ਬੰਗਾਲ ''ਚ ਜੂਨੀਅਰ ਡਾਕਟਰਾਂ ਦੀ ਹੜਤਾਲ ਜਾਰੀ, ਮਰੀਜ਼ ਬੇਹਾਲ

06/16/2019 6:08:02 PM

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ 'ਚ ਜੂਨੀਅਰ ਡਾਕਟਰਾਂ ਦੀ ਹੜਤਾਲ ਦਾ ਖਮਿਆਜ਼ਾ ਮਰੀਜ਼ਾਂ ਨੂੰ ਭੁਗਤਨਾ ਪੈ ਰਿਹਾ ਹੈ, ਕਿਉਂਕਿ ਐਤਵਾਰ ਨੂੰ 6ਵੇਂ ਦਿਨ ਸਰਕਾਰੀ ਹਸਪਤਾਲਾਂ ਅਤੇ ਕਾਲਜਾਂ ਵਿਚ ਡਾਕਟਰੀ ਸੇਵਾਵਾਂ ਬੰਦ ਰਹੀਆਂ। ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ ਦੇ ਰਾਏਗੰਜ ਵਾਸੀ ਸੈਮਯੁਅਲ ਹਕ ਨੇ ਦੱਸਿਆ ਕਿ ਆਪਣੇ ਇਲਾਜ ਨੂੰ ਲੈ ਕੇ ਉਹ ਭਰੋਸੇਮੰਦ ਨਹੀਂ ਹਨ। ਉਹ ਦਿਲ ਦੇ ਰੋਗ ਤੋਂ ਪੀੜਤ ਹਨ। ਉਨ੍ਹਾਂ ਦੇ ਭਰਾ ਨੇ ਕਿਹਾ ਕਿ ਉਹ ਪਿਛਲੇ ਐਤਵਾਰ ਨੂੰ ਕੋਲਕਾਤਾ ਆਏ ਸਨ, ਜਦੋਂ ਸਭ ਕੁਝ ਆਮ ਵਾਂਗ ਸੀ। ਅਸੀਂ ਉਨ੍ਹਾਂ ਨੂੰ ਐਮਰਜੈਂਸੀ ਸਥਿਤੀ ਵਿਚ ਭਰਤੀ ਕਰਵਾਇਆ ਸੀ ਅਤੇ ਡਾਕਟਰਾਂ ਨੇ ਜਾਂਚ ਲਈ ਮੰਗਲਵਾਰ ਦਾ ਸਮਾਂ ਦਿੱਤਾ ਸੀ, ਜਿਸ ਤੋਂ ਬਾਅਦ ਸਰਜਰੀ ਦੀ ਤਰੀਕ ਤੈਅ ਹੋਣੀ ਸੀ। ਉਨ੍ਹਾਂ ਦੱਸਿਆ ਕਿ ਹੁਣ ਡਾਕਟਰ ਹਕ ਦਾ ਇਲਾਜ ਨਹੀਂ ਕਰ ਰਹੇ ਹਨ।

ਉਨ੍ਹਾਂ ਦੇ ਭਰਾ ਨੇ ਦੱਸਿਆ ਕਿ ਹਕ ਦੀ ਹਾਲਤ ਖਰਾਬ ਹੋ ਰਹੀ ਹੈ। ਅਸੀਂ ਉਨ੍ਹਾਂ ਨੂੰ ਘਰ ਨਹੀਂ ਲੈ ਜਾ ਸਕਦੇ ਕਿਉਂਕਿ ਮੇਰੇ ਭਰਾ ਲਈ ਟਰੇਨ ਵਿਚ ਲੰਬੀ ਦੂਰੀ ਦੀ ਯਾਤਰਾ ਕਰਨਾ ਨਾਮੁਮਕਿਨ ਹੈ। ਅਸੀਂ ਸੋਮਵਾਰ ਤਕ ਉਡੀਕ ਕਰਾਂਗੇ। ਦੱਸਣਯੋਗ ਹੈ ਕਿ ਐੱਨ. ਆਰ. ਐੱਸ. ਮੈਡੀਕਲ ਕਾਲਜ ਅਤੇ ਹਸਪਤਾਲ 'ਚ ਸੋਮਵਾਰ ਦੀ ਰਾਤ ਨੂੰ ਇਕ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਵਲੋਂ ਦੋ ਜੂਨੀਅਰ ਡਾਕਟਰਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਸ਼ੁਰੂ ਹੋਈ। ਡਾਕਟਰ ਉੱਚਿਤ ਸੁਰੱਖਿਆ ਦੀ ਮੰਗ ਕਰ ਰਹੇ ਹਨ।


Tanu

Content Editor

Related News