ਰਾਸ਼ਟਰਪਤੀ ਕੋਵਿੰਦ ਅਤੇ ਰਾਹੁਲ ਨੇ ਦਿੱਤੀ ਮਾਨੁਸ਼ੀ ਨੂੰ ਵਧਾਈ

11/19/2017 6:00:22 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਮਾਨੁਸ਼ੀ ਛਿੱਲਰ ਨੂੰ ਮਿਸ ਵਰਲਡ ਦਾ ਖਿਤਾਬ ਜਿੱਤਣ ਲਈ ਐਤਵਾਰ ਨੂੰ ਵਧਾਈ ਦਿੱਤੀ। ਸ਼੍ਰੀ ਕੋਵਿੰਦ ਨੇ ਇੱਥੇ ਜਾਰੀ ਆਪਣੇ ਸੰਦੇਸ਼ 'ਚ ਕਿਹਾ,''ਮਿਸ ਵਰਲਡ-2017 ਦਾ ਖਿਤਾਬ ਹਾਸਲ ਕਰਨ 'ਤੇ ਮਾਨੁਸ਼ੀ ਛਿੱਲਰ ਨੂੰ ਵਧਾਈ। ਇਕ ਵਾਰ ਫਿਰ ਭਾਰਤੀ ਸੁੰਦਰਤਾ ਅਤੇ ਕਲਾ ਦੀ ਜਿੱਤ ਨਜ਼ਰ ਆਈ। ਤੁਸੀਂ ਭਾਰਤ ਦਾ ਮਾਣ ਵਧਾਇਆ। 
ਉੱਥੇ ਹੀ ਰਾਹੁਲ ਗਾਂਧੀ ਨੇ ਮਾਨੁਸ਼ੀ ਨੂੰ ਵਧਾਈ ਦਿੰਦੇ ਹੋਏ ਕਿਹਾ,''ਮਾਨੁਸ਼ੀ ਛਿੱਲਰ ਨੂੰ ਮਿਸ ਵਰਲਡ 2017 ਦੀ ਉਪਲੱਬਧੀ ਹਾਸਲ ਕਰਨ ਲਈ ਵਧਾਈ। ਸਾਡੇ ਨੌਜਵਾਨ ਜੇਤੂਆਂ ਨੇ ਸਾਡਾ ਸਨਮਾਨ ਵਧਾਇਆ ਹੈ। ਦੇਸ਼ ਦਾ ਭਵਿੱਖ ਸਾਡੇ ਨੌਜਵਾਨਾਂ ਦੀ ਪ੍ਰਭਾਵਸ਼ਾਲੀ ਜੁਝਾਰੂਪਨ 'ਤੇ ਨਿਰਭਰ ਹੈ।''
ਜ਼ਿਕਰਯੋਗ ਹੈ ਕਿ ਹਰਿਆਣਾ ਦੀ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਤਾਜ ਜਿੱਤ ਕੇ ਇਹ ਮਸ਼ਹੂਰ ਖਿਤਾਬ 17 ਸਾਲ ਬਾਅਦ ਇਕ ਭਾਰਤ ਦੇ ਨਾਂ ਕੀਤਾ ਹੈ। ਮੈਡੀਕਲ ਦੀ ਵਿਦਿਆਰਥਣ 20 ਸਾਲਾ ਮਾਨੁਸ਼ੀ ਨੇ ਚੀਨ ਦੇ ਸਾਨਿਆ ਸ਼ਹਿਰ 'ਚ ਆਯੋਜਿਤ ਮੁਕਾਬਲੇ 'ਚ ਦੁਨੀਆ ਦੇ 118 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਪਛਾੜ ਕੇ ਇਹ ਕਾਮਯਾਬੀ ਹਾਸਲ ਕੀਤੀ। ਮਿਸ ਵਰਲਡ ਦਾ ਖਿਤਾਬ ਪਾਉਣ ਵਾਲੀ ਮਾਨੁਸ਼ੀ 6ਵੀਂ ਭਾਰਤੀ ਔਰਤ ਹੈ।