ਹੋਟਲਾਂ-ਗੈਸਟ ਹਾਊਸ ਦੀਆਂ ਛੱਤਾਂ ਅਤੇ ਬੇਸਮੈਂਟ ''ਚ ਨਹੀਂ ਬਣਾਈ ਜਾਵੇਗੀ ਰਸੋਈ

05/28/2019 2:28:40 PM

ਨਵੀਂ ਦਿੱਲੀ—ਕਰੋਲ ਬਾਗ ਦੇ ਇੱਕ ਹੋਟਲ 'ਚ ਹੋਏ ਭਿਆਨਕ ਅੱਗ ਹਾਦਸੇ ਤੋਂ ਸਬਕ ਸਿੱਖਦੇ ਹੋਇਆ ਦਿੱਲੀ ਸਰਕਾਰ ਨੇ ਸ਼ਹਿਰੀ ਵਿਕਾਸ ਵਿਭਾਗ ਨੇ ਰਾਜਧਾਨੀ ਦੇ ਹੋਟਲਾਂ ਅਤੇ ਗੈਸਟ ਹਾਊਸ ਲਈ ਬਿਲਡਿੰਗ ਉਪ ਨਿਯਮ 'ਚ ਸੋਧ ਕੀਤੀ ਹੈ। ਇਸ ਦੇ ਤਹਿਤ ਹੁਣ ਇਮਾਰਤ ਦੀ ਛੱਤ ਅਤੇ ਬੇਸਮੈਂਟ 'ਚ ਕਿਚਨ ਬਣਾਉਣ ਦੀ ਇਜ਼ਾਜਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਕਾਰਬਨ ਮੋਨੋ ਆਕਸਾਈਡ ਗੈਸ ਡਿਟੇਕਟਰ ਲਗਾਉਣਾ ਵੀ ਜ਼ਰੂਰੀ ਹੋਵੇਗਾ। ਚਾਰ ਮੰਜ਼ਿਲਾਂ ਤੋਂ ਉੱਚੀ ਇਮਾਰਤ 'ਚ ਚੱਲ ਰਹੇ ਗੈਸਟ ਹਾਊਸ ਨੂੰ ਫਾਇਰ ਵਿਭਾਗ ਐੱਨ. ਓ. ਸੀ. ਨਹੀਂ ਦੇਵੇਗਾ।

ਇਸ ਦੀ ਜਾਣਕਾਰੀ ਦਿੰਦੇ ਹੋਏ ਦਿੱਲੀ ਸਰਕਾਰ ਦੇ ਸ਼ਹਿਰੀ ਵਿਕਾਸ ਦੇ ਮੰਤਰੀ ਸਤਿੰਦਰ ਜੈਨ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਕਰੋਲ ਬਾਗ ਹਾਦਸੇ ਤੋਂ ਬਾਅਦ ਦਿੱਲੀ ਸਰਕਾਰ ਨੇ ਬੀਤੀ ਫਰਵਰੀ 'ਚ ਫਾਇਰ ਐੱਨ. ਓ. ਸੀ. ਦੇ ਮੱਦੇਨਜ਼ਰ ਭਵਨ ਉਪ ਨਿਯਮਾਂ 'ਚ ਸੋਧ ਕਰਨ ਦੀ ਇਜ਼ਾਜਤ ਦਿੱਤੀ ਸੀ। ਉਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵਾਂ ਕਾਨੂੰਨ ਤਰੁੰਤ ਲਾਗੂ ਹੋ ਰਿਹਾ ਹੈ। ਦਿੱਲੀ ਸਰਕਾਰ ਨੇ ਫਾਇਰ ਸਰਵਿਸ ਵਿਭਾਗ ਨੂੰ ਦਿੱਲੀ ਦੀਆਂ ਸਾਰੀਆਂ ਇਮਾਰਤਾਂ ਦੀ ਜਾਂਚ ਦਾ ਆਦੇਸ਼ ਦਿੱਤਾ ਹੈ। ਐੱਮ. ਸੀ. ਡੀ. (ਨਿਗਮ) ਵੀ ਜਾਂਚ 'ਚ ਸਹਿਯੋਗ ਕਰੇਗਾ।

ਨਵੇਂ ਨਿਯਮਾਂ, ਜਿਸਦੇ ਤਹਿਤ ਮਿਲੇਗੀ ਐੱਨ. ਓ. ਸੀ—
-ਛੱਤ 'ਤੇ ਲੱਕੜੀ ਦੇ ਕਿਸੇ ਵੀ ਤਰ੍ਹਾਂ ਦਾ ਜਲਣਸ਼ੀਲ ਪਦਾਰਥ ਨਹੀਂ ਰੱਖਿਆ ਜਾਵੇਗਾ। 
-ਛੱਤ 'ਤੇ ਪਲਾਸਟਿਕ ਸੀਟ ਦੀ ਵਰਤੋਂ ਨਹੀਂ ਹੋਵੇਗੀ।
-ਕੰਧਾਂ, ਪੌੜੀਆਂ 'ਤੇ ਲੱਕੜੀਆਂ ਦੇ ਡਿਜ਼ਾਇਨ ਜਾਂ ਤਰੁੰਤ ਅੱਗ ਫੜਨ ਵਾਲੀ ਸੀਟ ਨਾ ਲੱਗੀ ਹੋਵੇ।
-ਗੈਸ ਸਿਲੰਡਰ ਨਿਯਮਾਂ ਮੁਤਾਬਕ ਰੱਖੇ ਜਾਣਗੇ।
-4 ਮੰਜ਼ਿਲਾਂ ਤੋਂ ਉੱਚੇ ਗੈਸਟ ਹਾਊਸ ਨੂੰ ਐੱਨ. ਓ. ਸੀ. ਨਹੀਂ ਦਿੱਤੀ ਜਾਵੇਗੀ।
-ਸੰਚਾਲਕਾਂ ਨੂੰ ਫਾਇਰ ਡਿਪਾਰਟਮੈਂਟ ਦੇ ਕੋਲੋਂ ਸਾਰੇ ਫਲੋਰਾਂ ਦਾ ਨਕਸ਼ਾ ਜਮਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਐੱਨ. ਓ. ਸੀ. ਮਿਲੇਗੀ।
-ਕਾਰਬਨ ਮੋਨੋਆਕਸਾਈਡ ਗੈਸ ਡਿਟੇਕਟਰ ਲਗਾਉਣਾ ਜ਼ਰੂਰੀ ਹੋਵੇਗਾ।
-ਕੋਰੀਡੋਰ ਜਾਂ ਪੌੜੀਆਂ ਦੇ ਕੋਲ ਵੈਂਟੀਲੇਂਟਰ ਲਗਾਉਣਾ ਜ਼ਰੂਰੀ ਹੋਵੇਗਾ।

ਜ਼ਿਕਰਯੋਗ ਹੈ ਕਿ ਕਰੋਲ ਬਾਗ ਦੇ ਇੱਕ ਹੋਟਲ 'ਚ 12 ਫਰਵਰੀ ਨੂੰ ਸਵੇਰੇਸਾਰ ਅੱਗ ਲੱਗ ਗਈ ਸੀ, ਜਿਸ 'ਚ 17 ਲੋਕਾਂ ਦੀ ਮੌਤ ਹੋ ਗਈ ਸੀ। ਸਤਿੰਦਰ ਜੈਨ ਨੇ ਕਿਹਾ ਹੈ ਕਿ ਜਾਂਚ 'ਚ ਪਤਾ ਲੱਗਾ ਸੀ ਕਿ ਹੋਟਲ 4 ਮੰਜ਼ਿਲਾ ਦੀ ਜਗ੍ਹਾਂ 6 ਮੰਜ਼ਿਲਾਂ ਸੀ। 5ਵੀਂ ਮੰਜ਼ਿਲ ਪੱਕੀ ਅਤੇ 6ਵੀਂ ਫਾਈਬਰ ਦੀ ਸੀ। ਹੋਟਲ ਨੂੰ ਦਿੱਲੀ ਫਾਇਰ ਸਰਵਿਸ ਤੋਂ ਸਾਲ 2017 'ਚ ਐੱਨ. ਓ. ਸੀ. ਮਿਲੀ ਸੀ। ਉਸ ਤੋਂ ਬਾਅਦ ਹੋਟਲ 'ਚ ਕਈ ਬਦਲਾਅ ਕੀਤੇ ਗਏ। ਇਸ ਤਰ੍ਹਾਂ ਦੀ ਲਾਪਰਵਾਹੀ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਬਿਲਡਿੰਗ ਉਪ ਨਿਯਮਾਂ 'ਚ ਸੋਧ ਕਰਨ ਦੀ ਇਜ਼ਾਜਤ ਦਿੱਤੀ ਸੀ।

ਕੋਚਿੰਗ ਸੈਂਟਰਾਂ 'ਤੇ ਸਖਤੀ—
ਸੂਰਤ 'ਚ ਅੱਗ ਲੱਗਣ ਵਾਲੇ ਹਾਦਸੇ ਤੋਂ ਬਾਅਦ ਦਿੱਲੀ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਉਹ ਤਰੁੰਤ ਦਿੱਲੀ 'ਚ ਚੱਲ ਰਹੇ ਸਾਰੇ ਕੋਚਿੰਗ ਸੈਂਟਰਾਂ ਦੀ ਜਾਂਚ ਕਰੇ। ਵਿਭਾਗ ਨੂੰ ਸਖਤ ਆਦੇਸ਼ ਹੈ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੋਚਿੰਗ ਸੈਂਟਰਾਂ 'ਤੇ ਤਰੁੰਤ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਕੋਈ ਸੈਂਟਰ ਚਾਰ ਮੰਜ਼ਿਲਾਂ ਤੋਂ ਉਚੀ ਇਮਾਰਤ 'ਚ ਚੱਲ ਰਿਹਾ ਹੈ, ਤਾਂ ਵਿਭਾਗ ਦੇ ਡਾਇਰੈਕਟਰ ਨੂੰ ਉਸ ਦੀ ਜਾਂਚ ਕਰਨੀ ਹੋਵੇਗੀ। ਨਿਯਮਾਂ ਨੂੰ ਉਲੰਘਣਾਂ ਹੋਣ 'ਤੇ ਇਸ ਨੂੰ ਤਰੁੰਤ ਬੰਦ ਕੀਤਾ ਜਾਵੇ।

Iqbalkaur

This news is Content Editor Iqbalkaur