ਸੌਂ ਰਹੀ ਸੀ ਕਿਸ਼ੋਰੀ, ਕਮਰੇ ''ਚ ਦਾਖ਼ਲ ਹੋਇਆ ਹੈਵਾਨ, ਇਸ ਤਰ੍ਹਾਂ ਬਚੀ ਚੰਗੁਲ ਤੋਂ

06/19/2017 12:56:39 PM

ਰਾਣੀਖੇਤ— ਰਾਣੀਖੇਤ ਖੇਤਰ 'ਚ ਇਕ ਪਿੰਡ 'ਚ ਘਰ 'ਚ ਦਾਖ਼ਲ ਹੋ ਕੇ ਕਿਸ਼ੋਰੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸ਼ੋਰੀ ਨੇ ਕਿਸੇ ਤਰ੍ਹਾਂ ਖੁਦ ਨੂੰ ਉਸ ਦੇ ਚੰਗੁਲ ਤੋਂ ਬਚਾ ਲਿਆ ਅਤੇ ਸ਼ੌਰ ਮਚਾ ਦਿੱਤਾ। ਇਸ 'ਤੇ ਦੋਸ਼ੀ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਖਿਲਾਫ ਪਾਸਕੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਆਰਾਹਾਟ ਬਲਾਕ ਦੇ ਇਕ ਪਿੰਡ ਸਥਿਤ ਮਕਾਨ 'ਚ ਇਕ ਵਿਅਕਤੀ ਰਾਤ ਦੇ ਸਮੇਂ ਆਇਆ। ਉਸ ਸਮੇਂ ਘਰ ਦੇ ਸਾਰੇ ਮੈਂਬਰ ਸੌਂ ਰਹੇ ਸੀ। ਘਰ ਦਾ ਮੁੱਖੀ 16 ਸਾਲਾਂ ਭਤੀਜੀ ਦੇ ਕਮਰੇ 'ਚ ਜਾ ਕੇ ਉਸ ਨਾਲ ਛੇੜਛਾੜ ਕਰਨ ਲੱਗਾ। ਭਤੀਜੀ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਕਿਸੇ ਤਰ੍ਹਾਂ ਖੁਦ ਨੂੰ ਚੰਗੁਲ ਤੋਂ ਬਚਾਇਆ ਅਤੇ ਸ਼ੌਰ ਮਚਾਇਆ। ਦੋਸ਼ ਹੈ ਕਿ ਲੜਕੀ ਦੇ ਨਾਲ ਸੌਂ ਰਹੇ ਉਸ ਦੇ ਛੋਟੇ ਭਰਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਘਰ ਦੇ ਮੈਂਬਰਾਂ ਦੇ ਜਾਗਣ 'ਤੇ ਉਹ ਫਰਾਰ ਹੋ ਗਿਆ। ਨਾਇਬ ਤਹਿਸੀਲਦਾਰ ਮੋਹਨਸਿੰਘ ਭੋਜਕ ਮੁਤਾਬਕ ਦੋਸ਼ੀ ਖਿਲਾਫ ਪਾਸਕੋ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।