ਕਾਂਗਰਸ ਛੱਡ ਕੇ ਕੁਲਦੀਪ ਬਿਸ਼ਨੋਈ ਨੇ ਫੜਿਆ BJP ਦਾ ਪੱਲਾ

08/04/2022 12:52:55 PM

ਨਵੀਂ ਦਿੱਲੀ/ਹਰਿਆਣਾ– ਹਰਿਆਣਾ ਦੀ ਸਿਆਸਤ ’ਚ ਗੈਰ-ਜਾਟ ਚਿਹਰਾ ਮੰਨੇ ਜਾਣ ਵਾਲੇ ਕੁਲਦੀਪ ਬਿਸ਼ਨੋਈ ਅੱਜ ਯਾਨੀ ਕਿ ਵੀਰਵਾਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕੱਲ ਹੀ ਹਰਿਆਣਾ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦਿੱਲੀ ਸਥਿਤ ਭਾਜਪਾ ਹੈੱਡਕੁਆਰਟ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ ’ਚ ਕੁਲਦੀਪ ਬਿਸ਼ਨੋਈ ਨੇ ਭਾਜਪਾ ਦੀ ਮੈਂਬਰਸ਼ਿਪ ਲਈ ਹੈ। ਮਨੋਹਰ ਲਾਲ ਖੱਟੜ ਨੇ ਭਾਜਪਾ ’ਚ ਸ਼ਾਮਲ ਹੋਣ ’ਤੇ ਬਿਸ਼ਨੋਈ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ– ਕਾਂਗਰਸ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ

ਦੱਸ ਦੇਈਏ ਕਿ ਕਾਂਗਰਸ ਨੇ ਇਸ ਸਾਲ ਜੂਨ ’ਚ ਹੋਈਆਂ ਰਾਜ ਸਭਾ ਚੋਣਾਂ ’ਚ ਬਿਸ਼ਨੋਈ ਦੇ ‘ਕਰਾਸ ਵੋਟਿੰਗ’ ਕਰਨ ਮਗਰੋਂ ਉਨ੍ਹਾਂ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ। 4 ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਬਿਸ਼ਨੋਈ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਇਸ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਇਕਾਈ ਦੇ ਪ੍ਰਮੁੱਖ ਅਹੁਦੇ ’ਤੇ ਨਿਯੁਕਤ ਨਾ ਕੀਤੇ ਜਾਣ ਮਗਰੋਂ ਉਨ੍ਹਾਂ ਨੇ ਬਗਾਵਤੀ ਤੇਵਰ ਅਪਣਾ ਲਏ ਸਨ। ਇਸ ਤੋਂ ਬਾਅਦ ਬਿਸ਼ਨੋਈ ਨੇ ਭਾਜਪਾ ਨੇਤਾਵਾਂ ਨਾਲ ਖੁੱਲ੍ਹ ਕੇ ਮੁਲਾਕਾਤਾਂਦਾ ਸਿਲਸਿਲਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਖੱਟੜ ਤੋਂ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨਾਲ ਕਈ ਦੌਰ ਦੀ ਮੀਟਿੰਗ ਮਗਰੋਂ ਉਨ੍ਹਾਂ ਨੇ ਆਦਮਪੁਰ ’ਚ ਇਕ ਵੱਡੀ ਜਨ ਸਭਾ ’ਚ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ– ਇਸ ਤਾਰੀਖ਼ ਨੂੰ ਭਾਜਪਾ ਦਾ ਪੱਲਾ ਫੜ ਸਕਦੇ ਹਨ ਕੁਲਦੀਪ ਬਿਸ਼ਨੋਈ, ਟਵੀਟ ਕਰ ਦਿੱਤੇ ਸੰਕੇਤ

ਦੱਸ ਦੇਈਏ ਕਿ ਕੁਲਦੀਪ ਬਿਸ਼ਨੋਈ ਆਦਮਪੁਰ ਤੋਂ ਵਿਧਾਇਕ ਰਹੇ ਹਨ। ਅਸਤੀਫ਼ਾ ਦੇਣ ਮਗਰੋਂ ਬਿਸ਼ਨੋਈ ਨੇ ਕਿਹਾ ਕਿ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਗਈ ਹੈ, ਹੁਣ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਸਮੇਂ ਵਾਲੀ ਪਾਰਟੀ ਨਹੀਂ ਰਹੀ। ਭਾਵੇਂ ਹੀ ਕੁਲਦੀਪ ਬਿਸ਼ਨੋਈ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਪਰ ਪਾਰਟੀ ’ਚ ਉਨ੍ਹਾਂ ਦੀ ਸਿਆਸੀ ਰਾਹ ਆਸਾਨ ਨਹੀਂ ਹੈ। ਭਾਜਪਾ ਦੇ ਅੰਦਰ ਖ਼ੁਦ ਨੂੰ ਸਥਾਪਤ ਕਰਨ ਲਈ ਉਨ੍ਹਾਂ ਨੂੰ ਵੱਡੀ ਲੜਾਈ ਲੜਨੀ ਹੋਵੇਗੀ।


Tanu

Content Editor

Related News