ਪ੍ਰੇਮੀ ਨੂੰ ਮਿਲਣ ਦੱਖਣੀ ਕੋਰੀਆ ਤੋਂ ਭਾਰਤ ਆਈ ਕੁੜੀ, ਗੁਰੂ ਘਰ ''ਚ ਕਰਵਾਇਆ ਵਿਆਹ

08/21/2023 11:06:04 AM

ਸ਼ਾਹਜਹਾਂਪੁਰ (ਭਾਸ਼ਾ)- ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਅਤੇ ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਵਿਚਕਾਰ ਪਿਆਰ ਦੀ ਡੋਰ ਨਾਲ ਬੱਝੀ ਇਕ ਦੱਖਣੀ ਕੋਰੀਆ ਦੀ ਕੁੜੀ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਪਹੁੰਚ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਇਆ। ਹਾਲਾਂਕਿ, ਦੱਖਣੀ ਕੋਰੀਆ ਦੇ ਦੇਗੂ ਦੀ ਰਹਿਣ ਵਾਲੀ 30 ਸਾਲਾ ਕਿਮ ਬੋਹ ਨੀ ਦੀ ਕਹਾਣੀ ਸੀਮਾ ਹੈਦਰ ਅਤੇ ਅੰਜੂ ਤੋਂ ਬਿਲਕੁਲ ਵੱਖਰੀ ਹੈ। ਕਿਮ ਅਤੇ ਸ਼ਾਹਜਹਾਂਪੁਰ ਦੇ ਪੁਆਵਾਂ ਇਲਾਕੇ ਦੇ ਉਧਨਾ ਪਿੰਡ ਦੇ ਰਹਿਣ ਵਾਲੇ ਸੁਖਜੀਤ ਸਿੰਘ 6 ਸਾਲ ਪਹਿਲਾਂ ਇਕ ਦੂਜੇ ਦੇ ਸੰਪਰਕ ਵਿਚ ਆਏ ਸਨ। 18 ਅਗਸਤ ਨੂੰ ਕਿਮ ਅਤੇ ਸਿੰਘ ਨੇ ਇਕ ਗੁਰਦੁਆਰੇ ਵਿਚ ਵਿਆਹ ਕਰਵਾਇਆ। ਕਿਮ ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹੈ ਅਤੇ ਉਸ ਨੂੰ ਆਪਣੇ ਸਹੁਰਿਆਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਕਿਮ ਨੇ ਕਿਹਾ ਕਿ ਭਾਸ਼ਾ ਦੀ ਸਮੱਸਿਆ ਹੈ ਪਰ ਦਿਲ ਦੀ ਆਵਾਜ਼ ਕਿਸੇ ਭਾਸ਼ਾ 'ਤੇ ਨਿਰਭਰ ਨਹੀਂ ਹੈ। ਇਸ ਗੱਲਬਾਤ ਦੌਰਾਨ ਕਿਮ ਦੇ ਪਤੀ ਸੁਖਜੀਤ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਟਰਾਂਸਲੇਟਰ ਵਜੋਂ ਭੂਮਿਕਾ ਨਿਭਾਈ ਅਤੇ ਦੱਖਣੀ ਕੋਰੀਆਈ ਭਾਸ਼ਾ ਦਾ ਅਨੁਵਾਦ ਕਰ ਕੇ ਸਮਝਾਉਣ 'ਚ ਮਦਦ ਕੀਤੀ।

ਇਹ ਵੀ ਪੜ੍ਹੋ : ਚੰਨ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ ਚੰਦਰਯਾਨ-3, ਹੁਣ 23 ਅਗਸਤ ਨੂੰ ਸਾਫ਼ਟ ਲੈਂਡਿੰਗ ਦਾ ਇੰਤਜ਼ਾਰ

ਕਿਮ ਨੇ ਕਿਹਾ ਕਿ ਉਹ ਭਾਰਤ ਦੀ ਸੰਸਕ੍ਰਿਤੀ ਅਤੇ ਅਮੀਰ ਰੀਤੀ-ਰਿਵਾਜਾਂ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਹ ਖ਼ੁਦ 'ਚ ਉਨ੍ਹਾਂ ਨੂੰ ਰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਮਨ 'ਚ ਭਾਰਤ ਆਉਣ ਤੋਂ ਪਹਿਲਾਂ ਕਈ ਸਵਾਲ ਸਨ ਪਰ ਭਾਰਤ ਆ ਕੇ ਉਸ ਨੂੰ ਅਹਿਸਾਸ ਹੋਇਆ ਕਿ ਇੱਥੋਂ ਦੇ ਲੋਕ ਬਹੁਤ ਚੰਗੇ ਹਨ। ਉਸ ਨੇ ਕਿਹਾ ਕਿ ਉਹ ਭਾਰਤ ਨੂੰ ਨੇੜਿਓਂ ਦੇਖਣਾ ਚਾਹੁੰਦੀ ਹੈ। ਖਾਸ ਤੌਰ 'ਤੇ ਤਾਜ ਮਹਿਲ ਅਤੇ ਨੈਨੀਤਾਲ ਦੀਆਂ ਵਾਦੀਆਂ ਨੂੰ ਦੇਖਣ ਦੀ ਉਸ ਦੀ ਦਿਲੀ ਇੱਛਾ ਹੈ। ਕਿਮ ਨੇ ਦੱਸਿਆ ਕਿ ਉਸ ਨੂੰ ਭਾਰਤੀ ਪਕਵਾਨ ਅਤੇ ਕੱਪੜੇ ਬਹੁਤ ਪਸੰਦ ਹਨ। ਖਾਸ ਕਰਕੇ ਉਹ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬੜੇ ਚਾਅ ਨਾਲ ਖਾਂਦੀ ਹੈ। ਕਿਮ ਦੇ ਪਤੀ ਸੁਖਜੀਤ ਨੇ ਦੱਸਿਆ ਕਿ ਉਹ ਸਾਲ 2016 'ਚ ਦੱਖਣੀ ਕੋਰੀਆ ਦੀ ਯਾਤਰਾ 'ਤੇ ਗਿਆ ਸੀ। ਉਸ ਨੂੰ ਉੱਥੇ ਕਾਫ਼ੀ ਚੰਗਾ ਲੱਗਾ ਤਾਂ ਉਸ ਨੇ ਉੱਥੇ ਰਹਿਣ ਦਾ ਫ਼ੈਸਲਾ ਕੀਤਾ ਅਤੇ ਰੋਜ਼ੀ-ਰੋਟੀ ਕਮਾਉਣ ਲਈ ਇਕ ਸਾਈਬਰ ਕੈਫੇ ਵਿਚ ਨੌਕਰੀ ਕਰ ਲਈ। ਕਿਮ ਵੀ ਇਸੇ ਸਾਈਬਰ ਕੈਫੇ 'ਚ ਕੰਮ ਕਰਦੀ ਸੀ। ਸਾਲ 2017 'ਚ ਦੋਹਾਂ ਵਿਚਾਲੇ ਦੋਸਤੀ ਹੋਈ ਜੋ ਬਾਅਦ 'ਚ ਪਿਆਰ 'ਚ ਬਦਲ ਗਈ। ਕਰੀਬ 6 ਸਾਲ ਤੱਕ ਚੱਲੇ ਰਿਸ਼ਤੇ ਤੋਂ ਬਾਅਦ ਦੋਹਾਂ ਨੇ ਵਿਆਹ ਦੇ ਬੰਧਨ 'ਚ ਬੱਝਣ ਦਾ ਫ਼ੈਸਲਾ ਕੀਤਾ। ਸੁਖਜੀਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਖਣੀ ਕੋਰੀਆ ਦੀ ਕੁੜੀ ਨਾਲ ਵਿਆਹ ਕਰਨ ਦੀ ਇੱਛਾ ਬਾਰੇ ਦੱਸਿਆ ਤਾਂ ਸ਼ੁਰੂ ਵਿਚ ਉਸ ਨੂੰ ਕੁਝ ਝਿਜਕ ਮਹਿਸੂਸ ਹੋਈ ਪਰ ਬਾਅਦ ਵਿਚ ਉਹ ਮੰਨ ਗਏ। ਬੀਤੀ 18 ਅਗਸਤ ਨੂੰ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਪੁਵਾਆਂ ਦੇ ਗੁਰਦੁਆਰੇ ਵਿਚ ਦੋਹਾਂ ਨੇ ਪੂਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰ ਲਿਆ। ਉਸ ਨੇ ਦੱਸਿਆ ਕਿ ਭਾਰਤ ਨੇ ਕਿਮ ਨੂੰ 5 ਸਾਲ ਦਾ ਵੀਜ਼ਾ ਦਿੱਤਾ ਹੈ। ਉਹ ਤਿੰਨ ਮਹੀਨਿਆਂ ਲਈ ਇੱਥੇ ਆਈ ਹੈ। ਉਹ ਕਰੀਬ 2 ਮਹੀਨੇ ਪਹਿਲਾਂ ਪਿੰਡ ਉਧਨਾ ਆਈ ਸੀ। ਹੁਣ ਉਹ ਇਕ ਮਹੀਨੇ ਹੋਰ ਇੱਥੇ ਰਹਿ ਕੇ ਦੱਖਣੀ ਕੋਰੀਆ ਪਰਤ ਜਾਵੇਗੀ। ਇਸ ਤੋਂ ਬਾਅਦ ਉਹ ਭਾਰਤ ਵਾਪਸ ਆਵੇਗੀ ਫਿਰ ਉਹ ਅਤੇ ਉਸ ਦੀ ਪਤਨੀ ਦੱਖਣੀ ਕੋਰੀਆ ਚਲੇ ਜਾਵਾਂਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha