ਕੋਲਕਾਤਾ ''ਚ ਮਿਲੇ ਦੇਸੀ ਬੰਬ, ਧਮਾਕੇ ਕਾਰਨ ਬੱਚੇ ਦੀ ਮੌਤ

08/03/2015 3:19:21 PM


ਕੋਲਕਾਤਾ- ਪੱਛਮੀ ਬੰਗਾਲ ਵਿਚ ਉੱਤਰੀ ਕੋਲਕਾਤਾ ਦੇ ਤਾਲਾ ਪਾਰਕ ਖੇਤਰ ਦੇ ਨੇੜੇ ਸੋਮਵਾਰ ਨੂੰ ਇਕ ਦੇਸੀ ਬੰਬ ਫੱਟਣ ਕਾਰਨ 4 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਧਮਾਕੇ ਦੀ ਇਹ ਘਟਨਾ ਸਵੇਰੇ ਤਾਲਾ ਪਾਰਕ ਖੇਤਰ ਦੇ ਨੇੜੇ ਹੋਈ, ਜਿਸ ਵਿਚ ਭੁੱਟੋ ਮੁੱਲਾ ਨਾਂ ਦਾ ਇਕ ਬੱਚਾ ਮਾਰਿਆ ਗਿਆ।
ਬੱਚਾ ਜਦੋਂ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਉਸ ਨੇ ਬੰਬ ਨੂੰ ਗੇਂਦ ਸਮਝ ਕੇ ਜਿਵੇਂ ਹੀ ਚੁੱਕਿਆ, ਉਸ ਵਿਚ ਧਮਾਕਾ ਹੋ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ ਤੋਂ 2 ਹੋਰ ਦੇਸੀ ਬੰਬ ਬਰਾਮਦ ਕੀਤੇ ਗਏ ਹਨ। ਸਥਾਨਕ ਪੁਲਸ ਅਤੇ ਬੰਬ ਨਿਰੋਧਕ ਦਸਤਾ ਮੌਕੇ ''ਤੇ ਪਹੁੰਚ ਗਏ ਅਤੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੰਬ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ ਪਰ ਬੱਚੇ ਲਈ ਇਹ ਜਾਨਲੇਵਾ ਸਾਬਤ ਹੋਇਆ।

Tanu

This news is News Editor Tanu