ਜਾਣੋ ਕਿਥੇ ਨਿਵੇਸ਼ ਕਰਦੇ ਹਨ ਦੇਸ਼ ਦੇ ਪ੍ਰਮੁੱਖ ਨੇਤਾ, ਇਹ ਕੰਪਨੀਆਂ ਹਨ ਨਿਵੇਸ਼ ਲਈ ਪਹਿਲੀ ਪਸੰਦ

04/29/2019 4:32:00 PM

ਨਵੀਂ ਦਿੱਲੀ — ਹਰ ਆਮ ਆਦਮੀ ਨੂੰ ਜਾਣਨ ਦੀ ਇੱਛਾ ਹੁੰਦੀ ਹੈ ਕਿ ਉਸਦੇ ਨੇਤਾ ਆਪਣਾ ਪੈਸਾ ਕਿਥੇ ਨਿਵੇਸ਼ ਕਰਦੇ ਹਨ। ਲੋਕਾਂ ਨੂੰ ਇਹ ਜਾਣਕਾਰੀ ਨੇਤਾਵਾਂ ਦੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਨਾਮਜ਼ਦਗੀ ਪੱਤਰ ਜ਼ਰੀਏ ਹੀ ਮਿਲਦੀ ਹੈ। 
ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੁਣਾਂਵੀਂ ਪੱਤਰ 'ਚ ਸਾਰੇ ਨੇਤਾਵਾਂ ਨੇ ਆਪਣੀ ਜਾਇਦਾਦ ਦਾ ਜ਼ਿਕਰ ਕੀਤਾ ਹੈ। ਇਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਕਿੰਨਾ ਪੈਸਾ ਕਿਥੇ-ਕਿਥੇ ਨਿਵੇਸ਼ ਕੀਤਾ ਹੋਇਆ ਹੈ। ਇਸ ਵਿਚ ਕਈ ਦਿਲਚਸਪ  
ਜਾਣਕਾਰੀਆਂ ਸਾਹਮਣੇ ਆਈਆਂ ਹਨ। ਨਿਵੇਸ਼ ਲਈ ਫਿਕਸਡ ਡਿਪਾਜ਼ਿਟ ਅਤੇ ਟੈਕਸ ਫਰੀ ਬਾਂਡ ਨੇਤਾਵਾਂ ਦੀ ਪਹਿਲੀ ਪਸੰਦ ਹਨ। ਇਸ ਦੇ ਨਾਲ ਹੀ ਕਈ ਨੇਤਾਵਾਂ ਨੇ ਮਿਊਚੁਅਲ ਫੰਡ ਅਤੇ ਸਟਾਕ ਮਾਰਕਿਟ ਵਿਚ ਵੀ ਪੈਸਾ ਲਗਾਇਆ ਹੋਇਆ ਹੈ।

ਮੁਕੇਸ਼ ਅੰਬਾਨੀ ਦੀ 8.82 ਟ੍ਰਿਲੀਅਨ ਮਾਰਕਿਟ ਕੈਪੀਟਲਾਇਜ਼ੇਸ਼ਨ ਵਾਲੀ ਕੰਪਨੀ ਰਿਲਾਇੰਸ ਇੰਡਸਟਰੀ ਲਿਮਟਿਡ ਵਿਚ ਵੀ ਕਈ ਨੇਤਾਵਾਂ ਦੇ ਸ਼ੇਅਰ ਹਨ ਜਦੋਂਕਿ ਮੁਕੇਸ਼ ਅੰਬਾਨੀ ਦੇ ਛੋਟੇ ਭਰਾ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ 'ਚ 
ਵੀ ਕਈ ਨੇਤਾਵਾਂ ਨੇ ਨਿਵੇਸ਼ ਕੀਤਾ ਹੋਇਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਪ੍ਰਧਾਨ ਮੰਤਰੀ ਨੇ ਨਾ ਤਾਂ ਸਟਾਕ ਮਾਰਕਿਟ ਵਿਚ ਨਿਵੇਸ਼ ਕੀਤਾ ਹੈ ਅਤੇ ਨਾ ਹੀ ਮਿਊਚੁਅਲ ਫੰਡ ਵਿਚ। ਉਨ੍ਹਾਂ ਨੇ ਆਪਣਾ ਨਿਵੇਸ਼ ਬੈਕਾਂ, ਟੈਕਸ ਫਰੀ ਬਾਂਡ, ਬੀਮਾ ਪਾਲਸੀ ਅਤੇ ਨੈਸ਼ਨਲ ਸੇਵਿੰਗ ਸਰਟਿਫਿਕੇਟ 'ਚ ਨਿਵੇਸ਼ ਕੀਤਾ ਹੋਇਆ ਹੈ। ਅਜਿਹੇ ਕਈ ਵੱਡੇ ਨੇਤਾ ਹਨ ਜਿਨ੍ਹਾਂ ਨੇ  ਇਸ ਤਰ੍ਹਾਂ ਦਾ ਨਿਵੇਸ਼ ਕੀਤਾ ਹੋਇਆ ਹੈ। 

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਨਾਮਜਦਗੀ ਪੱਤਰ 'ਚ ਵਿੱਤੀ ਨਿਵੇਸ਼ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਇਹ ਬਹੁਤ ਹੀ ਦਿਲਚਸਪ ਹੈ। ਸ਼ਾਹ ਨੇ ਵੱਖ-ਵੱਖ ਕੰਪਨੀਆਂ ਦੇ 17.5 ਕਰੋੜ ਰੁਪਏ ਦੇ ਸ਼ੇਅਰਾਂ ਨੂੰ ਅਦਿੱਤਿਆ ਬਿਰਲਾ ਗਰੁੱਪ, 
ਬਜਾਜ, ਐਲ.ਐਂਡ.ਟੀ. , ਟਾਟਾ, ਮੁਕੇਸ਼ ਅੰਬਾਨੀ, ਅਨਿਲ ਅੰਬਾਨੀ ਆਦਿ ਦੀਆਂ ਕੰਪਨੀਆਂ 'ਚ ਲਗਾਇਆ ਹੋਇਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕੁਝ ਸ਼ੇਅਰ ਸਰਕਾਰੀ ਕੰਪਨੀਆਂ ਦੇ ਵੀ ਖਰੀਦੇ ਹੋਏ ਹਨ।

PunjabKesari

ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ

ਜੇਕਰ ਗੱਲ ਕਰੀਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਂ ਉਸ ਦੀ ਯੰਗ ਇੰਡੀਆ 'ਚ ਇਕੁਇਟੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿਊਚੁਅਲ ਫੰਡ ਵਿਚ ਵੀ ਨਿਵੇਸ਼ ਕੀਤਾ ਹੋਇਆ ਹੈ। ਦੂਜੇ ਪਾਸੇ ਸੋਨੀਆ ਗਾਂਧੀ ਦੀ ਵੀ ਯੰਗ ਇੰਡੀਆ 
ਵਿਚ ਇਕੁਇਟੀ ਹੈ। ਉਨ੍ਹਾਂ ਨੇ ਮਾਰੂਤੀ ਟੈਕਨੀਕਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਐਚ.ਡੀ.ਐਫ.ਸੀ., ਕੋਟਕ, ਮੋਤੀਲਾਲ ਓਸਵਾਲ ਅਤੇ ਰਿਲਾਇੰਸ ਐਮ.ਐਫ. ਦੇ ਮਿਊਚੁਅਲ ਫੰਡ ਯੁਨਿਟ ਵਿਚ ਨਿਵੇਸ਼ ਕੀਤਾ ਹੋਇਆ ਹੈ।

PunjabKesari

ਸੁਪ੍ਰੀਆ ਸੁਲੇ

ਐਨ.ਸੀ.ਪੀ. ਪ੍ਰਮੁੱਖ ਸ਼ਰਜ ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਗੈਰ-ਸੂਚੀਬੱਧ ਕੰਪਨੀਆਂ ਦੇ ਇਕ ਕਰੋੜ ਰੁਪਏ ਦੇ ਸ਼ੇਅਰ ਖਰੀਦ ਰੱਖੇ ਹਨ ਜਦੋਂਕਿ ਉਨ੍ਹਾਂ ਦੇ ਕੋਲ ਸੂਚੀਬੱਧ ਕੰਪਨੀਆਂ ਦੇ 6 ਕਰੋੜ ਰੁਪਏ ਦੇ ਸ਼ੇਅਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਚੁਅਲ ਫੰਡ ਵਿਚ ਵੀ ਨਿਵੇਸ਼ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸੁਪ੍ਰੀਆ ਸੁਲੇ ਮਹਾਰਾਸ਼ਟਰ ਦੇ ਬਾਰਾਮਤੀ ਸੰਸਦੀ ਖੇਤਰੀ ਦੀ ਮੌਜੂਦਾ ਸੰਸਦੀ ਮੈਂਬਰ ਹੈ।

PunjabKesari

ਨਿਤਿਨ ਗਡਕਰੀ

ਜ਼ਿਕਰਯੋਗ ਹੈ ਕਿ ਦਿੱਗਜ ਨੇਤਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਤਾਂ ਪੂਰਤੀ ਪਾਵਰ ਐਂਡ ਸ਼ੂਗਰ ਲਿਮਟਿਡ 'ਚ ਇਕੁਇਟੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਹੋਰ ਨਿਵੇਸ਼ ਵੀ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਮੁੰਬਈ ਨਾਰਥ ਸੈਂਟਰਲ ਦੇ ਬੀਜੇਪੀ ਉਮੀਦਵਾਰ  ਪੂਨਮ ਮਹਾਜਨ ਨੇ ਸੂਚੀਬੱਧ ਕੰਪਨੀਆਂ 'ਚ ਆਪਣੇ ਸ਼ੇਅਰਾਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਨਾਮਜ਼ਗਦੀ ਪੱਤਰ ਮੁਤਾਬਕ ਉਨ੍ਹਾਂ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨ, ਰਿਲਾਇੰਸ ਇੰਡਸਟਰੀਜ਼, ਟੀ.ਸੀ.ਐਸ. , ਵੋਡਾਫੋਨ ਆਈਡਿਆ ਸੈਲੂਲਰ ਅਤੇ ਰਿਲਾਇੰਸ ਪਾਵਰ ਵਿਚ ਵੀ ਸ਼ੇਅਰ ਹਨ।


Related News