਿਕ ਤਸੀਹੇ ਦਿੱਤੇ ਜਾਣ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਈ ਹੈ। ਕੁਲਦੀਪ ਦੀ ਬੇਟੀ ਐਸ਼ਵਰਿਆ ਨੇ ਪੁਲਸ ਸੁਪਰਡੈਂਟ ਵਿਕਰਾਂਤਵੀਰ ਨਾਲ ਮਿਲ ਕੇ ਗਲਤ ਟਵੀਟ ਕਰਨ ਅਤੇ ਉਸ ਟਵੀਟ 'ਤੇ ਆਏ ਕਮੈਂਟ ਨਾਲ ਪਰਿਵਾਰ ਨੂੰ ਮਾਨਸਿਕ ਤਸੀਹੇ ਮਿਲਣ ਦੇ ਦੋਸ਼ ਲਗਾਉਂਦੇ ਹੋਏ ਐੱਫ.ਆਈ.ਆਰ. ਦਰਜ ਕਰਵਾਏ ਜਾਣ ਦੀ ਮੰਗ ਕੀਤੀ, ਜਿਸ 'ਤੇ ਪੁਲਸ ਸੁਪਰਡੈਂਟ ਨੇ ਪ੍ਰਾਰਥਨਾ ਪੱਤਰ 'ਤੇ ਸਦਰ ਕੋਤਵਾਰੀ ਇੰਚਾਰਜ ਨੂੰ ਕਾਰਵਾਈ ਲਈ ਆਦੇਸ਼ ਦਿੱਤਾ। ਕੋਤਵਾਲੀ ਇੰਚਾਰਜ ਦਿਨੇਸ਼ ਚੰਦਰ ਮਿਸ਼ਰਾ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਾਰਥਨਾ ਪੱਤਰ ਦੇ ਆਧਾਰ 'ਤੇ ਅਲਕਾ ਲਾਂਬਾ ਅਤੇ ਧਰਨਾ ਪਟੇਲ 'ਤੇ ਆਈ.ਪੀ.ਸੀ. ਦੀ ਧਾਰਾ 500 ਅਤੇ ਸੂਚਨਾ ਤਕਨਾਲੋਜੀ ਸੋਧ ਐਕਟ 2008 ਦੀ ਧਾਰਾ 67 ਦੇ ਅਧੀਨ ਐੱਫ.ਆਈ.ਆਰ. ਰਜਿਸਟਰਡ ਕੀਤੀ ਗਈ ਹੈ।

ਓਨਾਵ ਦੇ ਬਾਂਗਰਮਊ ਤੋਂ ਵਿਧਾਇਕ ਰਹੇ ਕੁਲਦੀਪ ਸਿੰਘ ਸੇਂਗਰ ਤਿਹਾੜ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਐਸ਼ਵਰਿਆ ਸੇਂਗਰ ਨੇ ਦੋਸ਼ ਲਗਾਇਆ ਕਿ ਅਲਕਾ ਅਤੇ ਧਰਨਾ ਪਟੇਲ ਨੇ ਆਪਣੇ ਟਵਿੱਟਰ ਐਕਾਊਂਟ 'ਤੇ ਬੀਤੀ 23 ਮਈ ਨੂੰ ਪਿਤਾ ਕੁਲਦੀਪ ਸੇਂਗਰ ਅਤੇ ਚਾਚਾ ਦੀ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਦੀ ਝੂਠੀ ਗੱਲ ਫੈਲਾਈ ਅਤੇ ਵਿਵਾਦਿਤ ਟਿੱਪਣੀ ਨਾਲ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਜਿਸ ਤੋਂ ਬਾਅਦ ਉਸ 'ਤੇ ਆਏ ਕਮੈਂਟਸ ਨੇ ਪਰਿਵਾਰ ਨੂੰ ਮਾਨਸਿਕ ਰੂਪ ਨਾਲ ਤੰਗ ਕੀਤਾ ਹੈ। ਪ੍ਰਾਰਥਨਾ ਪੱਤਰ 'ਚ ਦੱਸਿਆ ਕਿ ਪਰਿਵਾਰ ਨੇ ਹਾਲੇ ਤੱਕ ਪਿਤਾ ਦੀ ਜ਼ਮਾਨਤ ਮੰਗੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਸ਼ੁਰੂਆਤ ਤੋਂ ਹੀ ਇਕ ਸਿਆਸੀ ਯੋਜਨਾ ਦਾ ਹਿੱਸਾ ਰਿਹਾ ਹੈ। ਲੋਕ ਦੇਖਦੇ ਹਨ ਕਿ ਮਾਮਲਾ ਸ਼ਾਂਤ ਹੋ ਰਿਹਾ ਹੈ, ਉਂਝ ਹੀ ਝੂਠੀਆਂ ਗੱਲਾਂ ਨੂੰ ਚੁੱਕ ਕੇ ਫਿਰ ਤੋਂ ਚਰਚਾ 'ਚ ਲਿਆ ਦਿੰਦੇ ਹਨ। ਮੇਰੇ ਅਤੇ ਮੇਰੀ ਭੈਣ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਜਾਂਦੀ ਹੈ।


DIsha

Content Editor

Related News