ਕਲਕੱਤਾ ਮੈਟਰੋ ਕੁੱਟਮਾਰ ਮਾਮਲਾ : ਜੋੜੇ ਦੇ ਸਮਰਥਨ 'ਚ ਅੱਗੇ ਆਈਆਂ ਲੜਕੀਆਂ

05/04/2018 4:19:12 PM

ਕਲਕੱਤਾ— ਕਲਕੱਤਾ ਮੈਟਰੋ 'ਚ ਗਲੇ ਲੱਗਣ 'ਤੇ ਇਕ ਜੋੜੇ ਦੀ ਕੀਤੀ ਕੁੱਟਮਾਰ ਦਾ ਵਿਰੋਧ ਕਰ ਰਹੀਆਂ ਲੜਕੀਆਂ ਨੇ ਆਪਣੇ ਨਾਲ ਹੋਈ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਹੈ। ਮਾਰਲ ਪਲਾਨਿੰਗ ਦਾ ਵਿਰੋਧ ਕਰ ਰਹੀਆਂ ਲੜਕੀਆਂ ਨਾਲ ਵੀਰਵਾਰ ਨੂੰ ਯਾਤਰੀਆਂ ਦੇ ਇਕ ਝੁੰਡ ਨੇ ਛੇੜਛਾੜ ਅਤੇ ਕੁੱਟਮਾਰ ਕੀਤੀ। ਘਟਨਾ ਨੂੰ ਲੈ ਕੇ ਇਕ ਵਾਰ ਫਿਰ ਸ਼ਹਿਰ ਦੇ ਨੌਜਵਾਨ ਪੀੜੀ ਨਾਰਾਜ਼ ਹਨ।
ਇਹ ਘਟਨਾ ਵੀ ਦਮਦਮ ਮੈਟਰੋ ਸਟੇਸ਼ਨ ਦੇ ਬਾਹਰ ਹੋਈ, ਜਿਥੇ ਸੋਮਵਾਰ ਨੂੰ ਜੋੜੇ ਨੂੰ ਕੁੱਟਿਆ ਗਿਆ ਸੀ। ਇਸ ਘਟਨਾ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੀ ਲੜਕੀਆਂ ਨੂੰ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਸ਼ਹਿਰ 'ਚ ਹੋ ਰਹੀ ਮਾਰਲ ਪਲਾਨਿੰਗ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ, ਸ਼ਹਿਰ ਦੇ ਨੌਜਵਾਨਾਂ ਨੇ ਇਸ ਦੇ ਖਿਲਾਫ ਆਵਾਜ਼ ਬੁਲੰਦ ਰੱਖਣ ਦਾ ਫੈਸਲਾ ਕਰ ਲਿਆ ਹੈ।

PunjabKesariਬਦਸਲੂਕੀ ਦਾ ਸ਼ਿਕਾਰ ਹੋਈ ਪ੍ਰਦਰਸ਼ਨਕਾਰੀ ਲੜਕੀ ਨੇ ਸੂਤਰਾਂ ਨੂੰ ਦੱਸਿਆ ਕਿ ਭੀੜ ਦੀ ਹਿੰਸਾ ਅਤੇ ਬੇਅਦਬੀ ਹੁਣ ਨਹੀਂ ਚਲੇਗੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਇਸ ਦੇ ਖਿਲਾਫ ਲੜਨ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਮੈਟਰੋ 'ਚ ਹੋਈ ਘਟਨਾ ਦੇ ਵਿਰੋਧ 'ਚ ਬੁੱਧਵਾਰ ਨੂੰ ਨੌਜਵਾਨਾਂ ਨੇ ਸਟੇਸ਼ਨ ਦੇ ਬਾਹਰ 'ਫਰੀ ਹੱਗਜ਼' ਕੈਂਪੇਨ ਚਲਾਇਆ ਸੀ। ਲੋਕ ਇਕ-ਦੂਜੇ ਨੂੰ ਗਲ ਨਾਲ ਲਗਾ ਕੇ ਮੈਟਰੋ ਦੀ ਘਟਨਾ ਦਾ ਵਿਰੋਧ ਕਰ ਰਹੇ ਸਨ। ਇਸ ਤਰ੍ਹਾਂ ਵੀਰਵਾਰ ਨੂੰ ਵੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਛੇੜਛਾੜ ਦਾ ਸ਼ਿਕਾਰ ਹੋਈ ਇਕ ਲੜਕੀ ਨੇ ਦੱਸਿਆ, ''ਅਸੀਂ ਸ਼ਾਂਤੀ ਨਾਲ ਮੈਟਰੋ ਤੋਂ ਬਾਹਰ ਵਿਰੋਧ ਕਰ ਰਹੇ ਸੀ ਕਿ ਉਸ ਸਮੇਂ ਅਧਖੜ੍ਹ ਉਮਰ ਦੇ ਵਿਅਕਤੀ ਆ ਕੇ ਸਾਨੂੰ ਅਪਸ਼ਬਦ ਬੋਲਣ ਲੱਗੇ ਅਤੇ ਮੈਟਰੋ 'ਚ ਜੋੜੇ ਨੂੰ ਕੁੱਟਮਾਰ ਕਰਨ ਵਾਲੀ ਭੀੜ ਦਾ ਸਮਰਥਨ ਕਰਨ ਲੱਗੇ। ਅਸੀਂ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਧੱਕਾ ਦਿੱਤਾ, ਛਾਤੀ ਨੂੰ ਟੱਚ ਕੀਤਾ ਅਤੇ ਗਾਲਾਂ ਕੱਢਣ ਲੱਗਿਆ।''

PunjabKesariਉਥੇ ਮੌਜ਼ੂਦਾ ਬਾਕੀ ਲੜਕੀਆਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਵੀ ਧੱਕਾ ਦਿੱਤਾ। ਦੂਜੇ ਪਾਸੇ ਅੱਧਖੜ ਅਤੇ ਮੌਜ਼ੂਦਾ ਲੋਕ ਮੈਟਰੋ ਸਟੇਸ਼ਨ ਲੜਕੀਆਂ ਨੂੰ ਫੜ੍ਹ ਕੇ ਰੋਕਣ ਲੱਗੇ। ਰਵਿੰਬਰ ਭਾਰਤੀ ਯੂਨੀਵਰਸਿਟੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀ ਅਭਿਸ਼ੇਕ ਕਾਰ ਨੇ ਦੱਸਿਆ ਕਿ ਉਨ੍ਹਾਂ ਸਾਰੀਆਂ ਨੇ ਛੇੜਛਾੜ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਸਟੇਸ਼ਨ ਦੇ ਅੰਦਰ ਭੱਜ ਗਿਆ


Related News