ਜਾਣੋ ਜਨਤਾ ਕਰਫਿਊ ਨਾਲ ਜੁੜੀਆਂ ਅਹਿਮ ਗੱਲਾਂ, ਬੇਹੱਦ ਖਾਸ ਹਨ ਤੁਹਾਡੇ ਲਈ

03/20/2020 1:45:38 PM

ਨਵੀਂ ਦਿੱਲੀ—ਪੂਰੀ ਦੁਨੀਆ 'ਚ ਪੈਰ ਪਸਾਰ ਚੁੱਕੇ ਖਤਰਨਾਕ ਕੋਰੋਨਾਵਾਇਰਸ ਦਾ ਖੌਫ ਹੁਣ ਵੱਧਦਾ ਹੀ ਜਾ ਰਿਹਾ ਹੈ। ਭਾਰਤ 'ਚ ਵੀ ਇਹ ਵਾਇਰਸ ਜਨਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਇਸ ਦੇ ਨਾਲ ਹੀ ਇਸ ਦਾ ਅਸਰ ਅਰਥ ਵਿਵਸਥਾ ਅਤੇ ਬੱਚਿਆਂ ਦੀ ਸਿੱਖਿਆ 'ਤੇ ਵੀ ਪੈ ਰਿਹਾ ਹੈ। ਇਸ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਖਤ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਮਹਾਮਾਰੀ ਤੋਂ ਬਚਣ ਲਈ ਕੁਝ ਉਪਾਆਂ ਬਾਰੇ ਦੱਸਿਆ। ਪੀ.ਐੱਮ. ਨੇ ਕਿਹਾ ਹੈ 'ਇਹ ਸੰਕਟ ਅਜਿਹਾ ਹੈ, ਜਿਸ ਨੇ ਪੂਰੇ ਵਿਸ਼ਵ ਦੇ ਜਨਜੀਵਨ ਨੂੰ ਤਹਿਤ-ਨਹਿਸ ਕਰ ਦਿੱਤਾ ਹੈ। ਇਸ ਲਈ ਪੀ.ਐੱਮ. ਨੇ ਲੋਕਾਂ ਨੂੰ 'ਜਨਤਾ ਕਰਫਿਊ' ਦੇ ਪਾਲਣ ਕਰਨ ਦੀ ਅਪੀਲ ਕੀਤੀ ਹੈ।

ਕੀ ਹੈ ਜਨਤਾ ਕਰਫਿਊ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ 22 ਮਾਰਚ ਨੂੰ ਸਵੇਰਸਾਰ 7 ਵਜੇ ਤੋਂ ਰਾਤ 9 ਵਜੇ ਤੱਕ ਕੋਈ ਵਿਅਕਤੀ ਆਪਣੇ ਘਰ ਤੋਂ ਬਾਹਰ ਨਾ ਨਿਕਲੇ। ਇਸ ਦਾ ਮਤਲਬ ਹੈ ਕਿ ਦੇਸ਼ ਦੇ ਹਰ ਇਕ ਮੈਂਬਰ ਨੇ ਕਰਫਿਊ ਵਰਗੀ ਸਥਿਤੀ ਪੈਦਾ ਕਰਨੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਅਪੀਲ ਕੀਤੀ ਹੈ ਕਿ ਹਰ ਵਿਅਕਤੀ ਹਰ ਰੋਜ਼ ਘੱਟ ਤੋਂ ਘੱਟ 10 ਲੋਕਾਂ ਨੂੰ ਫੋਨ ਕਰ ਕੇ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਆਂ ਨੂੰ ਤਾਂ ਦੱਸਣਗੇ ਅਤੇ ਨਾਲ ਹੀ ਉਹ ਜਨਤਾ ਕਰਫਿਊ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਣਗੇ। 

ਨਰਾਤਿਆਂ 'ਤੇ ਪੀ.ਐੱਮ ਮੋਦੀ ਦੀਆਂ ਨੌ ਅਪੀਲਾਂ-
1. ਹਰ ਇਕ ਭਾਰਤੀਵਾਸੀ ਸਾਵਧਾਨੀ ਵਰਤੇ, ਅਲਰਟ ਰਹੇ , ਆਉਣ ਵਾਲੇ ਕੁਝ ਹਫਤਿਆਂ ਤੱਕ, ਜੇਕਰ ਜ਼ਿਆਦਾ ਜ਼ਰੂਰੀ ਨਹੀ ਹੈ ਤਾਂ ਘਰ ਤੋਂ ਬਾਹਰ ਨਾ ਨਿਕਲਣ।
2. 60 ਤੋਂ 65 ਸਾਲ ਤੋਂ ਉੱਪਰ ਉਮਰ ਵਾਲੇ ਬਜ਼ੁਰਗ ਵਿਅਕਤੀ ਘਰ 'ਚ ਹੀ ਰਹਿਣ।
3. ਇਸ ਐਤਵਾਰ ਭਾਵ 22 ਮਾਰਚ ਨੂੰ ਸਵੇਰ 7 ਵਜੇ ਤੋਂ ਰਾਤ ਦੇ 9 ਵਜੇ ਤੱਕ 'ਜਨਤਾ ਕਰਫਿਊ' ਦਾ ਪਾਲਣ ਕਰੇ।
4. ਦੂਜਿਆਂ ਦੀ ਸੇਵਾ ਕਰ ਰਹੇ ਲੋਕਾਂ ਦਾ 22 ਮਾਰਚ ਦੀ ਸ਼ਾਮ 5 ਵਜੇ ਨੂੰ 5 ਮਿੰਟ ਤੱਕ ਕਰਤਲ ਆਵਾਜ਼ 'ਚ ਧੰਨਵਾਦ ਕਰਨ।
5. ਰੋਜ਼ਾਨਾ ਚੈੱਕਅਪ ਲਈ ਹਸਪਤਾਲ ਜਾਣ ਤੋਂ ਬਚੋ, ਜੇਕਰ ਸਰਜਰੀ ਜ਼ਰੂਰੀ ਨਹੀਂ ਹੈ ਤਾਂ ਉਸ ਦੀ ਤਾਰੀਕ ਅੱਗੇ ਵਧਾਓ।
6. ਵਿੱਤ ਮੰਤਰੀ ਦੀ ਅਗਵਾਈ 'ਚ ਗਠਿਤ ਕੋਵਿਡ-19 ਇਕਨੋਮਿਕਸ ਰਿਸਪਾਂਸ ਟਾਸਕ ਫੋਰਸ ਤੋਂ ਜਰੂਰੀ ਫੈਸਲੇ ਲੈਣ ਦੀ ਅਪੀਲ।
7. ਵਪਾਰੀਆਂ ਦੁਨੀਆ ਤੋਂ, ਉੱਚ ਆਮਦਨੀ ਵਰਗ ਤੋ, ਦੂਜਿਆਂ ਦੀ ਤਨਖਾਹ ਨਾ ਕੱਟਣ ਦੀ ਅਪੀਲ
8. ਦੇਸ਼ਵਾਸੀਆਂ ਨੂੰ ਸਮਾਨ ਇੱਕਠਾ ਨਾ ਕਰਨ, Panic buying ਨਾ ਕਰਨ ਦੀ ਅਪੀਲ ਕੀਤੀ।
9. ਸੰਭਾਵਨਾਵਾਂ ਅਤੇ ਅਫਵਾਹਾਂ ਤੋਂ ਬਚਣ ਦੀ ਅਪੀਲ

ਕੀ ਹੈ ਇਸ ਦਾ ਮਕਸਦ?
ਪੀ.ਐੱਮ. ਨੇ ਇਸ ਵਿਸ਼ੇ ਦਾ ਮਕਸਦ ਦੱਸਦੇ ਹੋਏ ਕਿਹਾ ਹੈ ਕਿ ਇਹ ਜਨਤਾ ਕਰਫਿਊ ਦੀ ਸਫਲਤਾ ਅਤੇ ਹੋਣ ਵਾਲੇ ਅਨੁਭਵ, ਸਾਨੂੰ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਨਗੇ। ਮੋਦੀ ਨੇ ਸੂਬਿਆਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜਨਤਾ ਕਰਫਿਊ ਨੂੰ ਸਫਲ ਬਣਾਉਣ 'ਚ ਸਹਿਯੋਦ ਨਾ ਦੇਣ। ਇਹ ਕਦਮ ਜਨਤਾ ਲਈ ਚੁੱਕਿਆ ਗਿਆ ਹੈ ਤਾਂ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਬਣੇ ਹਾਲਾਤਾਂ ਨੂੰ ਸਾਧਾਰਨ ਕੀਤਾ ਜਾ ਸਕੇ।


Iqbalkaur

Content Editor

Related News